ਅਫਗਾਨਿਸਤਾਨ ''ਚ ਤਾਲਿਬਾਨ ਦਾ ਚੋਟੀ ਦਾ ਕਮਾਂਡਰ ਢੇਰ
Thursday, Feb 20, 2020 - 02:21 PM (IST)

ਕਾਬੁਲ- ਅਫਗਾਨਿਸਤਾਨ ਦੇ ਬਦਖਸ਼ਾਂ ਸੂਬੇ ਵਿਚ ਸੁਰੱਖਿਆ ਬਲਾਂ ਦੀ ਮੁਹਿੰਮ ਵਿਚ ਤਾਲਿਬਾਨ ਦਾ ਇਕ ਚੋਟੀ ਦਾ ਕਮਾਂਡਰ ਮਾਰਿਆ ਗਿਆ। ਸਥਾਨਕ ਨਿਊਜ਼ ਏਜੰਸੀ ਨੇ ਅਫਗਾਨਿਸਤਾਨੀ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਵੀਰਵਾਰ ਨੂੰ ਆਪਣੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ। ਰਿਪੋਰਟ ਵਿਚ ਦੱਸਿਆ ਗਿਆ ਕਿ ਬੁੱਧਵਾਰ ਨੂੰ ਅਫਗਾਨਿਸਤਾਨੀ ਸੁਰੱਖਿਆ ਬਲਾਂ ਦੀ ਮੁਹਿੰਮ ਵਿਚ ਤਾਲਿਬਾਨੀ ਕਮਾਂਡਰ ਅਤਾਉੱਲਾ ਮਾਰਿਆ ਗਿਆ। ਅਤਾਉੱਲਾ ਮੁੱਖ ਰੂਪ ਨਾਲ ਬਦਖਸ਼ਾਂ ਸੂਬੇ ਵਿਚ ਅੱਤਵਾਦੀ ਹਮਲਿਆਂ ਲਈ ਜ਼ਿੰਮੇਦਾਰ ਸੀ। ਅੱਤਵਾਦੀ ਸਮੂਹ ਤਾਲਿਬਾਨ ਨੇ ਅਜੇ ਤੱਕ ਇਸ ਰਿਪੋਰਟ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।