ਤਾਲਿਬਾਨ ਨੇ ਕਾਬੁਲ ਹਵਾਈ ਅੱਡੇ ’ਤੇ ਪਕੜ ਕੀਤੀ ਮਜ਼ਬੂਤ, ਭੀੜ ’ਤੇ ਕੀਤਾ ਕੰਟਰੋਲ: ਪੈਂਟਾਗਨ
Friday, Aug 27, 2021 - 02:01 AM (IST)
ਵਾਸ਼ਿੰਗਟਨ - ਅਮਰੀਕੀ ਰੱਖਿਆ ਹੈੱਡਕੁਆਰਟਰ ਪੈਂਟਾਗਨ ਨੇ ਕਿਹਾ ਕਿ ਤਾਲਿਬਾਨ ਨੇ ਕਾਬੁਲ ਹਵਾਈ ਅੱਡੇ ਦੇ ਨੇੜੇ ਪਹੁੰਚ ਅਤੇ ਕੰਟਰੋਲ ਮਜ਼ਬੂਰ ਕਰ ਲਈ ਹੈ। ਕੌਮਾਂਤਰੀ ਭਾਈਚਾਰੇ ਲਈ ਅਫਗਾਨਿਸਤਾਨ ਵਿਚ ਲੋਕਾਂ ਤੱਕ ਪਹੁੰਚਣ ਦਾ ਇਕਮਾਤਰ ਮਾਧਿਅਮ ਹਾਮਦ ਕਰਜਈ ਕੌਮਾਂਤਰੀ ਹਵਾਈ ਅੱਡਾ ਹੈ।
ਇਹ ਵੀ ਪੜ੍ਹੋ - ਕਾਬੁਲ ਧਮਾਕਾ: ਅਮਰੀਕਾ, ਬ੍ਰਿਟੇਨ ਸਮੇਤ ਕਈ ਦੇਸ਼ਾਂ ਨੇ ਸਵੇਰੇ ਹੀ ਦਿੱਤੀ ਸੀ ਹਮਲੇ ਦੀ ਚਿਤਾਵਨੀ
ਪੈਂਟਾਗਨ ਦੇ ਪ੍ਰੈੱਸ ਸਕੱਤਰ ਜਾਨ ਕਿਰਬੀ ਨੇ ਕਿਹਾ ਕਿ ਤਾਲਿਬਾਨ ਨੇ ਆਪਣੀਆਂ ਚੌਂਕੀਆਂ ’ਤੇ ਸੁਰੱਖਿਆ ਵਧਾ ਦਿੱਤੀ ਹੈ ਅਤੇ ਉਹ ਭੀੜ ਕੰਟਰੋਲ ਕਰਨ ਵਿਚ ਰੁੱਝ ਗਏ ਹਨ। ਅਸੀਂ ਕੱਲ ਅਨੁਮਾਨ ਲਗਾਇਆ ਕਿ ਭੀੜ ਪਿਛਲੇ ਦਿਨਾਂ ਦੇ ਮੁਕਾਬਲੇ ਲਗਭਗ ਅੱਧੀ ਹੈ। ਅਸੀਂ ਭੀੜ ਨੂੰ ਉਸ ਪੱਧਰ ਤੱਕ ਵਧਦੇ ਨਹੀਂ ਦੇਖਿਆ ਹੈ ਜਿੰਨੀ ਉਹ ਸ਼ੁਰੂਆਤੀ ਦਿਨਾਂ ਵਿਚ ਸੀ ਪਰ ਇਸਦਾ ਕਾਰਨ ਯਕੀਨੀ ਤੌਰ ’ਤੇ ਇਹ ਹੈ ਕਿ ਤਾਲਿਬਾਨ ਨੇ ਖੇਤਰ ਦੇ ਚਾਰੋਂ ਪਾਸੇ ਆਪਣਾ ਸ਼ਿਕੰਜਾ ਕੱਸ ਦਿੱਤਾ ਹੈ। ਕਿਰਬੀ ਨੇ ਕਿਹਾ ਕਿ 31 ਅਗਸਤ ਤੋਂ ਬਾਅਦ ਕਾਬੁਲ ਹਵਾਈ ਅੱਡੇ ਦਾ ਪ੍ਰਬੰਧਨ ਅਮਰੀਕਾ ਦੀ ਜ਼ਿੰਮੇਵਾਰੀ ਨਹੀਂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਅਮਰੀਕੀ ਦੂਤਘਰ ਫਿਲਹਾਲ ਹਵਾਈ ਅੱਡੇ ਤੋਂ ਕੰਮ ਕਰ ਰਿਹਾ ਹੈ। ਤਾਲਿਬਾਨ ਉਸ ਸ਼ਹਿਰ ਵਿਚ ਹਵਾਈ ਅੱਡਾ ਚਲਾਉਣ ਲਈ ਜ਼ਿੰਮੇਵਾਰ ਹੈ ਜਿਥੇ ਉਹ ਹੁਣ ਸਰਕਾਰ ਦਾ ਕਰਤਾ-ਧਰਤਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।