ਕਾਬੁਲ 'ਚ ਤਾਲਿਬਾਨ ਲੜਾਕਿਆਂ ਨੇ 'ਕਰਤਾ ਪਰਵਾਨ' ਗੁਰਦੁਆਰੇ 'ਚ ਕੀਤੀ ਭੰਨ-ਤੋੜ

10/05/2021 10:28:28 PM

ਕਾਬੁਲ-ਤਾਲਿਬਾਨ ਲੜਾਕਿਆਂ ਨੇ ਮੰਗਲਵਾਰ ਨੂੰ ਕਾਬੁਲ ਸਥਿਤ 'ਕਰਤਾ ਪਰਵਾਨ' ਗੁਰਦੁਆਰੇ 'ਚ ਹਮਲਾ ਕੀਤਾ। ਇਸ ਦੌਰਾਨ ਤਾਲਿਬਾਨ ਲੜਾਕਿਆਂ ਨੇ ਗੁਰਦੁਆਰੇ 'ਚ ਭੰਨਤੋੜ ਵੀ ਕੀਤੀ। ਇਹ ਉਥੇ ਗੁਰਦੁਆਰਾ ਹੈ, ਜਿਥੇ ਸਿੱਖਾਂ ਦੇ ਗੁਰੂ ਨਾਨਕ ਦੇਵ ਜੀ ਆਏ ਸਨ। ਇੰਡੀਅਨ ਵਰਲਡ ਫੋਰਮ ਦੇ ਪ੍ਰਧਾਨ ਪੁਨੀਤ ਸਿੰਘ ਚੰਡੋਕ ਨੇ ਦੱਸਿਆ ਕਿ ਕਾਬੁਲ 'ਚ ਇਕ ਵਾਰ ਫਿਰ ਤਾਲਿਬਾਨ ਦੇ ਤਮਾਮ ਦਾਅਵਿਆਂ ਦੀ ਪੋਲ ਖੁੱਲ੍ਹੀ ਹੈ। ਹਥਿਆਰਾਂ ਨਾਲ ਲੈਸ ਤਾਲਿਬਾਨ ਲੜਾਕਿਆਂ ਨੇ ਕਾਬੁਲ ਸਥਿਤ ਗੁਰਦੁਆਰੇ 'ਚ ਦਾਖਲ ਹੋ ਕੇ ਕਈ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ।

ਇਹ ਵੀ ਪੜ੍ਹੋ : ਪੁਲਾੜ 'ਚ ਪਹਿਲੀ ਵਾਰ ਫਿਲਮ ਬਣਾਉਣ ਲਈ ਰਵਾਨਾ ਹੋਇਆ ਰੂਸੀ ਦਲ

ਉਥੇ, ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਤਾਲਿਬਾਨ ਲੜਾਕਿਆਂ ਨੇ ਗੁਰਦੁਆਰੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਵੀ ਤੋੜ ਦਿੱਤਾ। ਇਸ ਤੋਂ ਇਲ਼ਾਵਾ ਗੁਰਦੁਆਰੇ 'ਚ ਵੀ ਭੰਨ-ਤੋੜ ਕੀਤੀ ਗਈ। ਜ਼ਿਕਰਯੋਗ ਹੈ ਕਿ 'ਕਰਤਾ ਪਰਵਾਨ' ਗੁਰਦੁਆਰਾ ਅਫਗਾਨਿਸਤਾਨ ਦੇ ਉੱਤਰ-ਪੱਛਮੀ ਕਾਬੁਲ 'ਚ ਸਥਿਤ ਹੈ। ਇਸ ਤੋਂ ਪਹਿਲਾਂ ਤਾਲਿਬਾਨ ਨੇ ਅਫਗਾਨਿਸਤਾਨ ਦੇ ਪੂਰਬੀ ਸੂਬੇ ਸਥਿਤ ਗੁਰਦੁਆਰੇ ਦੀ ਛੱਤ ਤੋਂ ਨਿਸ਼ਾਨ ਸਾਹਿਬ-ਸਿੱਖ ਪਵਿੱਤਰ ਝੰਡੇ ਨੂੰ ਹਟਾ ਦਿੱਤਾ ਸੀ। ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਇਹ ਘੱਟ ਗਿਣਤੀਆਂ 'ਤੇ ਅੱਤਿਆਚਾਰ ਅਤੇ ਬੇਰਹਿਮੀ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਤਾਲਿਬਾਨ ਘੱਟ-ਗਿਣਤੀਆਂ ਦਾ ਧਾਰਮਿਕ ਅਤੇ ਜਾਤੀ ਪਛਾਣ ਦੇ ਆਧਾਰ 'ਤੇ ਕਤਲ ਕਰ ਰਿਹਾ ਹੈ।

ਇਹ ਵੀ ਪੜ੍ਹੋ : ਤਿੰਨ ਦਿਨਾ ਦੌਰੇ 'ਤੇ ਭਾਰਤ ਆਵੇਗੀ ਡੈੱਨਮਾਰਕ ਦੀ PM ਮੈਟੇ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Karan Kumar

Content Editor

Related News