ਪਾਕਿ ''ਚ ਤਾਲਿਬਾਨ ਇਫੈਕਟ, ਅਧਿਆਪਕਾਂ ਦੇ ਜੀਨਸ ਅਤੇ ਟਾਈਟ ਕੱਪੜੇ ਪਾਉਣ ''ਤੇ ਰੋਕ

Thursday, Sep 09, 2021 - 01:51 PM (IST)

ਪਾਕਿ ''ਚ ਤਾਲਿਬਾਨ ਇਫੈਕਟ, ਅਧਿਆਪਕਾਂ ਦੇ ਜੀਨਸ ਅਤੇ ਟਾਈਟ ਕੱਪੜੇ ਪਾਉਣ ''ਤੇ ਰੋਕ

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਸਰਕਾਰੀ ਸਕੂਲਾਂ ਵਿਚ ਹੁਣ ਅਧਿਆਪਕ ਬੀਬੀਆਂ ਦੇ ਜੀਨਸ ਅਤੇ ਟਾਈਟ ਕੱਪੜੇ ਪਾਉਣ 'ਤੇ ਰੋਕ ਲਗਾ ਦਿੱਤੀ ਗਈ ਹੈ। ਨਾਲ ਹੀ ਪੁਰਸ਼ ਅਧਿਆਪਕਾਂ ਨੂੰ ਲੈ ਕੇ ਵੀ ਕਈ ਨਿਯਮ ਬਣਾਏ ਗਏ ਹਨ। ਅਫਗਾਨਿਸਤਾਨ ਵਿਚ ਤਾਲਿਬਾਨ ਦੀ ਸਰਕਾਰ ਆਉਣ ਦੇ ਬਾਅਦ ਜਿਸ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ ਉਹਨਾਂ ਦਾ ਕੁਝ ਅਸਰ ਪਾਕਿਸਤਾਨ ਵਿਚ ਵੀ ਦੇਖਣ ਨੂੰ ਮਿਲਿਆ ਹੈ।

ਇਸਲਾਮਾਬਾਦ ਵਿਚ ਫੈਡਰਲ ਡਾਇਰੈਕਟੇਟ ਆਫ ਐਜੁਕੇਸ਼ਨ ਵੱਲੋਂ ਆਦੇਸ਼ ਦਿੱਤਾ ਗਿਆ ਹੈ ਕਿ ਸਾਰੇ ਅਧਿਆਪਕਾਂ ਨੂੰ ਨਿੱਜੀ ਸਫਾਈ ਦਾ ਧਿਆਨ ਰੱਖਣਾ ਹੋਵੇਗਾ। ਲਗਾਤਾਰ ਹੇਅਰਕੱਟ, ਬੀਅਰਡ ਟ੍ਰਿਮਿੰਗ, ਨਹੁੰਆਂ ਦਾ ਕੱਟਣਾ ਅਤੇ ਪਰਫਿਊਮ ਦੀ ਵਰਤੋਂ 'ਤੇ ਧਿਆਨ ਦੇਣਾ ਜ਼ਰੂਰੀ ਹੈ। ਇਸ ਇਲਾਕੇ ਦੇ ਸਾਰੇ ਸਰਕਾਰੀ ਸਕੂਲਾਂ ਅਤੇ ਕਾਲਜ ਦੇ ਪ੍ਰਿੰਸੀਪਲ ਨੂੰ ਪੱਤਰ ਲਿਖ ਕੇ ਇਸ ਆਦੇਸ਼ ਨੂੰ ਲਾਗੂ ਕਰਨ ਲਈ ਕਹਿ ਦਿੱਤਾ ਗਿਆ ਹੈ। ਸਾਰੇ ਸਟਾਫ ਨੂੰ ਫੋਰਮਲ ਡਰੈੱਸ ਪਾਉਣ ਦੀ ਅਪੀਲ ਕੀਤੀ ਗਈ ਹੈ। ਨਾਲ ਹੀ ਸਕੂਲਾਂ ਨੂੰ ਆਪਣਾ ਇਕ ਡਰੈੱਸ ਕੋਡ ਬਣਾਉਣ ਦੀ ਸਲਾਹ ਦਿੱਤੀ ਗਈ ਹੈ।

ਪੜ੍ਹੋ ਇਹ ਅਹਿਮ ਖਬਰ - ਤਾਲਿਬਾਨ ਸਰਕਾਰ ਦੀ ਮਦਦ ਲਈ ਚੀਨ ਨੇ ਖੋਲ੍ਹਿਆ ਖਜ਼ਾਨਾ, 310 ਲੱਖ ਡਾਲਰ ਦੀ ਮਦਦ ਦਾ ਐਲਾਨ

ਇਸ ਤਰ੍ਹਾਂ ਦੇ ਪਹਿਰਾਵੇ ਦਾ ਆਦੇਸ਼
ਅਧਿਆਪਕ ਬੀਬੀਆਂ ਲਈ ਸਲਵਾਰ, ਕਮੀਜ਼ ਪਾਉਣਾ ਅਤੇ ਦੁਪੱਟਾ, ਸ਼ਾਲ ਲੈਣਾ ਜ਼ਰੂਰੀ ਹੈ। ਅਧਿਆਪਕ ਬੀਬੀਆਂ ਹਿਜਾਬ ਵੀ ਪਾ ਸਕਦੀਆਂ ਹਨ। ਜੀਨਸ ਜਾਂ ਟਾਈਟ ਕੱਪੜੇ ਪਾਉਣ ਦੀ ਇਜਾਜ਼ਤ ਨਹੀਂ ਹੈ। ਚੱਪਲ ਪਾ ਕੇ ਸਕੂਲ ਆਉਣ ਦੀ ਇਜਾਜ਼ਤ ਨਹੀਂ ਹੈ। ਫੋਰਮਲ ਬੂਟ ਹੀ ਪਾਏ ਜਾ ਸਕਣਗੇ। ਉੱਥੇ ਪੁਰਸ਼ ਅਧਿਆਪਕ ਨੂੰ ਵੀ ਜੀਨਸ ਪਾਉਣ ਦੀ ਇਜਾਜ਼ਤ ਨਹੀਂ ਹੈ। ਉਹਨਾਂ ਨੂੰ ਵੀ ਫੋਰਮਲ ਕੱਪੜੇ ਹੀ ਪਾਉਣੇ ਪੈਣਗੇ। ਜੇਕਰ ਉਹ ਕੁੜਤਾ-ਪਜ਼ਾਮਾ ਪਾਉਂਦੇ ਹਨ ਤਾਂ ਨਾਲ ਲੰਬਾ ਕੋਟ ਪਾਉਣਾ ਹੋਵੇਗਾ। ਇੱਥੇ ਦੱਸ ਦਈਏ ਕਿ ਅਫਗਾਨਿਸਤਾਨ ਵਿਚ ਤਾਲਿਬਾਨ ਦੀ ਸਰਕਾਰ ਆਉਣ ਦੇ ਬਾਅਦ ਇੱਥੇ ਵੱਖ-ਵੱਖ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ, ਜਿਹਨਾਂ ਦਾ ਕੁਝ ਅਸਰ ਪਾਕਿਸਤਾਨ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ।

ਨੋਟ-  ਪਾਕਿਸਤਾਨ ਸਰਕਾਰ ਵੱਲੋਂ ਅਧਿਆਪਕਾਂ 'ਤੇ ਲਗਾਈਆਂ ਪਾਬੰਦੀਆਂ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News