ਚੀਨ ਤੇ ਪਾਕਿ ਨੂੰ ਖੁਸ਼ ਕਰੇਗਾ ਤਾਲਿਬਾਨ, ਗਲਿਆਰਾ ਯੋਜਨਾ ’ਚ ਹੋਵੇਗਾ ਸ਼ਾਮਲ
Wednesday, Sep 08, 2021 - 10:26 AM (IST)
ਇਸਲਾਮਾਬਾਦ (ਅਨਸ)– ਤਾਲਿਬਾਨ ਚੀਨ ਅਤੇ ਪਾਕਿਸਤਾਨ ਦੇ ਸੁਰ ’ਚ ਸੁਰ ਮਿਲਾਉਂਦਾ ਨਜ਼ਰ ਆ ਰਿਹਾ ਹੈ। ਤਾਲਿਬਾਨ ਨੇ ਹੁਣ ਸੰਕੇਤ ਦਿੱਤਾ ਹੈ ਕਿ ਉਸ ਦੀ ਸਰਕਾਰ ਚੀਨ-ਪਾਕਿਸਤਾਨ ਆਰਥਿਕ ਗਲਿਆਰਾ ਯੋਜਨਾ ’ਚ ਸ਼ਾਮਲ ਹੋ ਸਕਦੀ ਹੈ। ਤਾਲਿਬਾਨ ਦੇ ਬੁਲਾਰੇ ਜਬੀਹੁੱਲਾ ਮੁਜਾਹਿਦ ਨੇ ਕਿਹਾ ਕਿ ਉਹ ਸਰਕਾਰ ਬਣਾਉਣ ਪਿੱਛੋਂ ਚੀਨ-ਪਾਕਿਸਤਾਨ ਆਰਥਿਕ ਗਲਿਆਰਾ (ਸੀ. ਪੀ. ਈ. ਸੀ.) ਯੋਜਨਾ ’ਚ ਸ਼ਾਮਲ ਹੋਣਾ ਚਾਹੇਗਾ।
ਤਾਲਿਬਾਨ ਦੇ ਬੁਲਾਰੇ ਨੇ ਇਹ ਵੀ ਭਰੋਸਾ ਦਿੱਤਾ ਕਿ ਉਹ ਪਾਕਿਸਤਾਨ ਸਥਿਤ ਤਹਿਰੀਕ-ਏ-ਤਾਲਿਬਾਨ ਨੂੰ ਲੈ ਕੇ ਇਸਲਾਮਾਬਾਦ ਦੀਆਂ ਚਿੰਤਾਵਾਂ ਨੂੰ ਦੂਰ ਕਰੇਗਾ। ਉਕਤ ਯੋਜਨਾ ਅਧੀਨ ਪਾਕਿਸਤਾਨ ਸਥਿਤ ਗਵਾਦਰ ਬੰਦਰਗਾਹ ਤੋਂ ਚੀਨ ਦੇ ਪੱਛਮੀ ਹਿੱਸੇ ਸ਼ਿਨਜਿਆਂਗ ਨੂੰ ਜੋੜਨ ਦਾ ਕੰਮ ਕੀਤਾ ਜਾ ਰਿਹਾ ਹੈ।