ਅਫ਼ਗਾਨਿਸਤਾਨ ’ਚ ਗਾਇਬ ਹੋਇਆ 2000 ਸਾਲ ਪੁਰਾਣਾ ਸੋਨੇ ਦਾ ਖ਼ਜ਼ਾਨਾ, ਪਾਗਲਾਂ ਵਾਂਗ ਲੱਭ ਰਿਹੈ ਤਾਲਿਬਾਨ

Sunday, Sep 19, 2021 - 01:41 PM (IST)

ਅਫ਼ਗਾਨਿਸਤਾਨ ’ਚ ਗਾਇਬ ਹੋਇਆ 2000 ਸਾਲ ਪੁਰਾਣਾ ਸੋਨੇ ਦਾ ਖ਼ਜ਼ਾਨਾ, ਪਾਗਲਾਂ ਵਾਂਗ ਲੱਭ ਰਿਹੈ ਤਾਲਿਬਾਨ

ਕਾਬੁਲ : ਅਫ਼ਗਾਨਿਸਤਾਨ ਵਿਚ ਕੰਟਰੋਲ ਤੋਂ ਬਾਅਦ ਤਾਲਿਬਾਨ ਲਈ ਦੇਸ਼ ਨੂੰ ਚਲਾਉਣਾ ਇਕ ਚੁਣੌਤੀ ਤੋਂ ਘੱਟ ਨਹੀਂ ਹੈ। ਅਜਿਹੇ ਵਿਚ 2000 ਸਾਲ ਪੁਰਾਣੇ ਖ਼ਜ਼ਾਨੇ ਨੂੰ ਲੈ ਕੇ ਚਰਚਾ ਹੈ, ਜਿਸ ਨੂੰ ਤਾਲਿਬਾਨ ਪਾਗਲਾਂ ਵਾਂਗ ਲੱਭ ਰਿਹਾ ਹੈ। ਇਹ ਪ੍ਰਾਚੀਨ ਬੈਕਟ੍ਰੀਅਨ ਖ਼ਜ਼ਾਨਾ ਹੈ, ਜਿਸ ਵਿਚ ਸੋਨੇ ਦੀਆਂ ਵਸਤੂਆਂ ਹਨ। ਚਾਰ ਦਹਾਕੇ ਪਹਿਲਾਂ ਇਸ ਖ਼ਜ਼ਾਨੇ ਦੀ ਖ਼ੋਜ ਅਫ਼ਗਾਨਿਸਤਾਨ ਦੇ ਟੇਲਾ ਟਾਪਾ ਸੂਬੇ ਵਿਚ ਹੋਈ ਸੀ।

ਇਹ ਵੀ ਪੜ੍ਹੋ: ਹੈਰਾਨੀਜਨਕ: ਨਹਾਉਂਦੇ ਸਮੇਂ ਅਚਾਨਕ ਅੱਗ ਦੇ ਗੋਲੇ ’ਚ ਬਦਲਿਆ 4 ਸਾਲਾ ਮਾਸੂਮ

ਕਲਚਰਲ ਕਮਿਸ਼ਨ ਦੇ ਡਿਪਟੀ ਹੈਡ ਅਹਿਮਦੁੱਲਾਹ ਵਾਸਿਕ ਨੇ ਦੱਸਿਆ ਕਿ ਇਸ ਖ਼ਜ਼ਾਨੇ ਦੀ ਖ਼ੋਜ ਲਈ ਸਬੰਧਤ ਵਿਭਾਗ ਨੂੰ ਟਾਸਕ ਦੇ ਦਿੱਤਾ ਗਿਆ ਹੈ। ਇਹ ਜਾਂਚ ਦਾ ਵਿਸ਼ਾ ਹੈ ਕਿ ਆਖ਼ਿਰ ਬੈਕਟ੍ਰੀਅਨ ਖ਼ਜ਼ਾਨਾ ਅਫ਼ਗਾਨਿਸਤਾਨ ਵਿਚ ਹੈ ਜਾਂ ਫਿਰ ਉਸ ਨੂੰ ਬਾਹਰ ਲਿਜਾਇਆ ਜਾ ਚੁੱਕਾ ਹੈ। ਜੇਕਰ ਅਜਿਹਾ ਹੈ ਤਾਂ ਇਹ ਰਾਜਧ੍ਰੋਹ ਹੋਵੇਗਾ। ਤਾਲਿਬਾਨ ਇਸ ’ਤੇ ਗੰਭੀਰ ਕਾਰਵਾਈ ਰਕੇਗਾ।

ਇਹ ਵੀ ਪੜ੍ਹੋ: ਆਬੂ ਧਾਬੀ ਜਾਣ ਵਾਲਿਆਂ ਲਈ ਹੁਣ ਕੋਵਿਡ-19 ਟੈਸਟ ਜ਼ਰੂਰੀ ਨਹੀਂ, ਦੁਬਈ ’ਚ ਪਹਿਲਾਂ ਤੋਂ ਹੈ ਛੋਟ

ਕੀ ਹੈ ਬੈਕਟ੍ਰੀਅਨ ਖ਼ਜ਼ਾਨੇ ’ਚ?
ਨੈਸ਼ਨਲ ਜਿਓਗ੍ਰਾਫਿਕ ਮੁਤਾਬਕ ਬੈਕਟ੍ਰੀਅਲ ਖ਼ਜ਼ਾਨੇ ਵਿਚ ਪ੍ਰਾਚੀਨਕਾਲ ਦੇ ਦੁਨੀਆ ਭਰ ਦੇ ਹਜ਼ਾਰਾਂ ਸੋਨੇ ਦੇ ਟੁੱਕੜੇ ਸ਼ਾਮਲ ਹਨ ਅਤੇ ਇਹ ਪਹਿਲੀ ਸਦੀ ਈਸਾ ਪੂਰਬ ਤੋਂ ਪਹਿਲੀ ਸਦੀ ਈਸਵੀ ਦੇ ਸਮੇਂ ਦੇ ਹਨ ਅਤੇ 6 ਕਬਰਾਂ ਦੇ ਅੰਦਰ ਪਾਏ ਗਏ ਸਨ। 

ਇਹ ਵੀ ਪੜ੍ਹੋ: IMF ਤੋਂ ਬਾਅਦ FATF ਨੇ ਕੱਸਿਆ ਸ਼ਿਕੰਜਾ, ਤਾਲਿਬਾਨ ’ਤੇ ਆਰਥਿਕ ਹਮਲਾ; ਸਾਰੇ ਖਾਤੇ ਫ੍ਰੀਜ਼

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News