ਤਾਲਿਬਾਨ ਨੇ ਕਾਬੁਲ ’ਚ ਕਰਮਚਾਰੀ ਬੀਬੀਆਂ ਨੂੰ ਘਰ ’ਚ ਹੀ ਰਹਿਣ ਦਾ ਦਿੱਤਾ ਹੁਕਮ
Sunday, Sep 19, 2021 - 03:57 PM (IST)
ਕਾਬੁਲ (ਭਾਸ਼ਾ) : ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਅੰਤਰਿਮ ਮੇਅਰ ਨੇ ਕਿਹਾ ਹੈ ਕਿ ਦੇਸ਼ ਦੇ ਨਵੇਂ ਤਾਲਿਬਾਨ ਸ਼ਾਸਕਾਂ ਨੇ ਸ਼ਹਿਰ ਦੀਆਂ ਕਈ ਕਰਮਚਾਰੀ ਬੀਬੀਆਂ ਨੂੰ ਘਰ ਵਿਚ ਹੀ ਰਹਿਣ ਦਾ ਹੁਕਮ ਦਿੱਤਾ ਹੈ। ਅੰਤਰਿਮ ਮੇਅਰ ਹਮਦੁੱਲਾਹ ਨਾਮੋਨੀ ਨੇ ਪੱਤਰਕਾਰਾਂ ਨੂੰ ਐਤਵਾਰ ਨੂੰ ਕਿਹਾ ਕਿ ਸਿਰਫ਼ ਉਨ੍ਹਾਂ ਬੀਬੀਆਂ ਨੂੰ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ, ਜਿਨ੍ਹਾਂ ਦੇ ਸਥਾਨ ’ਤੇ ਪੁਰਸ਼ ਕੰਮ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚ ਡਿਜ਼ਾਈਨ ਅਤੇ ਇੰਜੀਨੀਅਰਿੰਗ ਵਿਭਾਗਾਂ ਵਿਚ ਹੁਨਰਮੰਦ ਕਾਮਿਆਂ ਦੇ ਇਲਾਵਾ ਬੀਬੀਆਂ ਲਈ ਜਨਤਕ ਪਖ਼ਾਨਿਆਂ ਦੀ ਦੇਖ਼ਰੇਖ ਕਰਨ ਵਾਲੀਆਂ ਬੀਬੀਆਂ ਸ਼ਾਮਲ ਹਨ।
ਇਹ ਵੀ ਪੜ੍ਹੋ: IMF ਤੋਂ ਬਾਅਦ FATF ਨੇ ਕੱਸਿਆ ਸ਼ਿਕੰਜਾ, ਤਾਲਿਬਾਨ ’ਤੇ ਆਰਥਿਕ ਹਮਲਾ; ਸਾਰੇ ਖਾਤੇ ਫ੍ਰੀਜ਼
ਨਾਮੋਨੀ ਦੀਆਂ ਟਿੱਪਣੀਆਂ ਇਸ ਬਾਰੇ ਵਿਚ ਇਕ ਹੋਰ ਸੰਕੇਤ ਹਨ ਕਿ ਤਾਲਿਬਾਨ ਜਨਤਕ ਜੀਵਨ ਵਿਚ ਬੀਬੀਆਂ ’ਤੇ ਪਾਬੰਦੀਆਂ ਲਗਾਉਣ ਸਮੇਤ ਇਸਲਾਮ ਦੀ ਸਖ਼ਤ ਵਿਆਖਿਆ ਨੂੰ ਲਾਗੂ ਕਰ ਰਿਹਾ ਹੈ, ਜਦੋਂਕਿ ਉਸ ਨੇ ਸਹਿਣਸ਼ੀਲਤਾ ਅਤੇ ਸ਼ਮੂਲੀਅਤ ਦਾ ਵਾਅਦਾ ਕੀਤਾ ਸੀ। 1990 ਵਿਚ ਸ਼ਾਸਨ ਦੌਰਾਨ ਤਾਲਿਬਾਨ ਨੇ ਕੁੜੀਆਂ ਅਤੇ ਬੀਬੀਆਂ ਨੂੰ ਸਕੂਲ ਜਾਣ ਅਤੇ ਨੌਕਰੀ ਕਰਨ ਤੋਂ ਰੋਕ ਦਿੱਤਾ ਸੀ। ਮੇਅਰ ਨੇ ਕਿਹਾ ਕਿ ਕਾਬੁਲ ਮਿਊਂਸੀਪਲ ਵਿਭਾਗਾਂ ਵਿਚ ਕਰਮਚਾਰੀ ਬੀਬੀਆਂ ਦੇ ਬਾਰੇ ਵਿਚ ਆਖ਼ਰੀ ਫ਼ੈਸਲਾ ਅਜੇ ਨਹੀਂ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅਫ਼ਗਾਨਿਸਤਾਨ ਵਿਚ ਪਿਛਲੇ ਮਹੀਨੇ ਤਾਲਿਬਾਨ ਦੇ ਸੱਤਾ ’ਤੇ ਕਬਜ਼ਾ ਕਰਨ ਤੋਂ ਪਹਿਲਾਂ ਤੱਕ ਸ਼ਹਿਰ ਵਿਚ ਸਾਰੇ ਵਿਭਾਗਾਂ ਵਿਚ 3000 ਕਰਮਚਾਰੀਆਂ ਵਿਚੋਂ ਇਕ ਤਿਹਾਈ ਸੰਖਿਆ ਬੀਬੀਆਂ ਦੀ ਸੀ।
ਇਹ ਵੀ ਪੜ੍ਹੋ: ਹੈਰਾਨੀਜਨਕ: ਨਹਾਉਂਦੇ ਸਮੇਂ ਅਚਾਨਕ ਅੱਗ ਦੇ ਗੋਲੇ ’ਚ ਬਦਲਿਆ 4 ਸਾਲਾ ਮਾਸੂਮ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।