ਅਫਗਾਨਿਸਤਾਨ ਦੇ ਰਾਸ਼ਟਰਪਤੀ ਭਵਨ ''ਤੇ ਲਹਿਰਾਇਆ ਤਾਲਿਬਾਨ ਦਾ ਝੰਡਾ
Saturday, Sep 11, 2021 - 10:07 PM (IST)
ਕਾਬੁਲ-ਅਮਰੀਕਾ 'ਚ 11 ਸਤੰਬਰ ਦੇ ਅੱਤਵਾਦੀ ਹਮਲਿਆਂ ਦੀ 20ਵੀਂ ਬਰਸੀ ਦੇ ਦਿਨ ਹੀ ਅਫਗਾਨਿਸਤਾਨ ਦੇ ਰਾਸ਼ਟਰਪਤੀ ਭਵਨ 'ਤੇ ਤਾਲਿਬਾਨ ਦਾ ਝੰਡਾ ਲੱਗਾ ਦਿੱਤਾ ਗਿਆ। ਅਫਗਾਨਿਸਤਾਨ 'ਚ ਤਾਲਿਬਾਨ ਦੇ ਕਬਜ਼ੇ ਅਤੇ ਅਮਰੀਕੀ ਫੌਜੀਆਂ ਦੀ ਵਾਪਸੀ ਦੇ ਕੁਝ ਦਿਨਾਂ ਤੋਂ ਬਾਅਦ 11 ਸਤੰਬਰ 2001 ਦੇ ਅੱਤਵਾਦੀ ਹਮਲਿਆਂ ਦੀ ਬਰਸੀ ਮਨਾਈ ਜਾ ਰਹੀ ਹੈ।
ਕਾਬੁਲ 'ਚ ਰਾਸ਼ਟਰਪਤੀ ਭਵਨ 'ਤੇ ਸ਼ੁੱਕਰਵਾਰ ਨੂੰ ਤਾਲਿਬਾਨ ਦਾ ਝੰਡਾ ਲਾਇਆ ਗਿਆ ਅਤੇ ਸ਼ਨੀਵਾਰ ਨੂੰ ਵੀ ਇਹ ਲਹਿਰਾਇਆ ਗਿਆ। ਤਾਲਿਬਾਨ ਨੇ ਅਮਰੀਕੀ ਦੂਤਘਰ ਦੀ ਇਮਾਰਤ ਦੀ ਕੰਧ 'ਤੇ ਵੀ ਆਪਣਾ ਚਿੱਟਾ ਪੈਂਟ ਕੀਤਾ ਹੈ। ਅਮਰੀਕਾ ਨਿਊਯਾਰਕ ਦੇ ਵਰਲਡ ਟ੍ਰੇਡ ਸੈਂਟਰ 'ਤੇ ਅੱਤਵਾਦੀ ਹਮਲਿਆਂ ਦੀ ਯਾਦ 'ਚ ਸ਼ਰਧਾਂਜਲੀ ਸਮਾਰੋਹ ਆਯੋਜਿਤ ਕਰ ਰਿਹਾ ਹੈ।