ਤਾਲਿਬਾਨ ਦੇ ਹਮਲੇ ''ਚ 10 ਅਫਗਾਨ ਫੌਜੀਆਂ ਦੀ ਮੌਤ

Saturday, Dec 28, 2019 - 03:42 PM (IST)

ਤਾਲਿਬਾਨ ਦੇ ਹਮਲੇ ''ਚ 10 ਅਫਗਾਨ ਫੌਜੀਆਂ ਦੀ ਮੌਤ

ਕੰਧਾਰ- ਦੱਖਣੀ ਹੇਲਮੰਦ ਸੂਬੇ ਵਿਚ ਸ਼ਨੀਵਾਰ ਨੂੰ ਇਕ ਫੌਜੀ ਅੱਡੇ 'ਤੇ ਤਾਲਿਬਾਨ ਦੇ ਹਮਲੇ ਵਿਚ 10 ਅਫਗਾਨੀ ਫੌਜੀ ਮਾਰੇ ਗਏ। ਦੱਖਣੀ ਅਫਗਾਨਿਸਤਾਨ ਦੀ 215 ਮਾਈਵਾਂਡ ਫੌਜ ਕੋਰ ਦੇ ਬੁਲਾਰੇ ਨਵਾਬ ਜਾਦਰਾਨ ਨੇ ਏਐਫਪੀ ਨੂੰ ਦੱਸਿਆ ਕਿ ਅਸ਼ਾਂਤ ਸਾਂਗਿਨ ਜ਼ਿਲੇ ਵਿਚ ਤਾਲਿਬਾਨ ਨੇ ਫੌਜੀ ਅੱਡੇ ਤੱਕ ਇਕ ਸੁਰੰਗ ਕੱਢੀ ਤੇ ਫਿਰ ਉਸ ਨੂੰ ਧਮਾਕੇ ਨਾਲ ਉਡਾ ਦਿੱਤਾ। ਉਹਨਾਂ ਨੇ ਕਿਹਾ ਕਿ ਹਮਲੇ ਵੇਲੇ ਅੱਡੇ 'ਤੇ 18 ਫੌਜੀ ਮੌਜੂਦ ਸਨ। ਚਾਰ ਫੌਜੀ ਜ਼ਖਮੀ ਹੋਏ ਹਨ ਤੇ ਚਾਰ ਫੌਜੀਆਂ ਨੇ ਤਾਲਿਬਾਨ ਨੂੰ ਖਦੇੜ ਦਿੱਤਾ।

ਸੂਬੇ ਦੇ ਬੁਲਾਰੇ ਉਮਰ ਜਵਾਕ ਨੇ ਹਮਲੇ ਦੀ ਪੁਸ਼ਟੀ ਕੀਤੀ ਤੇ ਕਿਹਾ ਕਿ ਅੱਡੇ ਦੇ ਅੰਦਰ ਸ਼ਕਤੀਸ਼ਾਲੀ ਧਮਾਕੇ ਵਿਚ ਫੌਜੀ ਮਾਰੇ ਗਏ ਹਨ। ਤਾਲਿਬਾਨ ਦੇ ਬੁਲਾਰੇ ਉਬੀਓਲਾ ਮੁਜਾਹਿਦ ਨੇ ਮੀਡੀਆ ਨੂੰ ਭੇਜੇ ਗਏ ਬਿਆਨ ਵਿਚ ਹਮਲੇ ਦੀ ਜ਼ਿੰਮੇਦਾਰੀ ਲਈ। ਉੱਤਰੀ ਸੂਬੇ ਬਲਖ ਵਿਚ ਇਕ ਫੌਜੀ ਅੱਡੇ 'ਤੇ ਤਾਲਿਬਾਨ ਦੇ ਹਮਲੇ ਵਿਚ ਮੰਗਲਵਾਰ ਨੂੰ ਸੱਤ ਅਫਗਾਨ ਫੌਜੀ ਮਾਰੇ ਗਏ ਸਨ।


author

Baljit Singh

Content Editor

Related News