ਤਾਲਿਬਾਨ ਨੇ ਅਫਗਾਨਿਸਤਾਨ ਚੋਣ ਕਮਿਸ਼ਨਾਂ ਨੂੰ ਕੀਤਾ ਭੰਗ
Sunday, Dec 26, 2021 - 11:39 PM (IST)
ਇਸਲਾਮਾਬਾਦ-ਤਾਲਿਬਾਨ ਨੇ ਅਫਗਾਨਿਸਤਾਨ ਦੇ ਦੋ ਚੋਣ ਕਮਿਸ਼ਨਾਂ ਦੇ ਨਾਲ-ਨਾਲ ਸ਼ਾਂਤੀ ਅਤੇ ਸੰਸਦੀ ਮਾਮਲਿਆਂ ਦੇ ਮੰਤਰਾਲਿਆਂ ਨੂੰ ਭੰਗ ਕਰ ਦਿੱਤਾ ਹੈ। ਤਾਲਿਬਾਨ ਸਰਕਾਰ ਦੇ ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਫਗਾਨਿਸਤਾਨ 'ਚ ਤਾਲਿਬਾਨ ਦੀ ਅਗਵਾਈ ਵਾਲੀ ਸਰਕਾਰ ਦੇ ਉਪ ਬੁਲਾਰੇ ਬਿਲਾਲ ਕਰੀਮੀ ਨੇ ਕਿਹਾ ਕਿ ਦੇਸ਼ ਦੇ ਸੁਤੰਤਰ ਚੋਣ ਕਮਿਸ਼ਨ ਅਤੇ ਚੋਣ ਸ਼ਿਕਾਇਤ ਕਮਿਸ਼ਨ ਨੂੰ ਭੰਗ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ :EC ਕੱਲ ਸਿਹਤ ਮੰਤਰਾਲਾ ਨਾਲ ਕਰੇਗਾ ਬੈਠਕ, ਕੋਰੋਨਾ ਇਨਫੈਕਸ਼ਨ ਦੇਖਦਿਆਂ ਲਿਆ ਜਾ ਸਕਦੈ ਵੱਡਾ ਫੈਸਲਾ
ਕਰੀਮੀ ਨੇ 'ਅਫਗਾਨਿਸਤਾਨ 'ਚ ਮੌਜੂਦਾ ਸਥਿਤੀ ਲਈ ਇਨ੍ਹਾਂ ਨੂੰ ਗੈਰ-ਜ਼ਰੂਰੀ ਸੰਸਥਾ' ਦੱਸਿਆ। ਉਨ੍ਹਾਂ ਨੇ ਕਿਹਾ ਕਿ ਜੇਕਰ ਭਵਿੱਖ 'ਚ ਕਮਿਸ਼ਨਾਂ ਦੀ ਲੋੜ ਪਈ ਤਾਂ ਤਾਲਿਬਾਨ ਸਰਕਾਰ ਫ਼ਿਰ ਤੋਂ ਇਨ੍ਹਾਂ ਸੰਸਥਾਵਾਂ ਦਾ ਗਠਨ ਕਰ ਸਕਦੀ ਹੈ। ਅਫ਼ਗਾਨਿਸਤਾਨ ਦੇ ਨਵੇਂ ਸ਼ਾਸਨ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਅਜੇ ਮਾਨਤਾ ਨਹੀਂ ਮਿਲੀ ਹੈ। ਅਜਿਹਾ ਖ਼ਦਸ਼ਾ ਹੈ ਕਿ ਤਾਲਿਬਾਨ ਅੰਤਰਰਾਸ਼ਟਰੀ ਸਮੂਹ ਨੂੰ ਦਿੱਤੇ ਗਏ ਆਪਣੇ ਭਰੋਸੇ ਦਾ ਬਾਵਜੂਦ 20 ਸਾਲ ਪਹਿਲਾਂ ਦੀ ਸੱਤਾ ਦੇ ਸਮੇਂ ਦੇ ਸਖ਼ਤ ਕਦਮਾਂ ਨੂੰ ਲਾਗੂ ਕਰ ਸਕਦਾ ਹੈ। ਇਨ੍ਹਾਂ ਦੋ ਚੋਣ ਕਮਿਸ਼ਨਾਂ ਕੋਲ ਰਾਸ਼ਟਰਪਤੀ, ਸੰਸਦੀ ਅਤੇ ਸੂਬਾਈ ਕੌਂਸਲ ਚੋਣ ਸਮੇਤ ਦੇਸ਼ 'ਚ ਸਾਰੀਆਂ ਚੋਣਾਂ ਅਤੇ ਉਨ੍ਹਾਂ ਦੀ ਨਿਗਰਾਨੀ ਕਰਨ ਦਾ ਅਧਿਕਾਰ ਸੀ।
ਇਹ ਵੀ ਪੜ੍ਹੋ : ਯੂਨਾਨ ਦੇ ਸਾਬਕਾ ਰਾਸ਼ਟਰਪਤੀ ਕਾਰੋਲੋਸ ਪਾਪੌਲਿਆਸ ਦਾ 92 ਸਾਲ ਦੀ ਉਮਰ 'ਚ ਹੋਇਆ ਦਿਹਾਂਤ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।