ਤਾਲਿਬਾਨ ਆਉਣ ਵਾਲੇ ਸਾਲ ’ਚ ਕੁੜੀਆਂ ਦੀ ਸਿੱਖਿਆ ਨੂੰ ਉਤਸ਼ਾਹਤ ਕਰਨ ਲਈ ਕਰੇਗਾ ਕੰਮ: ਰਿਪੋਰਟ

Saturday, Nov 27, 2021 - 12:42 PM (IST)

ਕਾਬੁਲ- ਇਸਲਾਮਿਕ ਅਮੀਰਾਤ ਨੇ ਆਉਣ ਵਾਲੇ ਸਾਲ ਵਿਚ ਕੁੜੀਆਂ ਦੀ ਸਿੱਖਿਆ ਸਮੇਤ ਦੇਸ਼ ਦੇ ਵਿਕਾਸ ’ਤੇ ਕੰਮ ਕਰਨ ਦਾ ਵਾਅਦਾ ਕੀਤਾ ਹੈ। ਸਥਾਨਕ ਮੀਡੀਆ ਦੀ ਰਿਪੋਰਟ ’ਚ ਅਜਿਹਾ ਦਾਅਵਾ ਕੀਤਾ ਗਿਆ ਹੈ। ‘ਟੋਲੋ ਨਿਊਜ਼’ ਮੁਤਾਬਕ ਤਾਲਿਬਾਨ ਸ਼ਾਸਨ ਦੇ ਬੁਲਾਰੇ ਜ਼ਬੀਉੱਲ੍ਹਾ ਮੁਜਾਹਿਦ ਨੇ ਕਾਬੁਲ ਵਿਚ ਇਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰ ਅਫ਼ਗਾਨਿਸਤਾਨ ਦੇ ਮੁੜ ਨਿਰਮਾਣ ਅਤੇ ਵਿਕਾਸ ਲਈ ਵਚਨਬੱਧ ਹੈ। ਟੋਲੋ ਨਿਊਜ਼ ਨੇ ਮੁਜਾਹਿਦ ਦੇ ਹਵਾਲੇ ਨਾਲ ਕਿਹਾ ਕਿ ਜੇ ਅਸੀਂ ਕੁਝ ਪ੍ਰਾਜੈਕਟਾਂ ਦੀ ਸਹੂਲਤ ਦਿੰਦੇ ਹਾਂ ਅਤੇ ਸੁਰੱਖਿਆ ਪ੍ਰਦਾਨ ਕਰਦੇ ਹਾਂ ਤਾਂ ਆਰਥਿਕ ਚੁਣੌਤੀਆਂ ਛੇ ਮਹੀਨਿਆਂ ਜਾਂ ਵੱਧ ਤੋਂ ਵੱਧ ਇਕ ਸਾਲ ਤੱਕ ਨਹੀਂ ਰਹਿਣਗੀਆਂ।

ਇਸਲਾਮਿਕ ਅਮੀਰਾਤ ਦੇ ਬੁਲਾਰੇ ਨੇ ਕੁੜੀਆਂ ਦੀ ਸਿੱਖਿਆ ਲਈ ਤਾਲਿਬਾਨ ਦੇ ਸਮਰਥਨ ਨੂੰ ਅੱਗੇ ਦੁਹਰਾਉਂਦੇ ਹੋਏ ਕਿਹਾ ਕਿ ਸਰਕਾਰ ਆਉਣ ਵਾਲੇ ਸਾਲ ’ਚ ਕੁੜੀਆਂ ਅਤੇ ਔਰਤਾਂ ਲਈ ਸਿੱਖਿਆ ਅਤੇ ਕੰਮ ਦੇ ਮੌਕੇ ਪ੍ਰਦਾਨ ਕਰੇਗੀ। ਅਫਗਾਨੀ ਪ੍ਰਕਾਸ਼ਨ ਮੁਤਾਬਕ ਇਕੱਠ ਵਿਚ ਹਿੱਸਾ ਲੈਣ ਵਾਲਿਆਂਂਨੇ ਸਾਬਕਾ ਅਫਗਾਨ ਸਰਕਾਰ ਦੀ ਵੀ ਆਲੋਚਨਾ ਕੀਤੀ ਅਤੇ ਅਫਗਾਨ ਲੋਕਾਂ ’ਚ ਨਸਲੀ ਅਰਾਜਕਤਾ ਅਤੇ ਫੁੱਟ ਲਈ ਉਨ੍ਹਾਂ ਨੂੰ ਜਵਾਬਦੇਹ ਠਹਿਰਾਇਆ।

ਟੋਲੋ ਨਿਊਜ਼ ਨੇ ਹਿਜ਼ਬ-ਏ-ਮਿਲਤ ਪਾਰਟੀ ਦੇ ਡਿਪਟੀ ਜਫਰ ਮੇਹਦਾਵੀ ਦੇ ਹਵਾਲੇ ਤੋਂ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਸਾਡੇ ਲੋਕ ਪੀੜਤ ਸਨ। ਇਕ ਧਾਰਮਿਕ ਮੌਲਵੀ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਇਕ ਤੋੋਂ ਬਾਅਦ ਇਕ ਸੰਕਟ ਵਾਪਰਿਆ ਹੈ ਅਤੇ ਇਸ ਲਈ ਸਮਾਜਿਕ ਨਿਆਂ ਦੀ ਬਹੁਤ ਲੋੜ ਹੈ।


Tanu

Content Editor

Related News