ਵਿਰੋਧੀ ਸੁਰ ਚੁੱਕਣ ’ਤੇ ਔਰਤਾਂ ਨੂੰ ਘਰੋਂ ਚੁੱਕ ਲੈਂਦੇ ਹਨ ਤਾਲਿਬਾਨੀ ਲੜਾਕੇ

Tuesday, Jan 25, 2022 - 10:32 AM (IST)

ਕਾਬੁਲ (ਵਿਸ਼ੇਸ਼)- ਤਾਲਿਬਾਨ ਰਾਜ ਦੇ ਖ਼ਿਲਾਫ਼ ਵਿਰੋਧੀ ਸੁਰ ਚੁੱਕਣ ਵਾਲੀਆਂ ਔਰਤਾਂ ਨੂੰ ਚੁੱਪਚਪੀਤੇ ਰਾਤ ਨੂੰ ਉਨ੍ਹਾਂ ਦੇ ਘਰੋਂ ਚੁੱਕ ਲਿਆ ਜਾਂਦਾ ਹੈ। ਇਸ ਦੇ ਬਾਵਜੂਦ ਔਰਤਾਂ ਆਪਣੇ ਅਧਿਕਾਰਾਂ ਲਈ ਡੱਟ ਕੇ ਲੜ ਰਹੀਆਂ ਹਨ।ਇਕ ਅਜਿਹੀ ਔਰਤ ਤਮੰਨਾ ਜਰਯਾਬੀ ਪਰਯਾਨੀ ਨੇ ਪਿਛਲੇ ਹਫ਼ਤੇ ਦਰਜਨਾਂ ਔਰਤਾਂ ਨਾਲ ਸਿੱਖਿਆ ਦੇ ਅਧਿਕਾਰ ਲਈ ਤਾਲਿਬਾਨ ਖ਼ਿਲਾਫ਼ ਪ੍ਰਦਰਸ਼ਨ ਕੀਤਾ ਸੀ। ਤਾਲਿਬਾਨ ਲੜਾਕਿਆਂ ਨੇ ਉਨ੍ਹਾਂ ਨੇ ਖਦੇੜਨ ਲਈ ਉਨ੍ਹਾਂ ’ਤੇ ਮਿਰਚੀ ਪਾਊਡਰ ਛਿੜਕਿਆ ਅਤੇ ਕੁਝ ਨੂੰ ਬਿਜਲੀ ਦੇ ਝਟਕੇ ਵੀ ਦਿੱਤੇ।

ਬੀਬੀਸੀ ਦੀ ਰਿਪੋਰਟ ਮੁਤਾਬਕ ਤਮੰਨਾ ਕਾਬੁਲ ਦੇ ਪਰਵਾਨ-2 ਇਲਾਕੇ ਵਿਚ ਇਕ ਫਲੈਟ ਵਿਚ ਰਹਿੰਦੀ ਹੈ। ਰਾਤ ਨੂੰ ਹਥਿਆਰਬੰਦ ਲੜਕੇ ਉਨ੍ਹਾਂ ਦੇ ਘਰ ਪਹੁੰਚ ਗਏ ਅਤੇ ਦਰਵਾਜ਼ਾ ਭੰਨਣਾ ਸ਼ੁਰੂ ਕਰ ਦਿੱਤਾ। ਉਹ ਘਰ ਵਿਚ ਆਪਣੀਆਂ ਭੈਣਾਂ ਨਾਲ ਸੀ ਅਤੇ ਸੋਸ਼ਲ ਮੀਡੀਆ ’ਤੇ ਲਾਈਵ ਹੋਈਆਂ ਕਿ ਸਾਡੀ ਮਦਦ ਕਰੋ, ਤਾਲਿਬਾਨੀ ਲੜਾਕੇ ਆ ਗਏ ਹਨ। ਹੁਣ ਉਨ੍ਹਾਂ ਦੇ ਆਂਢ-ਗੁਆਂਢ ਵਿਚ ਕਿਸੇ ਨੂੰ ਨਹੀਂ ਪਤਾ ਹੈ ਕਿ ਤਮੰਨਾ ਜਰਯਾਬੀ ਕਿੱਥੇ ਹੈ। ਉਨ੍ਹਾਂ ਦੇ ਗੁਆਂਢੀਆਂ ਦਾ ਕਹਿਣਾ ਹੈ ਕਿ ਤਮੰਨਾ ਅਤੇ ਉਸਦੀਆਂ ਦੋ ਭੈਣਾਂ ਨੂੰ ਤਾਲਿਬਾਨੀ ਲੈ ਗਏ ਸਨ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਨੇ ਨਹੀਂ ਦੇਖਿਆ। ਗੁਆਂਢੀ ਤਾਲਿਬਾਨ ਸ਼ਬਦ ਬੋਲਣ ਤੋਂ ਵੀ ਡਰਦੇ ਹਨ, ਉਹ ਉਨ੍ਹਾਂ ਨੂੰ ਹਥਿਆਰਬੰਦ ਲੋਕਾਂ ਦਾ ਸਮੂਹ ਕਹਿੰਦੇ ਹਨ। ਇਸ ਪ੍ਰਦਰਸ਼ਨ ਵਿਚ ਸ਼ਾਮਲ ਕਈ ਹੋਰ ਔਰਤਾਂ ਵੀ ਲਾਪਤਾ ਹਨ। 

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਨੇ ਆਦਿਵਾਸੀ ਝੰਡੇ ਲਈ ਖਰੀਦਿਆ ਕਾਪੀਰਾਈਟ 

ਪਰਵਾਨਾ ਇਬ੍ਰਾਹਿਮਖੇਲ ਦਾ ਵੀ ਕਿਸੇ ਨੂੰ ਪਤਾ ਨਹੀਂ ਹੈ ਉਹ ਕਿੱਥੇ ਹੈ।ਓਧਰ, ਤਾਲਿਬਾਨ ਬੁਲਾਰੇ ਸੁਹੈਲ ਸ਼ਾਹੀਨ ਦਾ ਕਹਿਣਾ ਹੈ ਕਿ ਜੇਕਰ ਇਨ੍ਹਾਂ ਔਰਤਾਂ ਨੂੰ ਤਾਲਿਬਾਨ ਨੇ ਹਿਰਾਸਤ ਵਿਚ ਲਿਆ ਹੈ ਤਾਂ ਉਹ ਉਸਨੂੰ ਸਵੀਕਾਰ ਕਰਨਗੇ। ਉਨ੍ਹਾਂ ਨੂੰ ਅਦਾਲਤ ਵਿਚ ਵੀ ਲਿਜਾਇਆ ਜਾਏਗਾ ਅਤੇ ਉਥੋਂ ਉਹ ਆਪਣਾ ਬਚਾਅ ਕਰਨਗੇ। ਜੇਕਰ ਉਨ੍ਹਾਂ ਨੂੰ ਹਿਰਾਸਤ ਵਿਚ ਨਹੀਂ ਲਿਆ ਗਿਆ ਹੈ ਤਾਂ ਦੋਸ਼ ਫਰਜ਼ੀ ਹਨ।

ਅਫਗਾਨ ਸੰਸਕ੍ਰਿਤੀ ਦੇ ਖ਼ਿਲਾਫ਼
ਅਫਗਾਨਿਸਤਾਨ ਦੀ ਸੰਸਕ੍ਰਿਤੀ ਹੈ ਕਿ ਮਰਦ ਉਸ ਘਰ ਵਿਚ ਨਹੀਂ ਵੜ ਸਕਦੇ, ਜਿਸ ਵਿਚ ਸਿਰਫ ਔਰਤਾਂ ਮੌਜੂਦ ਹੋਣ ਪਰ ਤਾਲਿਬਾਨ ਲੜਾਕੇ ਖੁੱਲ੍ਹ ਕੇ ਇਸ ਰਿਵਾਇਤ ਦੀ ਉਲੰਘਣਾ ਕਰ ਰਹੇ ਹਨ। ਉਨ੍ਹਾਂ ਨੇ ਮਹਿਲਾ ਪੁਲਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ ਅਤੇ ਹੁਣ ਔਰਤਾਂ ਨਾਲ ਮਰਦ ਲੜਾਕੇ ਹੀ ਪੁੱਛਗਿੱਛ ਕਰਦੇ ਹਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News