ਤਾਲਿਬਾਨ ਮੰਤਰੀ ਦਾ ਖੁਲਾਸਾ : ਅਫ਼ਗਾਨਿਸਤਾਨ ’ਚ ਨਾਬਾਲਗਾਂ ਤੇ ਔਰਤਾਂ ਸਣੇ 50 ਲੱਖ ਨਸ਼ੇੜੀ

Saturday, Mar 12, 2022 - 04:46 PM (IST)

ਤਾਲਿਬਾਨ ਮੰਤਰੀ ਦਾ ਖੁਲਾਸਾ : ਅਫ਼ਗਾਨਿਸਤਾਨ ’ਚ ਨਾਬਾਲਗਾਂ ਤੇ ਔਰਤਾਂ ਸਣੇ 50 ਲੱਖ ਨਸ਼ੇੜੀ

ਇੰਟਰਨੈਸ਼ਨਲ ਡੈਸਕ : ਅੰਤਰਰਾਸ਼ਟਰੀ ਬਚਾਅ ਸੰਮਤੀ (ਆਈ. ਆਰ. ਸੀ.) ਦੇ ਇਕ ਵਫ਼ਦ ਨਾਲ ਆਪਣੀ ਮੀਟਿੰਗ ’ਚ ਉਪ ਪ੍ਰਧਾਨ ਮੰਤਰੀ ਅਬਦੁੱਲ ਸਲਾਮ ਹਨਫ਼ੀ ਨੇ ਅਫ਼ਗਾਨਿਸਤਾਨ ’ਚ ਨਸ਼ਿਆਂ ਨੂੰ ਲੈ ਕੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਹਨਫੀ ਨੇ ਮੀਟਿੰਗ ’ਚ ਦੱਸਿਆ ਕਿ ਅਫ਼ਗਾਨਿਸਤਾਨ ਵਿਚ 10 ਲੱਖ ਤੋਂ ਵੱਧ ਨਾਬਾਲਗਾਂ ਤੇ ਔਰਤਾਂ ਸਣੇ 50 ਲੱਖ ਨਸ਼ੇੜੀ ਹਨ। ਖਾਮਾ ਪ੍ਰੈੱਸ ਨੇ ਦੱਸਿਆ ਕਿ ਇਸ ਦੌਰਾਨ ਅਫ਼ਗਾਨਿਸਤਾਨ ਦੇ ਇਸਲਾਮੀ ਅਮੀਰਾਤ (ਆਈ. ਈ. ਏ.) ਦੇ ਬੁਲਾਰੇ ਇਨਾਮੁੱਲਾ ਸਮਾਂਗਾਨੀ ਨੇ ਕਿਹਾ, ਜੇ ਅੰਤਰਰਾਸ਼ਟਰੀ ਭਾਈਚਾਰਾ ਅਫ਼ਗਾਨ ਕਿਸਾਨਾਂ ਨੂੰ ਆਪਣਾ ਬਦਲ ਪ੍ਰਦਾਨ ਕਰਨ ਵਿਚ ਸਹਾਇਤਾ ਕਰਦਾ ਹੈ ਤਾਂ ਆਈ. ਈ. ਏ. ਪੂਰੇ ਅਫ਼ਗਾਨਿਸਤਾਨ ਵਿਚ ਨਸ਼ੇ ਵਾਲੇ ਪਦਾਰਥਾਂ ਨੂੰ ਖ਼ਤਮ ਕਰਨ ਦੇ ਯਤਨ ਕਰਨ ਲਈ ਵਚਨਬੱਧ ਹੈ।

ਇਹ ਵੀ ਪੜ੍ਹੋ : ਰਿਪੋਰਟ ’ਚ ਹੋਇਆ ਖੁਲਾਸਾ, ਪਾਕਿਸਤਾਨ ’ਚ ਵਧੇ ਘਰੇਲੂ ਹਿੰਸਾ ਦੇ ਮਾਮਲੇ

ਇਸ ਦਰਮਿਆਨ ਅਫ਼ਗਾਨਿਸਤਾਨ ਵਿਚ ਆਈ. ਆਰ. ਸੀ. ਦੇ ਮੁਖੀ ਵਿਕੀ ਏਕੇਨ ਨੇ ਕਿਹਾ ਕਿ ਵਾਂਝੇ ਖੇਤਰਾਂ ਵਿਚ ਸਿਹਤ ਸੇਵਾਵਾਂ ਪਹੁੰਚਾਉਣਾ ਆਈ. ਆਰ. ਸੀ. ਦੀ ਪਹਿਲ ਹੈ ਤੇ ਇਸ ਸਬੰਧ ਵਿਚ ਅਸਲ ਅਧਿਕਾਰੀਆਂ ਨੂੰ ਇਕ ਸੁਝਾਅ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸੰਮਤੀ ਦੇ ਉਪ-ਨਿਰਦੇਸ਼ਕ ਜ਼ਹਰਾ ਵਰਦਕ ਨੇ ਕਿਹਾ ਕਿ ਕੇ. ਐੱਫ. ਸੰਮਤੀ ਨਾ ਸਿਰਫ ਅਫ਼ਗਾਨ ਔਰਤਾਂ ਤੇ ਬੱਚਿਆਂ ਲਈ ਬਲਕਿ ਅਫ਼ਗਾਨ ਔਰਤਾਂ ਦੀ ਵਿੱਤੀ ਆਤਮਨਿਰਭਰਤਾ ਲਈ ਵੀ ਕੰਮ ਕਰਨ ਵਿਚ ਰੁਚੀ ਰੱਖਦੀ ਹੈ।


author

Manoj

Content Editor

Related News