ਤਾਲਿਬਾਨ ਸਰਕਾਰ ਬਦਲੇਗੀ ਅਫਗਾਨਿਸਤਾਨ ਦਾ ਪਾਸਪੋਰਟ ਅਤੇ ਰਾਸ਼ਟਰੀ ਪਛਾਣ ਪੱਤਰ

Wednesday, Sep 29, 2021 - 05:56 PM (IST)

ਤਾਲਿਬਾਨ ਸਰਕਾਰ ਬਦਲੇਗੀ ਅਫਗਾਨਿਸਤਾਨ ਦਾ ਪਾਸਪੋਰਟ ਅਤੇ ਰਾਸ਼ਟਰੀ ਪਛਾਣ ਪੱਤਰ

ਅੰਤਰਰਾਸ਼ਟਰੀ ਡੈਸਕ: ਅਫਗਾਨਿਸਤਾਨ ਵਿੱਚ ਸਮੂਹਿਕ ਸਰਕਾਰ ਦਾ ਦਾਅਵਾ ਕਰਨ ਵਾਲਾ ਤਾਲਿਬਾਨ ਹੌਲੀ-ਹੌਲੀ ਆਪਣੇ ਪੁਰਾਣੇ ਰੰਗਾਂ ਵਿੱਚ ਵਾਪਸ ਆ ਰਿਹਾ ਹੈ। ਉਸਨੇ ਮੁੜ ਉਨ੍ਹਾਂ ਆਦੇਸ਼ਾਂ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਨ੍ਹਾਂ ਲਈ ਉਹ ਪੂਰੀ ਦੁਨੀਆ ਵਿੱਚ ਜਾਣੇ ਜਾਂਦੇ ਹਨ। ਅਫਗਾਨਿਸਤਾਨ ਦੀ ਸੱਤਾ ’ਚ  20 ਸਾਲਾ ਬਾਅਦ ਵਾਪਸੀ ਕਰਨ ਵਾਲੇ ਤਾਲਿਬਾਨ ਨੇ ਲੋਕਾਂ ਦੇ ਪਾਸਪੋਰਟ ਅਤੇ ਪਛਾਣ ਪੱਤਰ ਦੇ ਸੰਬੰਧ ਵਿੱਚ ਨਵਾਂ ਫ਼ੈਸਲਾ ਸੁਣਾ ਦਿੱਤਾ ਹੈ।

ਪੜ੍ਹੋ ਇਹ ਵੀ ਖ਼ਬਰ - ਸਾਊਦੀ ਅਰਬ ਗਏ ਗੁਰਦਾਸਪੁਰ ਦੇ 24 ਸਾਲਾ ਨੌਜਵਾਨ ਨੇ ਲਿਆ ਫਾਹਾ, ਪਰਿਵਾਰ ਨੇ ਦੱਸੀ ਖ਼ੁਦਕੁਸ਼ੀ ਦੀ ਅਸਲ ਵਜ੍ਹਾ

ਤਾਲਿਬਾਨ ਨੇ ਘੋਸ਼ਣਾ ਕੀਤੀ ਹੈ ਕਿ ਉਹ ਪਿਛਲੀ ਸਰਕਾਰ ਦੁਆਰਾ ਜਾਰੀ ਕੀਤੇ ਗਏ ਅਫਗਾਨ ਪਾਸਪੋਰਟ ਅਤੇ ਰਾਸ਼ਟਰੀ ਪਛਾਣ ਪੱਤਰਾਂ ਨੂੰ ਬਦਲ ਦੇਣਗੇ। ਨਾਲ ਹੀ ਇਹ ਵੀ ਕਿਹਾ ਕਿ ਇਹ ਦਸਤਾਵੇਜ਼ ਕੁਝ ਸਮੇਂ ਲਈ ਲਾਗੂ ਹੋਣਗੇ। ਇਸ ਦੀ ਜਾਣਕਾਰੀ ਸਥਾਨਕ ਮੀਡੀਆ ਨੇ ਦਿੱਤੀ। ਖਾਮਾ ਪ੍ਰੈਸ ਨਿਊਜ਼ ਏਜੰਸੀ ਨੇ ਤਾਲਿਬਾਨ ਦੇ ਸੂਚਨਾ ਅਤੇ ਸੱਭਿਆਚਾਰ ਦੇ ਉਪ ਮੰਤਰੀ ਅਤੇ ਬੁਲਾਰੇ ਜ਼ਬੀਉੱਲਾਹ ਮੁਜਾਹਿਦ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਸੰਭਵ ਹੈ ਕਿ ਅਫਗਾਨ ਪਾਸਪੋਰਟ ਅਤੇ ਐੱਨ.ਆਈ.ਡੀ. ’ਚ 'ਅਫਗਾਨਿਸਤਾਨ ਦਾ ਇਸਲਾਮਿਕ ਅਮੀਰਾਤ' ਨਾਂ ਹੋਵੇ। ਮੁਜਾਹਿਦ ਨੇ ਇਹ ਵੀ ਕਿਹਾ ਕਿ ਪਿਛਲੀ ਸਰਕਾਰ ਦੁਆਰਾ ਜਾਰੀ ਕੀਤੇ ਗਏ ਦਸਤਾਵੇਜ਼ ਅਜੇ ਵੀ ਦੇਸ਼ ਦੇ ਕਾਨੂੰਨੀ ਦਸਤਾਵੇਜ਼ਾਂ ਦੇ ਰੂਪ ਵਿੱਚ ਲਾਗੂ ਹਨ।

ਪੜ੍ਹੋ ਇਹ ਵੀ ਖ਼ਬਰ - ਮੌਤ ਤੋਂ ਡੇਢ ਮਹੀਨੇ ਬਾਅਦ ਕਬਰ ’ਚੋਂ ਕੱਢਣੀ ਪਈ ਗਰਭਵਤੀ ਦੀ ਲਾਸ਼,ਹੈਰਾਨ ਕਰ ਦੇਵੇਗਾ ਗੁਰਦਾਸਪੁਰ ਦਾ ਇਹ ਮਾਮਲਾ

ਅਫਗਾਨਿਸਤਾਨ ਵਿੱਚ ਪਾਸਪੋਰਟ ਅਤੇ ਰਾਸ਼ਟਰੀ ਪਛਾਣ ਪੱਤਰ ਵਿਭਾਗ ਅਜੇ ਵੀ ਬੰਦ ਹਨ। ਇਹ ਦਸਤਾਵੇਜ਼ ਸਿਰਫ ਉਹ ਲੋਕ ਹੀ ਪ੍ਰਾਪਤ ਕਰ ਸਕਦੇ ਹਨ, ਜਿਨ੍ਹਾਂ ਨੇ ਆਪਣੀ ਬਾਇਓਮੈਟ੍ਰਿਕ ਪ੍ਰਕਿਰਿਆ ਪੂਰੀ ਕਰ ਲਈ ਹੈ। ਦੱਸ ਦੇਈਏ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਤਾਲਿਬਾਨ ਲਗਾਤਾਰ ਕੁਝ ਬਦਲਾਅ ਕਰ ਰਿਹਾ ਹੈ। ਬੀਤੇ ਦਿਨ ਉਨ੍ਹਾਂ ਨੇ ਜਨਾਨੀਆਂ ਦੇ ਮੰਤਰਾਲੇ ਨੂੰ ਖ਼ਤਮ ਕਰ ਦਿੱਤਾ ਅਤੇ ਉਨ੍ਹਾਂ ਨੂੰ ਪ੍ਰਾਰਥਨਾ ਅਤੇ ਮਾਰਗ ਦਰਸ਼ਨ ਦਾ ਮੰਤਰਾਲਾ ਬਣਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਤਾਲਿਬਾਨ ’ਚ ਸ਼ਰੀਆ ਕਾਨੂੰਨ ਲਿਆਏਗਾ, ਜਿਸ ਵਿੱਚ ਹੱਥ ਕੱਟਣ ਤੋਂ ਲੈ ਕੇ ਫਾਂਸੀ ਵਰਗੀਆਂ ਵਹਿਸ਼ੀ ਸਜ਼ਾ ਦੇਣ ਦੀ ਵਿਵਸਥਾ ਹੈ।

ਪੜ੍ਹੋ ਇਹ ਵੀ ਖ਼ਬਰ - ਸਿੱਧੂ ਦੇ ਅਸਤੀਫੇ ’ਤੇ ਕੈਪਟਨ ਦਾ ਧਮਾਕੇਦਾਰ ਟਵੀਟ, ‘ਮੈਂ ਪਹਿਲਾਂ ਹੀ ਕਿਹਾ ਸੀ ਇਹ ਟਿਕ ਕੇ ਨਹੀਂ ਰਹਿ ਸਕਦਾ’ 

ਇਸ ਦੇ ਇਲਾਵਾ ਤਾਲਿਬਾਨ ਨੇ ਹੇਲਮੰਦ ਸੂਬੇ ਵਿੱਚ ਇੱਕ ਨਵਾਂ ਫ਼ਰਮਾਨ ਜਾਰੀ ਕੀਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਤਾਲਿਬਾਨ ਨੇ ਹੁਣ ਹੇਲਮੰਦ ਵਿੱਚ ਪੁਰਸ਼ਾਂ ਦੇ ਵਾਲ ਅਤੇ ਦਾੜ੍ਹੀ ਕੱਟਣ ਉੱਤੇ ਪਾਬੰਦੀ ਲਗਾ ਦਿੱਤੀ ਹੈ। ਤਾਲਿਬਾਨ ਦੇ ਲਿਖਤੀ ਆਦੇਸ਼ ਦੇ ਹਵਾਲੇ ਨਾਲ ਫਰੰਟੀਅਰ ਪੋਸਟ ਵਿੱਚ ਪ੍ਰਕਾਸ਼ਤ ਇੱਕ ਖ਼ਬਰ ਅਨੁਸਾਰ-  ਤਾਲਿਬਾਨ ਨੇ ਦੱਖਣੀ ਅਫਗਾਨਿਸਤਾਨ ਦੇ ਹੇਲਮੰਦ ਵਿੱਚ ਸਟਾਈਲਿਸ਼ ਹੇਅਰਸਟਾਈਲ ਅਤੇ ਦਾੜ੍ਹੀ ਕਟਵਾਉਣ ਉੱਤੇ ਪਾਬੰਦੀ ਲਗਾ ਦਿੱਤੀ ਹੈ।

ਫਰੰਟੀਅਰ ਪੋਸਟ ਨੇ ਦੱਸਿਆ ਕਿ ਇਸਲਾਮਿਕ ਦਿਸ਼ਾ ਮੰਤਰਾਲੇ ਦੀ ਤਰਫੋਂ ਕੀਤੀ ਗਈ ਇੱਕ ਬੈਠਕ ਵਿੱਚ ਇਹ ਫ਼ੈਸਲਾ ਲਿਆ ਗਿਆ ਹੈ। ਮੀਟਿੰਗ ਵਿੱਚ ਸੂਬਾਈ ਰਾਜਧਾਨੀ ਲਸ਼ਕਰ ਗਾਹ ਵਿੱਚ ਸਥਿਤ ਸੈਲੂਨ ਦੇ ਹੇਅਰ ਡ੍ਰੈਸਰ ਸ਼ਾਮਲ ਹੋਏ। ਉਨ੍ਹਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਵਾਲਾਂ ਨੂੰ ਸਟਾਈਲ ਕਰਨ ਅਤੇ ਦਾੜ੍ਹੀ ਕਟਵਾਉਣ ਤੋਂ ਬਚਣ। ਇਹ ਆਦੇਸ਼ ਇਸ ਵੇਲੇ ਸੋਸ਼ਲ ਨੈਟਵਰਕਿੰਗ ’ਤੇ ਵਾਇਰਲ ਹੋ ਰਿਹਾ ਹੈ। ਇਸ ਆਦੇਸ਼ ਅਨੁਸਾਰ ਸੈਲੂਨ ਵਿੱਚ ਸੰਗੀਤ ਵੀ ਨਹੀਂ ਚਲਾ ਸਕਦੇ। 

ਪੜ੍ਹੋ ਇਹ ਵੀ ਖ਼ਬਰ - ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਨਵਜੋਤ ਸਿੱਧੂ ਦਾ ਜਾਣੋ ਹੁਣ ਤੱਕ ਦਾ ‘ਸਿਆਸੀ ਸਫ਼ਰ’

ਤਾਲਿਬਾਨ ਵੱਲੋਂ ਫਾਂਸੀ, ਹੱਥ ਅਤੇ ਸਰੀਰ ਕੱਟਣ ਵਰਗੀਆਂ ਸਜ਼ਾਵਾਂ ਮੁੜ ਸ਼ੁਰੂ ਕੀਤੇ ਜਾਣ ਦੀ ਚੇਤਾਵਨੀ ਦੇ ਇੱਕ ਦਿਨ ਬਾਅਦ ਸੰਗਠਨ ਨੇ ਇਸ ’ਤੇ ਅਮਲ ਕਰ ਵਿਖਾਇਆ ਹੈ। ਚਾਰ ਲੋਕਾਂ ਦੀਆਂ ਲਾਸ਼ਾਂ ਨੂੰ ਬੇਰਹਿਮੀ ਨਾਲ ਕ੍ਰੇਨ ਦੇ ਜ਼ਰੀਏ ਚੌਰਾਹਿਆਂ 'ਤੇ ਲਟਕਾ ਦਿੱਤਾ ਗਿਆ। ਜ਼ਿਕਰਯੋਗ ਹੈ ਕਿ 15 ਅਗਸਤ ਨੂੰ ਅਫਗਾਨਿਸਤਾਨ ਵਿੱਚ ਸੱਤਾ ਸੰਭਾਲਣ ਤੋਂ ਬਾਅਦ ਤਾਲਿਬਾਨ ਆਪਣੇ ਪਿਛਲੇ ਕਾਰਜਕਾਲ ਦੇ ਮੁਕਾਬਲੇ ਨਰਮ ਸ਼ਾਸਨ ਦਾ ਵਾਅਦਾ ਕਰ ਰਿਹਾ ਹੈ। ਪਰ ਦੇਸ਼ ਭਰ ਵਿੱਚ ਮਨੁੱਖੀ ਅਧਿਕਾਰਾਂ ਦੇ ਘਾਣ ਦੀਆਂ ਕਈ ਖ਼ਬਰਾਂ ਪਹਿਲਾਂ ਹੀ ਸਾਹਮਣੇ ਆ ਚੁੱਕੀਆਂ ਹਨ।


author

rajwinder kaur

Content Editor

Related News