ਤਾਲਿਬਾਨ ਨੇ ਗਜ਼ਨੀ ’ਚ ਬੀਬੀਆਂ ਤੇ ਬੱਚਿਆਂ ਸਮੇਤ ਹਜ਼ਾਰਾਂ ਲੋਕਾਂ ਨੂੰ ਕੀਤਾ ਬੇਘਰ

Monday, Aug 09, 2021 - 02:58 PM (IST)

ਕਾਬੁਲ (ਬਿਊਰੋ)– ਗਜ਼ਨੀ ਸੂਬੇ ਦੇ ਮਲਿਸਤਾਨ ਜ਼ਿਲ੍ਹੇ ’ਚ ਤਾਲਿਬਾਨ ਵਲੋਂ ਆਮ ਲੋਕਾਂ ਦਾ ਜਾਣਬੁਝ ਕੇ ਤੇ ਗੈਰ-ਕਾਨੂੰਨੀ ਤਰੀਕੇ ਨਾਲ ਕਤਲ ਕੀਤੇ ਜਾਣ ਦੇ ਮਾਮਲੇ ਦੇ ਕੁਝ ਚਸ਼ਮਦੀਦ ਗਵਾਹ ਸਾਹਮਣੇ ਆਏ ਹਨ।

ਅਫਗਾਨਿਸਤਾਨ ਮਨੁੱਖੀ ਅਧਿਕਾਰ ਕਮਿਸ਼ਨ ਦੀ ਰਿਪੋਰਟ ਮੁਤਾਬਕ ਤਾਲਿਬਾਨ ਨੇ ਕੇਂਦਰ ਤੇ ਮਲਿਸਤਾਨ ਜ਼ਿਲ੍ਹੇ ਦੇ ਕੁਝ ਹਿੱਸਿਆਂ ’ਤੇ ਕਬਜ਼ਾ ਕਰਨ ਤੋਂ ਬਾਅਦ ਆਮ ਲੋਕਾਂ ਨੂੰ ਮਾਰ ਦਿੱਤਾ। ਲੋਕਾਂ ਨਾਲ ਹਿੰਸਾ ਤੇ ਗੈਰ-ਮਨੁੱਖੀ ਵਿਵਹਾਰ ਆਮ ਲੋਕਾਂ ਦੀ ਸੰਪਤੀ ਦੀ ਲੁੱਟ, ਘਰਾਂ ਤੇ ਦੁਕਾਨਾਂ ਨੂੰ ਤਬਾਹ ਕਰਨ ਤੇ ਡਰ ਦਾ ਮਾਹੌਲ ਪੈਦਾ ਕਰਨ ਤੋਂ ਇਲਾਵਾ ਤਾਲਿਬਾਨ ਨੇ ਬੀਬੀਆਂ ਤੇ ਬੱਚਿਆਂ ਸਮੇਤ ਹਜ਼ਾਰਾਂ ਪਰਿਵਾਰਾਂ ਨੂੰ ਇਸ ਜ਼ਿਲ੍ਹੇ ਤੇ ਹੋਰ ਆਲੇ-ਦੁਆਲੇ ਤੇ ਦੂਰ ਦੇ ਇਲਾਕਿਆਂ ’ਚ ਬੇਘਰ ਕਰਕੇ ਸੁੱਟ ਦਿੱਤਾ ਹੈ।

ਤਾਲਿਬਾਨ ਦੂਰ ਸੰਚਾਰ ਨੈੱਟਵਰਕ ਨੂੰ ਤਬਾਹ ਕਰਨ ’ਚ ਲੱਗਾ ਹੋਇਆ ਹੈ। ਉਨ੍ਹਾਂ ਨੇ ਸਰਕਾਰੀ ਮੁਲਾਜ਼ਮਾਂ ਤੇ ਸਥਾਨਕ ਵਿਰੋਧੀ ਸਮੂਹ ’ਚ ਸ਼ਾਮਲ ਲੋਕਾਂ ਦੀ ਪਛਾਣ ਕਰਨ ਲਈ ਜਰਦਕ, ਸ਼ਿਰਦਾਗ, ਪਾਸ਼ੀ, ਮਿਰਾਦਿਨਾ ਤੇ ਨੇਯਕੁਲ ਸਮੇਤ ਕੁਝ ਇਲਾਕਿਆਂ ’ਚ ਲੋਕਾਂ ਦੇ ਘਰਾਂ ਦੀ ਤਲਾਸ਼ੀ ਕੀਤੀ।

ਉਨ੍ਹਾਂ ਨੇ ਆਮ ਲੋਕਾਂ ਨੂੰ ਕੁੱਟ-ਕੁੱਟ ਕੇ, ਗਾਲ੍ਹਾਂ ਕੱਢ ਕੇ ਤੇ ਉਨ੍ਹਾਂ ਨਾਲ ਮਾੜਾ ਵਿਵਹਾਰ ਕਰਕੇ ਉਨ੍ਹਾਂ ’ਚ ਡਰ ਤੇ ਅੱਤਵਾਦ ਪੈਦਾ ਕੀਤਾ। ਤਾਲਿਬਾਨ ਨੇ ਕਈ ਘਰਾਂ ਤੇ ਦੁਕਾਨਾਂ ਨੂੰ ਵੀ ਤਬਾਹ ਕਰ ਦਿੱਤਾ ਤੇ ਲੋਕਾਂ ਦੀ ਜਾਇਦਾਦ ਨੂੰ ਲੁੱਟ ਲਿਆ। ਉਨ੍ਹਾਂ ਨੇ ਸਲਾਮ ਟੈਲੀਕਮਿਊਨੀਕੇਸ਼ਨ ਨੈੱਟਵਰਕ ਨਾਲ ਸਬੰਧਤ ਇਕ ਅੰਟੀਨਾ ਬੇਸ ਨੂੰ ਤਬਾਹ ਕਰ ਦਿੱਤਾ ਤੇ ਇਸ ਦੇ ਉਪਕਰਨ ਨੂੰ ਅਜਿਸਤਾਨ ਜ਼ਿਲ੍ਹੇ ’ਚ ਟਰਾਂਸਫਰ ਕਰ ਦਿੱਤਾ ਤੇ ਇਸ ਜ਼ਿਲ੍ਹੇ ਦੇ ਲੋਕਾਂ ਦੇ ਕਈ ਵਾਹਨਾਂ ਤੇ ਮੋਟਰਸਾਈਕਲਾਂ ਨੂੰ ਜਬਰਨ ਲੈ ਗਏ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News