ਅਫਗਾਨਿਸਤਾਨ ''ਚ ਤਾਲਿਬਾਨੀ ਹਿੰਸਾ ਕਾਰਨ ਹਜ਼ਾਰਾਂ ਪਰਿਵਾਰ ਹੋਏ ਵਿਸਥਾਪਿਤ

Thursday, Jul 22, 2021 - 11:29 AM (IST)

ਕਾਬੁਲ (ਏ.ਐੱਨ.ਆਈ.) ਅਫਗਾਨਿਸਤਾਨ ਵਿਚ ਸੁਰੱਖਿਆ ਬਲਾਂ ਅਤੇ ਦੇਸ਼ ਦੀ ਜਨਤਾ 'ਤੇ ਤਾਲਿਾਬਾਨੀਆਂ ਦਾ ਖਤਰਾ ਵੱਧ ਗਿਆ ਹੈ। ਇਸ ਦੇ ਮੱਦੇਨਜ਼ਰ ਇਥੋਂ ਹਜ਼ਾਰਾਂ ਪਰਿਵਾਰ ਵਿਸਥਾਪਿਤ ਹੋ ਚੁੱਕੇ ਹਨ। ਅਫਗਾਨਿਸਤਾਨ ਵਿਚ ਅਸੁਰੱਖਿਆ ਅਤੇ ਹਿੰਸਾ ਕਾਰਨ ਜਨਵਰੀ ਤੋਂ ਹੁਣ ਤੱਕ ਕਰੀਬ 2,70,000 ਲੋਕ ਵਿਸਥਾਪਿਤ ਹੋਏ ਹਨ। ਤਾਲਿਬਾਨ ਲੜਾਕਿਆਂ ਵੱਲੋਂ ਦੇਸ਼ ਵਿਚ ਤੇਜ਼ੀ ਨਾਲ ਕਬਜ਼ਾ ਕੀਤਾ ਜਾ ਰਿਹਾ ਹੈ। ਉੱਥੇ ਯੁੱਧ ਪੀੜਤ ਦੇਸ਼ ਅਫਗਾਨ ਤੋਂ ਅਮਰੀਕੀ ਸੈਨਿਕਾਂ ਦੀ ਵਾਪਸੀ 'ਤੇ ਸੁਰੱਖਿਆ ਚਿੰਤਾਵਾਂ ਵੱਧਣ ਕਾਰਨ ਅਫਗਾਨਿਸਤਾਨ ਵਿਚ ਮਨੁੱਖੀ ਸੰਕਟ ਦੀ ਸੰਭਾਵਨਾ ਵੱਧ ਗਈ ਹੈ।

ਇੱਥੇ ਦੱਸ ਦਈਏ ਕਿ ਅਮਰੀਕਾ ਦੇ ਬਾਈਡੇਨ ਪ੍ਰਸ਼ਾਸਨ ਨੇ ਅਪ੍ਰੈਲ ਵਿਚ ਹੀ ਕਿਹਾ ਸੀ ਕਿ ਇਸ ਸਾਲ ਦੇ ਸਤੰਬਰ ਤੱਕ ਉਹ ਆਪਣੀ ਸੈਨਾ ਨੂੰ ਵਾਪਸ ਬੁਲਾ ਲਵੇਗਾ ਪਰ ਹੁਣ ਇਕ ਮਹੀਨਾ ਪਹਿਲਾਂ ਹੀ ਅਗਸਤ ਦੇ ਅਖੀਰ ਤੱਕ ਅਮਰੀਕੀ ਸੈਨਿਕਾਂ ਦੀ ਵਾਪਸੀ ਪੂਰੀ ਹੋ ਜਾਵੇਗੀ। ਇਸ ਵਿਚਕਾਰ ਤਾਲਿਬਾਨ ਨੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਤੇ ਕਬਜ਼ਾ ਕਰ ਲਿਆ ਹੈ। ਟੋਲੋ ਨਿਊਜ਼ ਮੁਤਾਬਕ ਇਹਨਾਂ ਹਾਲਾਤ ਕਾਰਨ ਜ਼ਿਆਦਾਤਰ ਵਿਸਥਾਪਿਤ ਲੋਕ ਰਿਹਾਇਸ਼ ਅਤੇ ਬੁਨਿਆਦੀ ਲੋੜਾਂ ਦੀ ਭਾਲ ਵਿਚ ਭਟਕ ਰਹੇ ਹਨ। ਅਜਿਹੇ ਵਿਚ ਕਾਬੁਲ ਦੇ ਇਕ ਮਕਾਨ ਵਿਚ ਪੰਜ ਪਰਿਵਾਰ ਦਿਨ ਕੱਟਣ ਲਈ ਮਜਬੂਰ ਹਨ। ਇਹ ਸਾਰੇ ਉੱਤਰੀ ਸੂਬੇ ਦੇ ਕੁੰਦੁਜ਼ ਵਿਚ ਜਾਰੀ ਤਣਾਅ ਕਾਰਨ ਵਿਸਥਾਪਿਤ ਹੋਏ ਹਨ। ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਮਨੁੱਖੀ ਮਦਦ ਦੀ ਕਾਫੀ ਲੋੜ ਹੈ। 

ਪੜ੍ਹੋ ਇਹ ਅਹਿਮ ਖਬਰ -UAE 'ਚ ਪਾਰਾ 50 ਡਿਗਰੀ ਦੇ ਪਾਰ, ਰਾਹਤ ਲਈ ਡਰੋਨ ਨਾਲ ਲਿਆਂਦਾ ਗਿਆ 'ਨਕਲੀ ਮੀਂਹ' (ਵੀਡੀਓ)

ਕੁੰਦੁਜ਼ ਵਸਨੀਕ ਜ਼ਿਬਾ ਨੇ ਕਿਹਾ ਕਿ ਹਾਲ ਹੀ ਦੇ ਸੰਘਰਸ਼ ਵਿਚ ਉਸ ਨੇ ਆਪਣੇ ਕਈ ਬੱਚੇ ਗਵਾ ਦਿੱਤੇ ਅਤੇ ਇਹ ਚੌਥੀ ਵਾਰ ਹੈ ਜਦੋਂ ਉਹ ਵਿਸਥਾਪਿਤ ਹੋਈ ਹੈ। ਜ਼ਿਬਾ ਨੇ ਦੱਸਿਆ ਕਿ ਅਸੀਂ ਖੁਸ਼ੀਆਂ ਵਾਲੇ ਦਿਨ ਨਹੀਂ ਦੇਖੇ। ਸਾਡਾ ਹਮੇਸ਼ਾ ਤਣਾਅ ਭਰੇ ਦਿਨਾਂ ਨਾਲ ਹੀ ਸਾਹਮਣਾ ਹੋਇਆ ਹੈ। ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਸੰਬੰਧੀ ਮਾਮਲਿਆਂ ਦੀ ਏਜੰਸੀ ਮੁਤਾਬਕ ਅਫਗਾਨਿਸਤਾਨ ਵਿਚ ਅਸੁਰੱਖਿਆ ਅਤੇ ਹਿੰਸਾ ਕਾਰਨ ਜਨਵਰੀਂ ਤੋਂ ਹੁਣ ਤੱਕ ਕਰੀਬ 2,70,000 ਲੋਕ ਵਿਸਥਾਪਿਤ ਹੋਏ ਹਨ। ਏਜੰਸੀ ਨੇ ਤਾਲਿਬਾਨ ਲੜਾਕਿਆਂ ਵੱਲੋਂ ਵੱਡੀ ਗਿਣਤੀ ਵਿਚ ਖੇਤਰਾਂ 'ਤੇ ਤੇਜ਼ੀ ਨਾਲ ਕਬਜ਼ਾ ਕਰਨ ਅਤੇ ਯੁੱਧ ਪੀੜਤ ਦੇਸ਼ ਤੋਂ ਅਮਰੀਕੀ ਸੈਨਿਕਾਂ ਦੀ ਵਾਪਸੀ 'ਤੇ ਸੁਰੱਖਿਆ ਚਿੰਤਾਵਾਂ ਵੱਧਣ 'ਤੇ ਅਫਗਾਨਿਸਤਾਨ ਵਿਚ ਇਕ ਮਾਨਵਤਾਵਾਦੀ ਸੰਕਟ ਨੂੰ ਲੈਕੇ ਸਾਵਧਾਨ ਕੀਤਾ।


Vandana

Content Editor

Related News