ਖ਼ੁਲਾਸਾ: ਤਾਲਿਬਾਨ ਨੇ ਅਫਗਾਨਿਸਤਾਨੀ ਫ਼ੌਜ ਨੂੰ ਹਥਿਆਰ ਸੁੱਟਣ ਲਈ ਰਿਸ਼ਵਤ ਦੀ ਕੀਤੀ ਸੀ ਪੇਸ਼ਕਸ਼

08/16/2021 4:19:35 PM

ਵਾਸ਼ਿੰਗਟਨ (ਵਾਰਤਾ) : ਅੱਤਵਾਦੀ ਸੰਗਠਨ ਤਾਲਿਬਾਨ ਨੇ 2020 ਵਿਚ ਅਫਗਾਨਿਸਤਾਨੀ ਅਧਿਕਾਰੀਆਂ ਅਤੇ ਫ਼ੌਜੀ ਅਧਿਕਾਰੀਆਂ ਨੂੰ ਆਤਮ ਸਮਰਪਣ ਕਰਨ ਜਾਂ ਆਪਣੇ ਹਥਿਆਰ ਸੌਂਪਣ ਲਈ ਰਿਸ਼ਵਤ ਦੀ ਪੇਸ਼ਕਸ਼ ਕੀਤੀ ਸੀ। ਵਾਸ਼ਿੰਗਟਨ ਪੋਸਟ ਨੇ ਆਪਣੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਦੇਸ਼ ਦੇ ਅਧਿਕਾਰੀਆਂ ਮੁਤਾਬਕ 2020 ਦੀ ਸ਼ੁਰੂਆਤ ਵਿਚ ਜੰਗਬੰਦੀ ਦੇ ਰੂਪ ਵਿਚ ਪੇਸ਼ ਕੀਤੇ ਗਏ ਪ੍ਰਸਤਾਵਾਂ ਤਹਿਤ ਤਾਲਿਬਾਨ ਪੈਸਿਆਂ ਦੀ ਪੇਸ਼ਕਸ਼ ਕਰ ਰਿਹਾ ਸੀ ਤਾਂ ਕਿ ਅਫਗਾਨਿਸਤਾਨ ਦੇ ਫ਼ੌਜੀ ਆਤਮ-ਸਮਰਪਣ ਕਰ ਦੇਣ ਜਾਂ ਆਪਣੇ ਹਥਿਆਰ ਸੌਂਪ ਦੇਣ। ਇਸ ਤੋਂ ਬਾਅਦ ਅਗਲੇ ਡੇਢ ਸਾਲ ਦੌਰਾਨ ਤਾਲਿਬਾਨ ਨੇ ਜ਼ਿਲ੍ਹਿਆਂ ਅਤੇ ਸੂਬਾਈ ਰਾਜਧਾਨੀਆਂ ਦੇ ਪੱਧਰ ਤੱਕ ਸੁਰੱਖਿਆ ਫ਼ੋਰਸਾਂ ਨਾਲ ਬੈਠਕਾਂ ਕੀਤੀਆਂ, ਜਿਸ ਨਾਲ ਅਫਗਾਨ ਫ਼ੌਜੀਆਂ ਵੱਲੋਂ ਆਤਮ-ਸਮਰਪਣ ਦੀ ਇਕ ਲੜੀ ਸ਼ੁਰੂ ਹੋਈ।

ਇਕ ਅਫਗਾਨ ਵਿਸ਼ੇਸ਼ ਸੇਵਾ ਅਧਿਕਾਰੀ ਨੇ ਸਮਾਚਾਰ ਆਊਟਲੈਟ ਨੂੰ ਦੱਸਿਆ ਕਿ ਕੁੱਝ ਲੋਕਾਂ ਨੇ ਸਿਰਫ਼ ਪੈਸਿਆਂ ਲਈ ਅਤੇ ਕੁੱਝ ਹੋਰ ਨੇ ਇਸ ਖ਼ਦਸ਼ੇ ਵਿਚ ਕਿ ਅੱਤਵਾਦੀ ਅਮਰੀਕਾ ਦੀ ਵਾਪਸੀ ਦੇ ਮੱਦੇਨਜ਼ਰ ਸੱਤਾ ’ਤੇ ਕਬਜ਼ਾ ਕਰ ਲੈਣਗੇ, ਉਨ੍ਹਾਂ ਦਾ ਸਾਥ ਦਿੱਤਾ। ਜ਼ਿਕਰਯੋਗ ਹੈ ਕਿ ਤਾਲਿਬਾਨ ਨੇ ਐਤਵਾਰ ਨੂੰ ਕਾਬੁਲ ’ਤੇ ਕਬਜ਼ਾ ਕਰ ਲਿਆ, ਜਿਸ ਦੇ ਬਾਅਦ ਰਾਸ਼ਟਰਪਤੀ ਅਸ਼ਰਫ ਗਨੀ ਨੇ ਅਸਤੀਫੇ ਦਾ ਐਲਾਨ ਕੀਤਾ ਅਤੇ ਦੇਸ਼ ਛੱਡ ਦਿੱਤਾ। ਗਨੀ ਨੇ ਕਿਹਾ ਕਿ ਉਨ੍ਹਾਂ ਨੇ ਹਿੰਸਾ ਨੂੰ ਰੋਕਣ ਲਈ ਇਹ ਫ਼ੈਸਲਾ ਲਿਆ, ਕਿਉਂਕਿ ਅੱਤਵਾਦੀ ਰਾਜਧਾਨੀ ’ਤੇ ਹਮਲਾ ਕਰਨ ਲਈ ਤਿਆਰ ਸਨ।
 


cherry

Content Editor

Related News