ਗੱਲਬਾਤ ਤੋਂ ਬਾਅਦ ਪਹਿਲੀ ਵਾਰ ਤਾਲਿਬਾਨ ਨੇ ਅਮਰੀਕੀ ਸ਼ਾਂਤੀਦੂਤ ਨਾਲ ਕੀਤੀ ਮੁਲਾਕਾਤ
Saturday, Oct 05, 2019 - 04:59 PM (IST)

ਕਾਬੁਲ— ਤਾਲਿਬਾਨ ਨੇ ਅਮਰੀਕੀ ਦੂਤ ਜਲਮੀ ਅਲੀਲਜਾਦ ਨਾਲ ਇਸਲਾਮਾਬਾਦ 'ਚ ਗੱਲਬਾਤ ਕੀਤੀ। ਤਾਲਿਬਾਨ ਦੇ ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਸ ਬਾਰੇ ਦੱਸਿਆ। ਅਫਗਾਨਿਸਤਾਨ 'ਚ 18 ਸਾਲ ਤੋਂ ਚੱਲ ਰਹੀ ਜੰਗ ਨੂੰ ਖਤਮ ਕਰਨ ਲਈ ਸ਼ਾਂਤੀ ਸਮਝੌਤੇ ਨੂੰ 'ਖਤਮ' ਦੱਸਣ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਐਲਾਨ ਤੋਂ ਕਰੀਬ ਇਕ ਮਹੀਨਾ ਬਾਅਦ ਇਹ ਬੈਠਕ ਹੋਈ ਹੈ।
ਅਧਿਕਾਰੀ ਨੇ ਖਲੀਲਜਾਦ ਤੇ ਮੁੱਲਾ ਅਬਦੁੱਲ ਗਨੀ ਬਰਾਦਰ ਦੀ ਅਗਵਾਈ 'ਚ ਤਾਲਿਬਾਨੀ ਵਫਦ ਦੇ ਵਿਚਾਲੇ ਸ਼ੁੱਕਰਵਾਰ ਨੂੰ ਹੋਈ ਬੈਠਕ ਦਾ ਪੂਰਾ ਬਿਓਰਾ ਨਹੀਂ ਦਿੱਤਾ ਗਿਆ ਹੈ। ਮੁੱਲਾ ਅਬਦੁੱਲ ਗਨੀ ਬਰਾਦਰ ਉਸ ਮੁਹਿੰਮ ਦੇ ਸਹਿ-ਸੰਸਥਾਪਕ ਹਨ, ਜਿਸ ਨੂੰ 2001 'ਚ ਅਮਰੀਕੀ ਅਗਵਾਈ ਵਾਲੇ ਸੰਗਠਨ ਨੇ ਬਾਹਰ ਕੀਤਾ ਸੀ। ਫਿਲਹਾਲ ਅਮਰੀਕੀ ਅਧਿਕਾਰੀਆਂ ਨੇ ਹੁਣ ਤੱਕ ਇਹ ਹੀ ਕਿਹਾ ਹੈ ਕਿ ਸ਼ਾਂਤੀ ਗੱਲਬਾਤ ਬਹਾਲ ਨਹੀਂ ਹੋਈ ਹੈ ਤੇ ਇਸਲਾਮਾਬਾਦ 'ਚ ਕੋਈ ਗੱਲਬਾਤ ਨਹੀਂ ਹੋਈ। ਇਸ ਬੈਠਕ ਨੂੰ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਨਾਲ 18 ਸਾਲ ਤੋਂ ਚੱਲ ਰਹੀ ਜੰਗ ਦਾ ਹੱਲ ਕੱਢਿਆ ਜਾ ਸਕਦਾ ਹੈ।