ਤਾਲਿਬਾਨ ਦੀ ਬੇਰਹਿਮੀ, ਅਫਗਾਨ ਸੈਨਿਕ ਦਾ ਵੱਢਿਆ ਗਲਾ ਫਿਰ ਧੜ ਨਾਲ ਕੱਢੀ ਪਰੇਡ

Sunday, Sep 12, 2021 - 01:04 PM (IST)

ਤਾਲਿਬਾਨ ਦੀ ਬੇਰਹਿਮੀ, ਅਫਗਾਨ ਸੈਨਿਕ ਦਾ ਵੱਢਿਆ ਗਲਾ ਫਿਰ ਧੜ ਨਾਲ ਕੱਢੀ ਪਰੇਡ

ਕਾਬੁਲ (ਬਿਊਰੋ): ਬੰਦੂਕ ਦੇ ਜ਼ੋਰ 'ਤੇ ਅਫਗਾਨਿਸਤਾਨ 'ਤੇ ਕਬਜ਼ਾ ਕਰਨ ਵਾਲੇ ਤਾਲਿਬਾਨੀ ਅੱਤਵਾਦੀਆਂ ਨੇ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਹੁਣ ਤਾਲਿਬਾਨੀ ਅੱਤਵਾਦੀਆਂ ਵੱਲੋਂ ਇਕ ਅਫਗਾਨ ਸੈਨਿਕ ਦਾ ਗਲਾ ਵੱਢ ਕੇ ਉਸ ਦੇ ਧੜ ਨਾਲ ਪਰੇਡ ਕੱਢਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੌਰਾਨ ਤਾਲਿਬਾਨੀ ਜਸ਼ਨ ਮਨਾਉਂਦੇ ਹੋਏ ਗਾਣੇ ਵੀ ਗਾ ਰਹੇ ਸਨ। ਪੀੜਤ ਸੈਨਿਕ ਦੀ ਵਰਦੀ ਦੇਖ ਕੇ ਲੱਗ ਰਿਹਾ ਹੈ ਕਿ ਉਹ ਅਫਗਾਨਿਸਤਾਨ ਦੀ ਸੈਨਾ ਦਾ ਇਕ ਮੈਂਬਰ ਸੀ। ਇਸ ਭਿਆਨਕ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕਾ ਹੈ।

ਇਹ ਵੀਡੀਓ ਬਹੁਤ ਜ਼ਿਆਦਾ ਭਿਆਨਕ ਹੈ। ਕਰੀਬ 30 ਸਕਿੰਟ ਦੇ ਇਸ ਵੀਡੀਓ ਵਿਚ ਭਾਰੀ ਹਥਿਆਰਾਂ ਨਾਲ ਲੈਸ ਤਾਲਿਬਾਨੀ ਅਫਗਾਨ ਸੈਨਿਕ ਦਾ ਕੱਟਿਆ ਹੋਇਆ ਸਿਰ ਲੈਕੇ ਪਰੇਡ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਦੌਰਾਨ ਉਹ 'ਮੁਜਾਹਿਦੀਨ' ਦੇ ਨਾਅਰੇ ਲਗਾ ਰਹੇ ਸਨ। ਇਹਨਾਂ ਵਿਚੋਂ ਇਕ ਵਿਅਕਤੀ ਖੂਨ ਲੱਗੇ ਦੋ ਚਾਕੂ ਫੜੇ ਹੋਏ ਸੀ। ਉੱਥੇ 6 ਹੋਰ ਤਾਲਿਬਾਨੀ ਰਾਈਫਲ ਨਾਲ ਮੌਜੂਦ ਸਨ। ਇਸ ਵੀਡੀਓ ਨੂੰ ਤਾਲਿਬਾਨ ਦੇ ਇਕ ਪ੍ਰਾਈਵੇਟ ਚੈਟ ਰੂਮ ਤੋਂ ਸ਼ੇਅਰ ਕੀਤਾ ਗਿਆ ਸੀ।

ਪੜ੍ਹੋ ਇਹ ਅਹਿਮ ਖਬਰ - ਪਾਕਿਸਤਾਨ ਦੀ ਅੱਧੀ ਤੋਂ ਵੱਧ ਆਬਾਦੀ ਤਾਲਿਬਾਨ ਸ਼ਾਸਨ ਦੇ ਪੱਖ 'ਚ

ਹੈਬਤੁੱਲਾ ਅਖੁੰਦਜਾਦਾ ਦੀ ਤਾਰੀਫ਼ ਕਰ ਰਹੇ ਤਾਲਿਬਾਨੀ
ਇਸ ਵੀਡੀਓ ਵਿਚ ਤਾਲਿਬਾਨ ਦੇ ਸੁਪਰੀਮ ਲੀਡਰ ਹੈਬਤੁੱਲਾ ਅਖੁੰਦਜਾਦਾ ਦੀ ਇਹ ਤਾਲਿਬਾਨੀ ਤਾਰੀਫ਼ ਕਰ ਰਹੇ ਹਨ।ਇਸ ਦੇ ਬਾਅਦ ਉਹ ਆਪਣੇ ਪੀੜਤਾਂ ਨੂੰ ਗੋਲੀ ਮਾਰਨ ਦੇ ਬਾਰੇ ਵਿਚ ਚਰਚਾ ਕਰਨ ਲੱਗਦੇ ਹਨ। ਇਹ ਵੀਡੀਓ ਕਦੋਂ ਦਾ ਹੈ ਇਸ ਦਾ ਫਿਲਹਾਲ ਪਤਾ ਨਹੀਂ ਚੱਲ ਪਾਇਆ ਹੈ। ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਇਹ ਵੀਡੀਓ ਅਫਗਾਨਿਸਤਾਨ ਦੇ ਸਾਬਕਾ ਉਪ ਰਾਸ਼ਟਰਪਤੀ ਅਮਰੂੱਲਾ ਸਾਲੇਹ ਦੇ ਭਰਾ ਦੇ ਕਤਲ ਦੇ ਬਾਅਦ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ। ਇਸ ਤੋਂ ਪਹਿਲਾਂ ਤਾਲਿਬਾਨੀਆਂ ਨੇ ਪਿਛਲੇ ਦਿਨੀਂ ਪੰਜਸ਼ੀਰ ਦੀ ਲੜਾਈ ਵਿਚ ਅਮਰੂੱਲਾਹ ਸਾਲੇਹ ਦੇ ਭਰਾ ਰੋਹੁੱਲਾਹ ਅਜੀਜ਼ੀ ਨੂੰ ਮਾਰ ਦਿੱਤਾ ਸੀ। ਇੰਨਾ ਹੀ ਨਹੀਂ ਤਾਲਿਬਾਨ ਲੜਾਕੇ  ਰੋਹੁੱਲਾਹ ਦੀ ਲਾਸ਼ ਨੂੰ ਦਫਨਾਉਣ ਤੱਕ ਨਹੀਂ ਦੇ ਰਹੇ ਸਨ। ਰੋਹੁੱਲਾਹ ਪਿਛਲੇ ਕਈ ਦਿਨਾਂ ਤੋਂ ਪੰਜਸ਼ੀਰ ਵਿਚ ਤਾਲਿਬਾਨ ਦਾ ਮੁਕਾਬਲਾ ਕਰ ਰਹੇ ਸਨ। ਇਹ ਨੈਸ਼ਨਲ ਰੈਜੀਸਟੇਂਸ ਫੋਰਸ ਦੇ ਇਕ ਯੂਨਿਟ ਦੇ ਕਮਾਂਡਰ ਵੀ ਸਨ।


author

Vandana

Content Editor

Related News