ਅਫ਼ਗਾਨਿਸਤਾਨ ਵਿਚ ਤਾਲਿਬਾਨ ਦਾ ਦਬਦਬਾ ਵਧਿਆ, ਤੁਰਕਮੇਨਿਸਤਾਨ ਨੇ ਵਧਾਈ ਸਰਹੱਦ ਦੀ ਸੁਰੱਖਿਆ

Tuesday, Jul 13, 2021 - 01:07 PM (IST)

ਅਫ਼ਗਾਨਿਸਤਾਨ ਵਿਚ ਤਾਲਿਬਾਨ ਦਾ ਦਬਦਬਾ ਵਧਿਆ, ਤੁਰਕਮੇਨਿਸਤਾਨ ਨੇ ਵਧਾਈ ਸਰਹੱਦ ਦੀ ਸੁਰੱਖਿਆ

ਕਾਬੁਲ - ਅਫ਼ਗਾਨੀਸਤਾਨ ਦੇ ਉੱਤਰੀ ਸੂਬਿਆਂ ਵਿਚ ਸੁਰੱਖਿਆ ਵਿਵਸਥਾ ਵਿਗੜਨ ਦੇ ਬਾਅਦ ਤੁਰਕਮੇਨੀਸਤਾਨ ਨੇ ਅਫਗਾਨਿਸਤਾਨ ਨਾਲ ਲੱਗਦੀਆਂ ਆਪਣੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਨਾ ਸ਼ੁਰੂ ਕਰ ਦਿੱਤਾ ਹੈ। ਤੁਰਕਮੇਨੀਸਤਾਨ ਨੇ ਸੈਨਿਕ ਸੁਰੱਖਿਆ ਨੂੰ ਮਜ਼ਬੂਤ ​​ਕਰਨ ਲਈ ਅਫਗਾਨਿਸਤਾਨ ਅਤੇ ਤੁਰਕਮੇਨਿਸਤਾਨ ਵਿਚਾਲੇ ਮੁੱਖ ਕਰਾਸਿੰਗ ਪੁਆਇੰਟ 'ਤੇ ਵਾਧੂ ਫੋਰਸ ਤਾਇਨਾਤ ਕੀਤੀਆਂ ਹਨ। ਖਾਮਾ ਪ੍ਰੈਸ ਨੇ ਰਿਪੋਰਟ ਦਿੱਤੀ ਕਿ ਫੌਜਾਂ ਨੂੰ ਇਕ ਫੌਜੀ ਬੇਸ ਤੋਂ ਤੁਰਕਮੇਨਸਤਾਨ ਦੇ ਮੈਰੀ ਸ਼ਹਿਰ ਵਿਚ ਤਾਇਨਾਤ ਕਰਨ ਦੀ ਯੋਜਨਾ ਹੈ ਜੋ ਕਿ ਅਫਗਾਨਿਸਤਾਨ ਅਤੇ ਤੁਰਕਮੇਨਿਸਤਾਨ ਵਿਚਾਲੇ ਮੁੱਖ ਕਰਾਸਿੰਗ ਪੁਆਇੰਟ ਹਨ। ਇਸ ਤੋਂ ਇਲਾਵਾ ਰਾਜਧਾਨੀ ਅਸ਼ਗਾਬਤ ਵਿੱਚ ਸੈਨਿਕ ਬਲਾਂ ਨੂੰ ਵੀ ਸਰਹੱਦ ਦੇ ਨਾਲ ਤਾਇਨਾਤ ਲਈ ਤਿਆਰ ਰਹਿਣ ਦੇ ਆਦੇਸ਼ ਦਿੱਤੇ ਗਏ ਹਨ।

ਇਸ ਦੌਰਾਨ ਅਫਗਾਨਿਸਤਾਨ ਦੀ ਸਰਕਾਰ ਅਤੇ ਤਾਲਿਬਾਨ ਨੇ ਭਰੋਸਾ ਦਿੱਤਾ ਹੈ ਕਿ ਇਸ ਖ਼ੇਤਰ ਦੇ ਕਿਸੇ ਵੀ ਗੁਆਂਢੀ ਦੇਸ਼ ਨੂੰ ਦੇਸ਼ ਦੀ ਮੌਜੂਦਾ ਸਥਿਤੀ ਤੋਂ ਨੁਕਸਾਨ ਨਹੀਂ ਹੋਵੇਗਾ। ਤੁਰਕਮੇਨੀਸਤਾਨ ਦੀ ਸੈਨਿਕ ਇਕਸੁਰਤਾ ਉਸ ਸਮੇਂ ਸਾਹਮਣੇ ਆਈ ਜਦੋਂ ਕਵੀ ਮੁਹੰਮਦ ਅੱਬਾਸ ਸਟੈਨਿਕਜ਼ਈ ਦੀ ਅਗਵਾਈ ਵਾਲੇ ਤਾਲਿਬਾਨ ਦਾ ਇੱਕ ਵਫ਼ਦ ਅਧਿਕਾਰਤ ਸੱਦੇ 'ਤੇ ਤੁਰਕਮੇਨਸਤਾਨ ਦਾ ਦੌਰਾ ਕਰ ਰਿਹਾ ਸੀ।

ਤਜ਼ਾਕਿਸਤਾਨ ਤੋਂ ਬਾਅਦ ਤੁਰਕਮੇਨੀਸਤਾਨ ਅਜਿਹਾ ਦੂਜਾ ਦੇਸ਼ ਬਣ ਗਿਆ ਹੈ ਜਿਸ ਨੇ ਅਫਗਾਨਿਸਤਾਨ ਦੇ ਨਾਲ ਸਰਹੱਦ 'ਤੇ ਭਾਰੀ ਸੁਰੱਖਿਆ ਤਾਇਨਾਤ ਕੀਤੀ ਹੈ । ਇਸ ਤੋਂ ਪਹਿਲੇ ਦਿਨ ਤਾਜ਼ਿਕ ਦੇ ਰਾਸ਼ਟਰਪਤੀ ਇਮੋਮਾਲੀ ਰਹਿਮੋਨ ਨੇ ਤਾਲੀਬਾਨ ਵਲੋਂ ਉੱਤਰੀ ਅਫਗਾਨਿਸਤਾਨ ਵਿਚ ਵੱਡੇ ਇਲਾਕਿਆਂ 'ਤੇ ਕਬਜ਼ਾ ਕਰਨ ਦੇ ਜਵਾਬ ਵਿਚ ਆਪਣੀ ਸਰਹੱਦ ਦੇ ਨਾਲ-ਨਾਲ ਸੁਰੱਖਿਆ ਨੂੰ ਹੋਰ ਮਜ਼ਬੂਤ ​​ਕਰਨ ਦਾ ਆਦੇਸ਼ ਦਿੱਤਾ ਸੀ ਕਿਉਂਕਿ ਅਮਰੀਕੀ ਫੌਜਾਂ ਨੂੰ ਬਾਹਰ ਕੱਢਣ ਦੌਰਾਨ ਅਫਗਾਨ ਸੁਰੱਖਿਆ ਫੋਰਸ ਦੇ 1000 ਤੋਂ ਵੱਧ ਮੈਂਬਰ ਦੇਸ਼ ਛੱਡ ਕੇ ਭੱਜ ਗਏ ਸਨ।

ਇਹ ਵੀ ਪੜ੍ਹੋ: ਅਮਰੀਕਾ ਦੀ ਚੀਨੀ ਕੰਪਨੀਆਂ ਖ਼ਿਲਾਫ ਕਾਰਵਾਈ ਤੋਂ ਚਿੜ੍ਹਿਆ ਡਰੈਗਨ, ਬਦਲਾ ਲੈਣ ਦੀ ਦਿੱਤੀ ਚਿਤਾਵਨੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News