ਤਾਲਿਬਾਨ ਨੇ ਸੈਂਕੜੇ ਲੋਕਾਂ ਨੂੰ ਅਫਗਾਨਿਸਤਾਨ ਛੱਡਣ ਤੋਂ ਰੋਕਿਆ
Wednesday, Sep 08, 2021 - 02:09 AM (IST)
ਮਜ਼ਾਰ-ਏ-ਸ਼ਰੀਫ (ਅਫਗਾਨਿਸਤਾਨ)-ਅਫਗਾਨਿਸਤਾਨ 'ਚ ਅਮਰੀਕੀ ਸੰਗਠਨ ਲਈ ਕੰਮ ਕਰਨ ਵਾਲੀ ਇਕ ਮਹਿਲਾ ਅਫਗਾਨ ਕਰਮਚਾਰੀ ਨੇ ਦੱਸਿਆ ਕਿ ਤਾਲਿਬਾਨ ਨੇ ਦੇਸ਼ 'ਚੋਂ ਬਾਹਰ ਨਿਕਲਣ ਲਈ ਵਿਸ਼ੇਸ਼ ਜਹਾਜ਼ 'ਚ ਉਨ੍ਹਾਂ ਨੂੰ ਅਤੇ ਹੋਰ ਸੈਂਕੜੇ ਲੋਕਾਂ ਨੂੰ ਸਵਾਰ ਹੋਣ ਤੋਂ ਰੋਕ ਦਿੱਤਾ ਹੈ। ਪਛਾਣ ਗੁਪਤ ਰੱਖਦੇ ਹੋਏ ਮਹਿਲਾ ਨੇ ਮੰਗਲਵਾਰ ਨੂੰ ਏਸੋਸੀਏਟੇਡ ਪ੍ਰੈੱਸ ਨੂੰ ਦੱਸਿਆ ਕਿ ਜੇਕਰ ਤਾਲਿਬਾਨ ਉਨ੍ਹਾਂ ਦੀ ਪਛਾਣ ਕਰਦੇ ਹਨ ਤਾਂ ਉਨ੍ਹਾਂ ਨੂੰ ਆਪਣੀ ਸੁਰੱਖਿਆ ਦਾ ਡਰ ਹੈ।
ਇਹ ਵੀ ਪੜ੍ਹੋ :ਕੋਲੋਰਾਡੋ ਦੇ ਮਨੋਰੰਜਨ ਪਾਰਕ 'ਚ 6 ਸਾਲਾ ਬੱਚੀ ਦੀ ਹੋਈ ਮੌਤ
ਅਮਰੀਕੀ ਸੰਗਠਨ 'ਅਸੇਂਡ' ਸਾਲਾ ਤੋਂ ਅਫਗਾਨ ਮਹਿਲਾਵਾਂ ਅਤੇ ਲੜਕੀਆਂ ਲਈ ਕੰਮ ਕਰ ਰਿਹਾ ਹੈ। ਏਸੋਸੀਏਟੇਡ ਪ੍ਰੈੱਸ ਨੂੰ ਜਾਣਕਾਰੀ ਦੇਣ ਵਾਲੀ ਮਹਿਲਾ ਉਨ੍ਹਾਂ ਸੈਂਕੜੇ ਲੋਕਾਂ 'ਚ ਸ਼ਾਮਲ ਹੈ ਜਿਨ੍ਹਾਂ ਦੇ ਬਾਰੇ 'ਚ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਤਾਲਿਬਾਨ ਨੇ ਰੋਕ ਦਿੱਤਾ ਹੈ। ਇਨ੍ਹਾਂ 'ਚ ਅਮਰੀਕੀ ਨਾਗਰਿਕਾਂ ਅਤੇ ਗ੍ਰੀਨ ਕਾਰਡ ਧਾਰਕ ਵੀ ਹਨ। ਮਹਿਲਾ ਨੇ ਦੱਸਿਆ ਕਿ ਉਹ ਉੱਤਰੀ ਸ਼ਹਿਰ ਮਜ਼ਾਰ-ਏ-ਸ਼ਰੀਫ ਤੋਂ ਨਿਕਲਣ ਲਈ ਵਿਸ਼ੇਸ਼ ਜਹਾਜ਼ 'ਚ ਸਵਾਰ ਹੋਣ ਦਾ ਇੰਤਜ਼ਾਰ ਕਰ ਰਹੇ ਹਨ ਅਤੇ ਤਾਲਿਬਾਨ ਇਕ ਹਫਤੇ ਤੋਂ ਹੋਟਲ ਅਤੇ ਰਿਹਾਇਸ਼ੀ ਹਾਲ 'ਚ ਰਹਿ ਰਹੇ ਹਨ। ਮਹਿਲਾ ਨੇ ਦੱਸਿਆ ਕਿ ਸਾਨੂੰ ਲੱਗ ਰਿਹਾ ਹੈ ਕਿ ਅਸੀਂ ਕਿਸੇ ਜੇਲ੍ਹ 'ਚ ਹਾਂ।
ਇਹ ਵੀ ਪੜ੍ਹੋ : ਕਾਬੁਲ 'ਚ ਪਾਕਿ ਵਿਰੁੱਧ ਰੈਲੀ 'ਚ ਜੁਟੇ ਸੈਂਕੜੇ ਪ੍ਰਦਰਸ਼ਨਕਾਰੀ, 'ਪਾਕਿਸਤਾਨ ਮੁਰਦਾਬਾਦ' ਦੇ ਲੱਗੇ ਨਾਅਰੇ
ਉਨ੍ਹਾਂ ਨੇ ਦੱਸਿਆ ਕਿ ਦੇਸ਼ 'ਚੋਂ ਨਿਕਲਣ ਵਾਲੇ ਲੋਕਾਂ 'ਚ ਸ਼ਾਮਲ ਅਮਰੀਕੀ ਨਾਗਰਿਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਉਮਰ 70 ਦੇ ਕਰੀਬ ਹੈ ਅਤੇ ਜ਼ਿਆਦਾ ਅਸੁਰੱਖਿਅਤ ਹਨ। ਉਹ ਅਮਰੀਕਾ 'ਚ ਰਹਿ ਰਹੇ ਅਫਗਾਨ-ਅਮਰੀਕੀ ਦੇ ਮਾਪੇ ਹਨ। ਤਾਲਿਬਾਨ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਉਚਿਤ ਪਾਸਪੋਰਟ ਅਤੇ ਹੋਰ ਦਸਤਾਵੇਜ਼ ਧਾਰਕ ਲੋਕਾਂ ਨੂੰ ਦੇਸ਼ ਛੱਡਣ ਦੀ ਇਜਾਜ਼ਤ ਦੇਣਗੇ। ਇਸ ਦਰਮਿਆਨ, ਅਮਰੀਕੀ ਵਿਦੇਸ਼ ਮੰਤਰੀ ਐਂਟਰੀ ਬਲਿੰਕਨ ਨੇ ਮੰਗਲਵਾਰ ਨੂੰ ਰਿਪਬਲਿਕਨ ਸੰਸਦ ਮੈਂਬਰਾਂ ਦੇ ਉਨ੍ਹਾਂ ਦੇ ਦਾਅਵਿਆਂ ਨੂੰ ਖਾਰਿਜ ਕੀਤਾ ਜਿਸ 'ਚ ਕਿਹਾ ਗਿਆ ਸੀ ਕਿ ਅਮਰੀਕਾ ਵੱਲੋਂ ਫੌਜੀਆਂ ਅਤੇ ਡਿਪਲੋਮੈਟਾਂ ਨੂੰ ਕੱਢਣ ਤੋਂ ਬਾਅਦ ਮਜ਼ਾਰ-ਏ-ਸ਼ਰੀਫ 'ਚ ਬੰਧਕ ਵਰਗੇ ਹਾਲਾਤ ਹਨ।
ਇਹ ਵੀ ਪੜ੍ਹੋ : 90 ਦਾ ਦਹਾਕਾ ਫਿਰ ਦੋਹਰਾਇਆ ਜਾ ਰਿਹੈ, ਅਮਰੀਕੀ ਫੌਜ ਨੂੰ ਫਿਰ ਤੋਂ ਜਾਣਾ ਹੋਵੇਗਾ ਅਫਗਾਨਿਸਤਾਨ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।