UN ਨੇ ਔਰਤਾਂ ’ਤੇ ਲਾਈਆਂ ਪਾਬੰਦੀਆਂ ਨੂੰ ਹਟਾਉਣ ਦੀ ਕੀਤੀ ਮੰਗ, ਤਾਲਿਬਾਨ ਨੇ ਕੀਤਾ ਖ਼ਾਰਿਜ

Saturday, May 28, 2022 - 04:05 PM (IST)

UN ਨੇ ਔਰਤਾਂ ’ਤੇ ਲਾਈਆਂ ਪਾਬੰਦੀਆਂ ਨੂੰ ਹਟਾਉਣ ਦੀ ਕੀਤੀ ਮੰਗ, ਤਾਲਿਬਾਨ ਨੇ ਕੀਤਾ ਖ਼ਾਰਿਜ

ਕਾਬੁਲ (ਵਾਰਤਾ)— ਅਫ਼ਗਾਨਿਸਤਾਨ ’ਚ ਤਾਲਿਬਾਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਅਫ਼ਗਾਨ ਮਹਿਲਾ ’ਤੇ ਲਗਾਈਆਂ ਗਈਆਂ ਪਾਬੰਦੀਆਂ ਨੂੰ ਹਟਾਉਣ ਦੀ ਮੰਗ ਨੂੰ ਖ਼ਾਰਿਜ ਕਰਦੇ ਹੋਏ ਵਿਸ਼ਵ ਭਾਈਚਾਰੇ ਦੀਆਂ ਚਿੰਤਾਵਾਂ ਨੂੰ ਬੇਬੁਨਿਆਦ ਦੱਸਿਆ ਹੈ। ਖਾਮਾ ਪ੍ਰੈੱਸ ਮੁਤਾਬਕ ਅਫ਼ਗਾਨ ਔਰਤਾਂ ਦੇ ਪ੍ਰਤੀ ਵਚਨਬੱਧਤਾ ਜਤਾਉਂਦੇੇ ਹੋਏ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਬਦੁਲ ਕਹਿਰ ਬਾਲਕੀ ਨੇ ਸੁਰੱਖਿਆ ਪ੍ਰੀਸ਼ਦ ਦੀਆਂ ਚਿੰਤਾਵਾਂ ਨੂੰ ਖ਼ਾਰਿਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਦੇ ਲੋਕ ਮੁਸਲਮਾਨ ਹਨ ਅਤੇ ਅਫ਼ਗਾਨ ਸਰਕਾਰ ਇਸਲਾਮੀ ਦੇ ਹਿਜਾਬ ਦੇ ਪਾਲਣ ਨੂੰ ਸਮਾਜ ਦੀਆਂ ਧਾਰਮਿਕ ਅਤੇ ਸੱਭਿਆਚਾਰਕ ਪ੍ਰਥਾਵਾਂ ਦੇ ਅਨੁਕੂਲ ਮੰਨਦੀ ਹੈ। 

‘ਜਾਪਾਨੀ ਰੈੱਡ ਆਰਮੀ’ ਦੀ ਸਹਿ-ਸੰਸਥਾਪਕ ਸ਼ਿਗੇਨੋਬੂ ਸਜ਼ਾ ਕੱਟਣ ਮਗਰੋਂ ਹੋਈ ਰਿਹਾਅ

ਸੁਰੱਖਿਆ ਪ੍ਰੀਸ਼ਦ ਨੇ ਮੰਗਲਵਾਰ ਨੂੰ ਅਧਿਕਾਰਤ ਅਤੇ ਸਰਬ ਸਹਿਮਤੀ ਨਾਲ ਪਿਛਲੇ ਸਾਲ ਤਾਲਿਬਾਨ ਦੇ ਕੰਟੋਰਲ ਤੋਂ ਬਾਅਦ ਕੁੜੀਆਂ ਅਤੇ ਔਰਤਾਂ ਦੀ ਸਕੂਲ, ਸਰਕਾਰੀ ਨੌਕਰੀਆਂ ਅਤੇ ਅੰਦੋਲਨ ਦੀ ਆਜ਼ਾਦੀ ’ਤੇ ਪਾਬੰਦੀ ਲਾਉਣ ਦੀ ਨਿਖੇਧੀ ਕਰਦੇ ਹੋਏ ਇਕ ਮਤਾ ਪੇਸ਼ ਕੀਤਾ ਸੀ। ਸੁਰੱਖਿਆ ਪ੍ਰੀਸ਼ਦ ਨੇ ਤਾਲਿਬਾਨ ਨੂੰ ਔਰਤਾਂ ਅਤੇ ਕੁੜੀਆਂ ਦੇ ਮਨੁੱਖੀ ਅਧਿਕਾਰਾਂ ਅਤੇ ਆਜ਼ਾਦੀ ’ਤੇ ਪਾਬੰਦੀ ਲਾਉਣ ਵਾਲੀਆਂ ਨੀਤੀਆਂ ਨੂੰ ਬਦਲਣ ਅਤੇ ਵਿਦਿਆਰਥੀਆਂ ਬਿਨਾਂ ਕਿਸੇ ਦੇਰੀ ਦੇ ਸਕੂਲ ਮੁੜ ਖੋਲ੍ਹਣ ਦੀ ਮੰਗ ਕੀਤੀ। 

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News