ਅਫਗਾਨਿਸਤਾਨ : ਚੌਕੀਆਂ ''ਤੇ ਤਾਲਿਬਾਨ ਵਲੋਂ ਹਮਲਾ, 6 ਪੁਲਸ ਕਰਮਚਾਰੀਆਂ ਦੀ ਮੌਤ

11/19/2017 5:57:20 PM

ਕਾਬੁਲ— ਇਕ ਅਫਗਾਨ ਅਧਿਕਾਰੀ ਦਾ ਕਹਿਣਾ ਹੈ ਕਿ ਤਾਲਿਬਾਨ ਨੇ ਪੱਛਮੀ ਫਰਾਹ ਇਲਾਕੇ 'ਚ ਤਿੰਨ ਚੌਕੀਆਂ 'ਤੇ ਹਮਲੇ ਕੀਤੇ, ਜਿਨ੍ਹਾਂ 'ਚ 6 ਪੁਲਸ ਕਰਮਚਾਰੀਆਂ ਦੀ ਮੌਤ ਹੋ ਗਈ ਸੀ।
ਇਲਾਕੇ ਦੇ ਗਵਰਨਰ ਦੇ ਬੁਲਾਰੇ ਮੁਹੰਮਦ ਨਾਸਰ ਨੇ ਕਿਹਾ ਕਿ ਸ਼ਨੀਵਾਰ ਨੂੰ ਹੋਏ ਇਸ ਹਮਲੇ 'ਚ 8 ਹੋਰ ਪੁਲਸ ਕਰਮਚਾਰੀ ਜ਼ਖਮੀ ਹੋ ਗਏ ਸਨ ਤੇ ਇਸ ਦੌਰਾਨ ਪੁਲਸ ਵਲੋਂ ਕੀਤੀ ਜਵਾਬੀ ਕਾਰਵਾਈ 'ਚ 8 ਵਿਧਰੋਹੀ ਮਾਰੇ ਗਏ ਤੇ 5 ਹੋਰ ਜ਼ਖਮੀ ਹੋ ਗਏ। ਤਾਲਿਬਾਨ ਨੇ ਇਸ ਹਮਲੇ ਦੀ ਜ਼ਿੰਮੇਦਾਰੀ ਲਈ ਹੈ। ਅਫਗਾਨਿਸਤਾਨ ਦੇ ਉੱਤਰੀ ਕੁੰਦੁਜ ਇਲਾਕੇ 'ਚ ਹੋਏ ਇਕ ਹੋਰ ਧਮਾਕੇ 'ਚ 7 ਵਿਧਰੋਹੀ ਮਾਰੇ ਗਏ ਤੇ 2 ਵਿਧਰੋਹੀ ਜ਼ਖਮੀ ਹੋ ਗਏ। ਜ਼ਿਲਾ ਮੁਖੀ ਮਹਿਬੂਬਉਲਾ ਸਈਦੀ ਦਾ ਕਹਿਣਾ ਹੈ ਕਿ ਇਕ ਸੜਕ ਨੂੰ ਉੱਡਾਉਣ ਦੀ ਕੋਸ਼ਿਸ਼ 'ਚ ਹੋਏ ਧਮਾਕੇ 'ਚ ਇਨ੍ਹਾਂ ਵਿਧਰੋਹੀਆਂ ਦੀ ਮੌਤ ਹੋ ਗਈ।


Related News