ਤਾਲਿਬਾਨ ਆਉਣ ਤੋਂ ਬਾਅਦ 153 ਅਫਗਾਨ ਮੀਡੀਆ ਸੰਸਥਾਨਾਂ ’ਤੇ ਜਿਦਾ

Wednesday, Sep 15, 2021 - 11:51 AM (IST)

ਤਾਲਿਬਾਨ ਆਉਣ ਤੋਂ ਬਾਅਦ 153 ਅਫਗਾਨ ਮੀਡੀਆ ਸੰਸਥਾਨਾਂ ’ਤੇ ਜਿਦਾ

ਕਾਬੁਲ (ਅਨਸ) - ਪਿਛਲੇ ਮਹੀਨੇ ਅਫਗਾਨਿਸਤਾਨ ’ਤੇ ਤਾਲਿਬਾਨ ਵਲੋਂ ਕਬਜ਼ਾ ਕੀਤੇ ਜਾਣ ਤੋਂ ਬਾਅਦ ਘੱਟ ਤੋਂ ਘੱਟ 153 ਅਫਗਾਨ ਮੀਡੀਆ ਸੰਸਥਾਨਾਂ ਨੇ 20 ਸੂਬਿਆਂ ਵਿੱਚ ਕੰਮ ਬੰਦ ਕਰ ਦਿੱਤਾ ਹੈ। ਟੋਲੋ ਨਿਊਜ਼ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਆਊਟਲੈਟਸ ਵਿੱਚ ਰੇਡੀਓ, ਪ੍ਰਿੰਟ ਅਤੇ ਟੀ. ਵੀ. ਚੈਨਲ ਸ਼ਾਮਲ ਹਨ ਅਤੇ ਉਸਦਾ ਬੰਦ ਹੋਣ ਮੁੱਖ ਤੌਰ ’ਤੇ ਆਰਥਿਕ ਸਮੱਸਿਆਵਾਂ ਅਤੇ ਪਾਬੰਦੀਆਂ ਦੇ ਕਾਰਨ ਹਨ। ਅਫਗਾਨਿਸਤਾਨ ਫੈੱਡਰੇਸ਼ਨ ਆਫ ਜਰਨਲਿਸਟਸ ਦੇ ਉਪ ਪ੍ਰਮੁੱਖ ਹੁਜਤੁੱਲਾ ਮੁਜਾਦਾਦੀ ਨੇ ਕਿਹਾ ਕਿ ਜੇਕਰ ਮੀਡੀਆ ਦਾ ਸਮਰਥਨ ਕਰਨ ਵਾਲੇ ਸੰਗਠਨ ਆਊਟਲੈਟਸ ’ਤੇ ਧਿਆਨ ਨਹੀਂ ਦਿੰਦੇ ਹਨ ਤਾਂ ਜਲਦੀ ਹੀ ਦੇਸ਼ ਵਿਚ ਬਾਕੀ ਆਊਟਲੇਟਸ ਵੀ ਬੰਦ ਹੋ ਜਾਣਗੇ।

ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ


author

rajwinder kaur

Content Editor

Related News