ਤਾਲਿਬਾਨ ਨੇ ਕੀਤਾ ਵਾਅਦਾ, ਸਰਕਾਰ ’ਚ ਔਰਤਾਂ ਨੂੰ ਵੀ ਕੀਤਾ ਜਾਵੇਗਾ ਸ਼ਾਮਲ

09/09/2021 10:16:06 AM

ਕਾਬੁਲ (ਵਾਰਤਾ) : ਅਫ਼ਗਾਨ ਸਰਕਾਰ ਆਉਣ ਵਾਲੇ ਦਿਨਾਂ ਵਿਚ ਔਰਤਾਂ ਨੂੰ ਵੀ ਸਰਕਾਰ ਵਿਚ ਸ਼ਾਮਲ ਕਰੇਗੀ। ਤਾਲਿਬਾਨ ਦੇ ਬੁਲਾਰੇ ਜਬੀਹੁੱਲਾਹ ਮੁਜਾਹਿਦ ਨੇ ਇਹ ਗੱਲ ਕਹੀ ਹੈ। ਤਾਲਿਬਾਨ ਨੇ ਮੰਗਲਵਾਰ ਨੂੰ ਅਫ਼ਗਾਨਿਸਤਾਨ ਦੀ ਅੰਤਰਿਮ ਸਰਕਾਰ ਦਾ ਐਲਾਨ ਕੀਤਾ ਸੀ, ਜਿਸ ਵਿਚ ਕਿਸੇ ਵੀ ਮਹਿਲਾ ਨੂੰ ਮੰਤਰੀ ਦੇ ਤੌਰ ’ਤੇ ਸ਼ਾਮਲ ਨਹੀਂ ਕੀਤਾ ਸੀ।

ਇਹ ਵੀ ਪੜ੍ਹੋ: ਰਿਸ਼ਤੇ ਸ਼ਰਮਸਾਰ: 13 ਸਾਲਾ ਧੀ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਪਿਤਾ, ਇਨਕਾਰ ਕਰਨ ’ਤੇ ਸਾੜੀ ਜਿਊਂਦਾ

ਮੁਜਾਹਿਦ ਨੇ ਬੁੱਧਵਾਰ ਨੂੰ ਬੀ.ਐਫ.ਐਮ.ਟੀ.ਵੀ. ਨਿਊਜ਼ ਚੈਨਲ ਨੂੰ ਕਿਹਾ, ‘ਇਹ ਸਰਕਾਰ ਅੰਤਰਿਤ ਹੈ। ਸ਼ਰੀਆ ਕਾਨੂੰਨਾਂ ਦੇ ਸਨਮਾਨ ਲਈ ਔਰਤਾਂ ਲਈ ਅਹੁਦੇ ਹੋਣਗੇ। ਇਹ ਇਕ ਸ਼ੁਰੂਆਤ ਹੈ ਪਰ ਅਸੀਂ ਔਰਤਾਂ ਲਈ ਸੀਟਾਂ ਲੱਭਾਂਗੇ। ਉਹ ਸਰਕਾਰ ਦਾ ਹਿੱਸਾ ਹੋ ਸਕਦੀਆਂ ਹਨ। ਇਹ ਦੂਜੇ ਪੜਾਅ ਵਿਚ ਹੋਵੇਗਾ।’ ਜ਼ਿਕਰਯੋਗ ਹੈ ਕਿ ਕਾਬੁਲ ਦੇ ਨਿਵਾਸੀਆਂ ਨੇ ਦੇਸ਼ ਦੇ ਸ਼ਾਸਨ ਵਿਚ ਔਰਤਾਂ ਦੀ ਹਿੱਸੇਦਾਰੀ ਯਕੀਨੀ ਕਰਨ ਦੀ ਮੰਗ ਨੂੰ ਲੈ ਕੇ ਕਾਬੁਲ ਦੇ ਪੱਛਮੀ ਹਿੱਸੇ ਦਸ਼ਤੇ ਬਾਰਚੀ ਇਲਾਕੇ ਵਿਚ ਵਿਰੋਧ ਪ੍ਰਦਰਸ਼ਨ ਕੀਤਾ।

ਇਹ ਵੀ ਪੜ੍ਹੋ: ਭੁਲੱਥ ਦੇ ਨੌਜਵਾਨ ਦਾ ਅਮਰੀਕਾ 'ਚ ਗੋਲੀ ਮਾਰ ਕੇ ਕਤਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News