ਤਾਲਿਬਾਨ ਦਾ ਫਰਮਾਨ, ਨੇਲ ਪਾਲਿਸ਼ ਲਗਾਉਣ ''ਤੇ ਬੀਬੀਆਂ ਦੀਆਂ ਕੱਟ ਲੈਣਗੇ ''ਉਂਗਲਾਂ''
Wednesday, Aug 25, 2021 - 06:27 PM (IST)
ਕਾਬੁਲ (ਬਿਊਰੋ) ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਆਮ ਜਨਤਾ 'ਤੇ ਜ਼ੁਲਮ ਦੀਆਂ ਖ਼ਬਰਾਂ ਰੋਜ਼ਾਨਾ ਸਾਹਮਣੇ ਆ ਰਹੀਆਂ ਹਨ। ਭਾਵੇਂ ਤਾਲਿਬਾਨ ਖੁਦ ਨੂੰ ਸੁਧਰਿਆ ਅਤੇ ਬਦਲਿਆ ਹੋਇਆ ਦੱਸ ਰਿਹਾ ਹੈ ਪਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਜਾ ਰਹੇ ਵੀਡੀਓ ਅਤੇ ਤਸਵੀਰਾਂ ਤਾਲਿਬਾਨ ਦਾ ਅਸਲੀ ਚਿਹਰਾ ਦੁਨੀਆ ਦੇ ਸਾਹਮਣੇ ਰੱਖ ਰਹੇ ਹਨ। ਤਾਲਿਬਾਨ ਨੇ ਜੀਨਸ ਪਾਉਣ 'ਤੇ ਰੋਕ ਲਗਾ ਦਿੱਤੀ ਹੈ ਅਤੇ ਕੁੜੀਆਂ ਨੂੰ ਨੇਲ ਪਾਲਿਸ਼ ਦੀ ਵਰਤੋਂ ਤੋਂ ਦੂਰ ਰਹਿਣ ਦਾ ਹਦਾਇਤ ਦਿੱਤੀ ਹੈ। ਅੱਤਵਾਦੀਆਂ ਨੇ ਸਪਸ਼ੱਟ ਕੀਤਾ ਹੈ ਕਿ ਉਹਨਾਂ ਦੀ ਗੱਲ ਨਾ ਮੰਨਣ ਵਾਲਿਆਂ ਨੂੰ ਇਸ ਦੀ ਸਜ਼ਾ ਭੁਗਤਣੀ ਹੋਵੇਗੀ। ਹਾਲ ਹੀ ਵਿਚ ਜੀਨਸ ਪਾਉਣ 'ਤੇ ਕੁਝ ਨੌਜਵਾਨਾਂ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ ਸੀ।
'ਦੀ ਸਨ' ਦੀ ਖ਼ਬਰ ਮੁਤਾਬਕ ਇਕ ਅਫਗਾਨੀ ਬੱਚੇ ਨੇ ਤਾਲਿਬਾਨੀ ਬੇਰਹਿਮੀ ਉਜਾਗਰ ਕਰਦੇ ਹੋਏ ਦੱਸਿਆ ਕਿ ਉਸ ਨੂੰ ਅਤੇ ਉਸ ਦੇ ਦੋਸਤਾਂ ਨੂੰ ਜੀਨਸ ਪਾਉਣ ਲਈ ਸਖ਼ਤ ਸਜ਼ਾ ਦਿੱਤੀ ਗਈ। ਮੁੰਡੇ ਨੇ ਦੱਸਿਆ ਕਿ ਕਾਬੁਲ ਵਿਚ ਆਪਣੇ ਕੁਝ ਦੋਸਤਾਂ ਨਾਲ ਕਿਤੇ ਜਾ ਰਿਹਾ ਸੀ ਉਦੋਂ ਸਾਹਮਣੇ ਆ ਰਹੇ ਤਾਲਿਬਾਨੀ ਲੜਾਕਿਆਂ ਨੇ ਉਹਨਾਂ ਨੂੰ ਰੋਕ ਲਿਆ। ਅੱਤਵਾਦੀਆਂ ਨੇ ਜੀਨਸ ਨੂੰ ਇਸਲਾਮ ਦਾ ਅਪਮਾਨ ਦੱਸਦਿਆਂ ਪਹਿਲਾਂ ਉਹਨਾਂ ਨੂੰ ਕੁੱਟਿਆ ਅਤੇ ਫਿਰ ਬੰਦੂਕ ਦਿਖਾ ਕੇ ਉਹਨਾਂ ਨੂੰ ਦੁਬਾਰਾ ਗਲਤੀ ਨਾ ਦੁਹਰਾਉਣ ਦੀ ਧਮਕੀ ਦਿੱਤੀ।
ਪੜ੍ਹੋ ਇਹ ਅਹਿਮ ਖਬਰ -ਆਸਟ੍ਰੇਲੀਆ ਨੇ ਕਾਬੁਲ ਤੋਂ 1,600 ਤੋਂ ਵੱਧ ਲੋਕਾਂ ਨੂੰ ਕੱਢਿਆ ਸੁਰੱਖਿਅਤ
ਕੁੜੀਆਂ ਦੇ ਨੇਲ ਪਾਲਿਸ਼ ਲਗਾਉਣ 'ਤੇ ਰੋਕ
ਇਸ ਦੇ ਨਾਲ ਹੀ ਤਾਲਿਬਾਨ ਨੇ ਕੁੜੀਆਂ ਅਤੇ ਬੀਬੀਆਂ ਨੂੰ ਹਦਾਇਤ ਦਿੱਤੀ ਹੈ ਕਿ ਉਹ ਨੇਲ ਪਾਲਿਸ਼ ਨਾ ਲਗਾਉਣ। ਕੰਧਾਰ ਵਿਚ ਤਾਲਿਬਾਨ ਨੇ ਬੀਬੀਆਂ ਅਤੇ ਕੁੜੀਆਂ ਦੇ ਲਈ ਫਤਵਾ ਜਾਰੀ ਕੀਤਾ ਹੈ। ਇਸ ਫਤਵੇ ਵਿਚ ਕਿਹਾ ਗਿਆ ਹੈਕਿ ਨੇਲ ਪਾਲਿਸ਼ ਪਾਬੰਦੀਸ਼ੁਦਾ ਹੈ। ਜੇਕਰ ਕੋਈ ਬੀਬੀ ਜਾਂ ਕੁੜੀ ਅਜਿਹਾ ਕਰਦੀ ਹੈ ਤਾਂ ਉਸ ਦੀਆਂ ਉਂਗਲਾਂ ਕੱਟ ਦਿੱਤੀਆਂ ਜਾਣਗੀਆਂ। ਇੰਨਾ ਹੀ ਨਹੀਂ ਬੀਬੀਆਂ ਦੇ ਹੀਲ ਵਾਲੇ ਸੈਂਡਲ ਪਾਉਣ 'ਤੇ ਵੀ ਪਾਬੰਦੀ ਲਗਾਈ ਗਈ ਹੈ ਤਾਂ ਜੋ ਉਹਨਾਂ ਦੇ ਕਦਮਾਂ ਦੀ ਆਵਾਜ਼ ਕੋਈ ਅਜਨਬੀ ਨਾ ਸੁਣ ਸਕੇ।
ਤਾਲਿਬਾਨੀ ਲੜਾਕੇ ਸੜਕਾਂ 'ਤੇ ਘੁੰਮ-ਘੁੰਮ ਕ ਲੋਕਾਂ ਨੂੰ ਡਰਾ ਰਹੇ ਹਨ। ਹੁਣ ਤੱਕ ਕਈ ਕੁੜੀਆਂ ਨੂੰ ਅਗਵਾ ਕਰਕੇ ਦੂਜੇ ਦੇਸਾਂ ਵਿਚ ਵੇਚਿਆ ਜਾ ਚੁੱਕਾ ਹੈ। ਜਦਕਿ ਕੁਝ ਦਾ ਜ਼ਬਰਦਸਤੀ ਵਿਆਹ ਕਰਵਾ ਦਿੱਤਾ ਗਿਆ ਹੈ। ਆਪਣੇ ਪਹਿਲੇ ਸ਼ਾਸਨ ਵਿਚ ਵੀ ਤਾਲਿਬਾਨੀ ਅੱਤਵਾਦੀਆਂ ਨੇ ਇਸੇ ਤਰ੍ਹਾਂ ਬੀਬੀਆਂ 'ਤੇ ਜ਼ੁਲਮ ਕੀਤਾ ਸੀ। ਇਹੀ ਕਾਰਨ ਹੈ ਕਿ ਜ਼ਿਆਦਾਤਰ ਬੀਬੀਆਂ ਅਫਗਾਨਿਸਤਾਨ ਛੱਡ ਕੇ ਭੱਜਣਾ ਚਾਹੁੰਦੀਆਂ ਹਨ। ਕਾਬੁਲ ਹਵਾਈ ਅੱਡੇ 'ਤੇ ਹਾਲੇ ਵੀ ਸੈਂਕੜੇ ਬੀਬੀਆਂ ਮੌਜੂਦ ਹਨ। ਉਹਨਾਂ ਨੂੰ ਆਸ ਹੈ ਕਿ ਕੋਈ ਨਾ ਕੋਈ ਉਹਨਾਂ ਦੀ ਮਦਦ ਜ਼ਰੂਰ ਕਰੇਗਾ।