ਤਾਲਿਬਾਨ ਵੱਲੋਂ ਸਕੂਲ ਬੰਦ ਕਰਨ ਦੀ ਜਿੱਦ ਪਰ ਅਫਗਾਨ ਕੁੜੀਆਂ ''ਚ ਪੜ੍ਹਨ ਦਾ ਜੋਸ਼ ਬਰਕਰਾਰ

Wednesday, Jul 28, 2021 - 06:01 PM (IST)

ਕਾਬੁਲ (ਬਿਊਰੋ): ਅਫਗਾਨਿਸਤਾਨ ਵਿਚ ਤਾਲਿਬਾਨ ਦੇ ਇੰਨੇ ਹਮਲਿਆਂ ਦੇ ਬਾਵਜੂਦ ਇੱਥੋਂ ਦੀਆਂ ਕੁੜੀਆਂ ਦੇ ਹੌਂਸਲੇ ਬੁਲੰਦ ਹਨ। ਦੇਸ਼ ਦੀ ਰਾਜਧਾਨੀ ਕਾਬੁਲ ਵਿਚ ਸੋਮਵਾਰ ਨੂੰ ਕੁੜੀਆਂ ਦਾ ਸਭ ਤੋਂ ਵੱਡਾ ਸਕੂਲ ਦੋ ਮਹੀਨੇ ਬਾਅਦ ਦੁਬਾਰਾ ਖੁੱਲ੍ਹਿਆ। ਇਹ ਸਕੂਲ ਕੋਰੋਨਾ ਕਾਰਨ ਬੰਦ ਸੀ। ਪਹਿਲੇ ਦਿਨ ਕਈ ਕੁੜੀਆਂ ਸਕੂਲ ਪਹੁੰਚੀਆਂ ਅਤੇ ਪੜ੍ਹਾਈ ਲਈ ਆਜ਼ਾਦੀ ਦਾ ਜਸ਼ਨ ਮਨਾਇਆ। ਉਹ ਵੀ ਉਦੋਂ ਜਦੋਂ ਦੇਸ਼ ਵਿਚ ਤਾਲਿਬਾਨ ਦੀ ਦਹਿਸ਼ਤ ਵੱਧ ਗਈ ਹੈ ਅਤੇ ਉਹ 10 ਸਾਲ ਜਾਂ ਇਸ ਤੋਂ ਵੱਧ ਉਮਰ ਦੀਆਂ ਕੁੜੀਆਂ ਦੇ ਸਕੂਲ ਬੰਦ ਕਰਾਉਣਾ ਚਾਹੁੰਦਾ ਹੈ। 

ਕਾਬੁਲ ਦੇ ਇਸ ਗਰਲਜ਼ ਹਾਈ ਸਕੂਲ ਵਿਚ ਕਰੀਬ 8500 ਵਿਦਿਆਰਥਣਾਂ ਪੜ੍ਹਦੀਆਂ ਹਨ। ਰਿਪੋਰਟ ਮੁਤਾਬਕ ਕਰੀਬ 4 ਕਰੋੜ ਦੀ ਆਬਾਦੀ ਵਾਲੇ ਅਫਗਾਨਿਸਤਾਨ ਵਿਚ 90 ਲੱਖ ਬੱਚੇ ਹਨ। ਇਹਨਾਂ ਵਿਚੋਂ 37 ਲੱਖ ਬੱਚੇ ਪੜ੍ਹਾਈ ਤੋਂ ਦੂਰ ਹਨ। ਪੜ੍ਹਨ ਵਾਲੇ ਬੱਚਿਆਂ ਵਿਚ 66 ਫੀਸਦੀ ਮੁੰਡੇ ਅਤੇ 37 ਫੀਸਦੀ ਕੁੜੀਆਂ ਹਨ। ਉੱਥੇ ਪੜ੍ਹਾਈ ਤੋਂ ਵਾਂਝੇ ਬੱਚਿਆਂ ਵਿਚ 60 ਫੀਸਦੀ ਕੁੜੀਆਂ ਹਨ। 

ਪੜ੍ਹੋ ਇਹ ਅਹਿਮ ਖਬਰ - ਯੂਕੇ : ਹੋਮ ਆਫਿਸ ਦੀਆਂ ਰਿਹਾਇਸ਼ਾਂ 'ਚ ਪੰਜ ਸਾਲਾਂ ਦੌਰਾਨ 50 ਤੋਂ ਵੱਧ ਸ਼ਰਨਾਰਥੀਆਂ ਦੀ ਮੌਤ

ਸਕੂਲ ਦੇ ਅਧਿਆਪਕ ਦੱਸਦੇ ਹਨ ਕਿ ਕੁੜੀਆਂ ਪੜ੍ਹਨਾ ਚਾਹੁੰਦੀਆਂ ਹਨ ਪਰ ਪਰਿਵਾਰ ਤਾਲਿਬਾਨ ਦੇ ਖੌਫ਼ ਅਤੇ ਰੋਜ਼ਾਨਾ ਹੋਣ ਵਾਲੇ ਧਮਾਕਿਆਂ ਕਾਰਨ ਉਹਨਾਂ ਨੂੰ ਸਕੂਲ ਨਹੀਂ ਭੇਜਣਾ ਚਾਹੁੰਦੇ। 1999 ਵਿਚ ਤਾਲਿਬਾਨੀ ਸ਼ਾਸਨ ਜਦੋਂ ਸਿਖਰ 'ਤੇ ਸੀ ਉਦੋਂ ਇਕ ਵੀ ਕੁੜੀ ਨੂੰ ਮਿਡਲ ਸਕੂਲ ਵਿਚ ਦਾਖਲ ਨਹੀਂ ਕੀਤਾ ਗਿਆ ਸੀ। ਨਾਲ ਹੀ ਯੋਗ 9000 ਵਿਚੋਂ ਸਿਰਫ 4 ਫੀਸਦੀ ਪ੍ਰਾਇਮਰੀ ਸਕੂਲਾਂ ਵਿਚ ਸਨ। ਜੇਕਰ ਹੁਣ ਤਾਲਿਬਾਨ ਪਰਤਿਆ ਤਾਂ ਹਾਲਾਤ ਦੁਬਾਰਾ ਵਿਗੜ ਸਕਦੇ ਹਨ।


Vandana

Content Editor

Related News