ਤਾਲਿਬਾਨੀ ਹਮਲੇ ''ਚ 17 ਲੜਾਕਿਆਂ ਦੀ ਮੌਤ
Sunday, Dec 29, 2019 - 08:06 PM (IST)

ਕਾਬੁਲ- ਉੱਤਰੀ ਅਫਗਾਨਿਸਤਾਨ ਵਿਚ ਤਾਲਿਬਾਨ ਦੇ ਹਮਲੇ ਵਿਚ ਘੱਟ ਤੋਂ ਘੱਟ 17 ਸਥਾਨਕ ਲੜਾਕਿਆਂ ਦੀ ਮੌਤ ਹੋ ਗਈ ਹੈ। ਤਖਾਰ ਸੂਬੇ ਦੇ ਗਵਰਨਰ ਦੇ ਬੁਲਾਰੇ ਜਵਾਦ ਹਜ਼ਰੀ ਨੇ ਐਤਵਾਰ ਨੂੰ ਦੱਸਿਆ ਕਿ ਇਹ ਹਮਲਾ ਮਿਲੀਸ਼ੀਆ ਕਮਾਂਡਰ ਨੂੰ ਨਿਸ਼ਾਨਾ ਬਣਾਉਣ ਲਈ ਕੀਤਾ ਗਿਆ ਸੀ। ਇਹ ਹਮਲਾ ਸ਼ਨੀਵਾਰ ਦੇਰ ਸ਼ਾਮ ਹੋਇਆ ਸੀ।
ਸਥਾਨਕ ਅਫਗਾਨ ਮਿਲੀਸ਼ੀਆ ਆਮ ਕਰਕੇ ਦੂਰ ਦੁਰਾਡੇ ਇਲਾਕਿਆਂ ਵਿਚ ਕੰਮ ਕਰਦੇ ਹਨ ਤੇ ਰੱਖਿਆ ਤੇ ਗ੍ਰਹਿ ਮੰਤਰਾਲੇ ਦੇ ਤਹਿਤ ਆਉਂਦੇ ਹਨ। ਤਾਲਿਬਾਨ ਦੇ ਬੁਲਾਰੇ ਉਬੀਉਲਾ ਮੁਜਾਹਿਦ ਨੇ ਹਮਲੇ ਦੀ ਜ਼ਿੰਮੇਦਾਰੀ ਲਈ ਹੈ। ਇਹ ਹਮਲਾ ਅਜਿਹੇ ਸਮੇਂ ਵਿਚ ਕੀਤਾ ਗਿਆ ਜਦੋਂ ਤਾਲਿਬਾਨ ਦੇ ਅਧਿਕਾਰੀਆਂ ਨੇ ਦ ਐਸੋਸੀਏਟਡ ਪ੍ਰੈੱਸ ਨੂੰ ਦੱਸਿਆ ਕਿ ਦੇਸ਼ਭਰ ਵਿਚ ਅਸਥਾਈ ਜੰਦਬੰਦੀ ਲਾਗੂ ਕਰਨ 'ਤੇ ਵਿਚਾਰ ਚੱਲ ਰਿਹਾ ਹੈ। ਪ੍ਰਸਤਾਵਿਤ ਜੰਗਬੰਦੀ ਹਫਤੇਭਰ ਤੋਂ 10 ਦਿਨ ਤੱਕ ਹੋ ਸਕਦੀ ਹੈ। ਤਾਲਿਬਾਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਜੰਗਬੰਦੀ ਦੇ ਸਮੇਂ ਸ਼ਾਂਤੀ ਸਮਝੌਤੇ 'ਤੇ ਦਸਤਖਤ ਕੀਤੇ ਜਾ ਸਕਦੇ ਹਨ। ਤਾਲਿਬਾਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਤਾਲਿਬਾਨ ਦੀ ਸ਼ੂਰਾ ਜਾਂ ਸੱਤਾਧਾਰੀ ਪਰੀਸ਼ਦ ਅਮਰੀਕਾ ਵਲੋਂ ਦਿੱਤੇ ਗਏ ਜੰਗਬੰਦੀ ਪ੍ਰਸਤਾਵ ਨੂੰ ਮੰਨਣ ਜਾਂ ਨਹੀਂ ਮੰਨਣ 'ਤੇ ਚਰਚਾ ਕਰ ਰਹੀ ਹੈ।