ਤਾਲਿਬਾਨ ਨੇ 5 ਦਿਨ ’ਚ ਮਜ਼ਾਰ-ਏ-ਸ਼ਰੀਫ ਸਮੇਤ 8ਵੇਂ ਸੂਬੇ ਦੀ ਰਾਜਧਾਨੀ ’ਤੇ ਕੀਤਾ ਕਬਜ਼ਾ

08/11/2021 2:47:55 PM

ਕਾਬੁਲ: ਅਫਗਾਨਿਸਤਾਨ ਤੋਂ ਅਮਰੀਕੀ ਸੈਨਾ ਦੀ ਵਾਪਸੀ ਵਿਚਾਲੇ ਤਾਲਿਬਾਨ ਨੇ ਮੰਗਲਵਾਰ ਨੂੰ ਪੰਜ ਦਿਨਾਂ ’ਚ 8ਵੇਂ ਸੂਬੇ ਦੀ  ਰਾਜਧਾਨੀ ’ਤੇ ਕਬਜ਼ਾ ਕਰ ਲਿਆ ਹੈ। ਪੱਛਮੀ ਫਰਾਹ ਸੂਬੇ ਦੀ ਰਾਜਧਾਨੀ ਫਰਾਹ ਮੰਗਲਵਾਰ ਦੁਪਹਿਰ ਸੁਰੱਖਿਆ ਫੋਰਸਾਂ ਦੇ ਨਾਲ ਇਕ ਛੋਟੀ ਲੜਾਈ ਤੋਂ ਬਾਅਦ ਤਾਲਿਬਾਨ ਦੇ ਕਬਜ਼ੇ ’ਚ ਆ ਗਿਆ। ਫਰਾਹ ਦੇ ਰਾਜਪਾਲ ਦਫਤਰ ਅਤੇ ਪੁਲਸ ਦਫਤਰ ’ਤੇ ਹੁਣ ਤਾਲਿਬਾਨ ਦਾ ਕਬਜ਼ਾ ਹੈ। ਅਫਗਾਨਿਸਤਾਨ ਦੇ ਉੱਤਰ ’ਚ ਸਭ ਤੋਂ ਵੱਡਾ ਸ਼ਹਿਰ ਮਜ਼ਾਰ ਏ ਸ਼ਰੀਫ ਵੀ ਤਾਲਿਬਾਨ ਦੇ ਕਬਜ਼ੇ ’ਚ ਆ ਚੁੱਕਾ ਹੈ। ਹਾਲਾਂਕਿ ਅਫਗਾਨ ਸੈਨਾ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਤਾਲਿਬਾਨ ਦੇ ਹਮਲੇ ਨੂੰ ਅਸਫਲ ਕਰ ਦਿੱਤਾ ਹੈ। 
ਇਸ ਦੌਰਾਨ ਮਜ਼ਾਰ ਏ ਸ਼ਰੀਫ ’ਚ ਸਥਿਤ ਭਾਰਤ ਸਮੇਤ ਕਈ ਦੇਸ਼ਾਂ ’ਚ ਵਪਾਰਕ ਦੂਤਾਵਾਸ ਖਾਲੀ ਹੋਣੇ ਸ਼ੁਰੂ ਹੋ ਗਏ ਹਨ। ਭਾਰਤ ਨੇ ਵੀ ਆਪਣੇ ਵਪਾਰਕ ਦੂਤਾਵਾਸ ਤੋਂ ਡਿਪਲੋਮੈਟਸ ਅਤੇ ਕਰਮਚਾਰੀਆਂ ਨੂੰ ਵਾਪਸ ਬੁਲਾਉਣ ਦੇ ਲਈ ਵਿਸ਼ੇਸ਼ ਜਹਾਜ਼ ਭੇਜਣ ਦਾ ਐਲਾਨ ਕੀਤਾ ਹੈ। ਤਾਲਿਬਾਨ ਨੇ ਪੂਰੇ ਅਫਗਾਨਿਸਤਾਨ ’ਚ ਤੇਜ਼ੀ ਨਾਲ ਖੇਤਰੀ ਲਾਭ ਹਾਸਲ ਕਰਨ ਦੇ ਬਾਵਜੂਦ ਅਮਰੀਕੀ ਰੱਖਿਆ ਮੰਤਰਾਲੇ ਪੇਂਟਾਗਨ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਉਹ ਅਫਗਾਨ ਸੈਨਾ ਦੀ ਮਦਦ ਲਈ ਬਹੁਤ ਕੁਝ ਨਹੀਂ ਕਰ ਸਕਦਾ ਹੈ। ਪੇਂਟਾਗਨ ਦੇ ਬੁਲਾਰੇ ਜਾਨ ਕਿਰਬੀ ਨੇ ਕਿਹਾ ਕਿ ਇਹ ਉਨ੍ਹਾਂ ਦੇ ਦੇਸ਼ ਅਤੇ ਇਸ ਦੀ ਰੱਖਿਆ ਉਨ੍ਹਾਂ ਨੂੰ ਕਰਨੀ ਹੋਵੇਗੀ। ਕਿਰਬੀ ਤੋਂ ਪੁੱਛਿਆ ਗਿਆ ਕਿ ਕੀ ਅਮਰੀਕੀ ਸਰਕਾਰੀ ਫੋਰਸਾਂ ਨੂੰ ਇਸਲਾਮਿਕ ਲੜਾਕਿਆਂ ਨੂੰ ਖਦੇੜਨ ’ਚ ਮਦਦ ਕਰਨ ਲਈ ਹਵਾਈ ਹਮਲੇ ਤੇਜ਼ ਕਰੇਗਾ? ਇਸ ਦੇ ਜਵਾਬ ’ਚ ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਦਾ ਸੰਘਰਸ਼ ਹੈ ਅਸੀਂ ਕੁਝ ਨਹੀਂ ਕਰ ਸਕਦੇ। ਕਿਰਬੀ ਨੇ ਕਿਹਾ ਕਿ ਉਹ ਗੰਭੀਰਤਾ ਨਾਲ ਚਿੰਤਿਤ ਹਨ ਕਿ ਅਫਗਾਨਿਸਤਾਨ ਦੇ ਕੰਟਰੋਲ ਦੀ ਲੜਾਈ ਤਾਲਿਬਾਨ ਦੇ ਪੱਖ ’ਚ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਬਾਈਡੇਨ ਇਸ ਮਹੀਨੇ ਦੇ ਅੰਤ ’ਚ ਅਮਰੀਕਾ ਦੀ ਹਾਜ਼ਰੀ ਨੂੰ ਖਤਮ ਕਰਨ ਲਈ ਪ੍ਰਤੀਬੰਧ ਹੈ। ਮਜ਼ਾਰ-ਏ-ਸ਼ਰੀਫ ’ਤੇ ਹਮਲੇ ਦੀ ਪੁਸ਼ਟੀ ਅਫਗਾਨ ਸਰਕਾਰ ਨੇ ਕੀਤੀ ਸੀ। ਹਾਲਾਂਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਲੜਾਈ ਸ਼ਹਿਰ ਦੀ ਬਜਾਏ ਆਲੇ-ਦੁਆਲੇ ਦੇ ਇਲਾਕਿਆਂ ’ਚ ਹੋਈ ਸੀ। 


Aarti dhillon

Content Editor

Related News