ਕੋਰੋਨਾ ਵਿਰੁੱਧ ਜਿਹੜਾ ਵੀ ਟੀਕਾ ਉਪਲੱਬਧ ਹੋਵੇ, ਉਸ ਨੂੰ ਲਵਾਓ : ਫੌਸੀ
Friday, Feb 26, 2021 - 02:12 AM (IST)
ਵਾਸ਼ਿੰਗਟਨ-ਅਮਰੀਕਾ ਦੇ ਚੋਟੀ ਦੇ ਇਨਫੈਕਸ਼ਨ ਰੋਗ ਮਾਹਰ ਡਾ. ਐਂਥਨੀ ਫੌਸੀ ਨੇ ਵੀਰਵਾਰ ਨੂੰ ਕਿਹਾ ਕਿ ਜੇਕਰ ਕੋਰੋਨਾ ਵਾਇਰਸ ਵਿਰੁੱਧ ਜੇਕਰ ਕੋਈ ਵੀ ਟੀਕਾ ਉਪਲੱਬਧ ਹੈ ਤਾਂ ਇਹ ਲਿਆ ਜਾਣਾ ਚਾਹੀਦਾ ਅਤੇ ਇਸ ਦੇ ਬਾਰੇ 'ਚ ਵਿਚਾਰ ਨਹੀਂ ਕੀਤਾ ਜਾਣਾ ਚਾਹੀਦਾ ਕਿ ਇਹ ਕਿਹੜਾ ਟੀਕਾ ਹੈ। ਉਨ੍ਹਾਂ ਨੇ ਐੱਨ.ਬੀ.ਸੀ. ਨੂੰ ਦੱਸਿਆ ਕਿ ਉਪਲੱਬਧ ਹੋਣ ਜਾ ਰਿਹਾ ਤੀਸਰਾ ਟੀਕਾ ''ਕੁਝ ਹੋਰ ਨਹੀਂ, ਸਗੋਂ ਇਕ ਚੰਗੀ ਖਬਰ ਹੈ'' ਅਤੇ ਇਸ ਨਾਲ ਮਹਾਮਾਰੀ ਨੂੰ ਰੋਕਣ 'ਚ ਮਦਦ ਮਿਲੇਗੀ।
ਇਹ ਵੀ ਪੜ੍ਹੋ -ਅਮਰੀਕਾ ਵਿਚ ਕੋਵਿਡ-19 ਮਹਾਮਾਰੀ ਰਾਸ਼ਟਰੀ 'ਐਮਰਜੈਂਸੀ ਵਧਾਉਣ ਦਾ ਐਲਾਨ
ਅਮਰੀਕੀ ਰੈਗੂਲੇਟਰ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਜਾਨਸਨ ਐਂਡ ਜਾਨਸਨ ਦੀ ਇਕ ਖੁਰਾਕ ਵਾਲਾ ਕੋਵਿਡ-19 ਟੀਕਾ ਕੋਰੋਨਾ ਵਿਰੁੱਧ ਮਜ਼ਬੂਤ ਸੁਰੱਖਿਆ ਉਪਲੱਬਧ ਕਰਵਾਉਂਦਾ ਹੈ ਅਤੇ ਉਮੀਦ ਹੈ ਕਿ ਇਸ ਨੂੰ ਜਲਦ ਹੀ ਐੱਫ.ਡੀ.ਏ. ਤੋਂ ਮਨਜ਼ੂਰੀ ਮਿਲੇਗੀ। ਫੌਸੀ ਨੇ ਕਿਹਾ ਕਿ ਲੋਕਾਂ ਨੂੰ ਥੋੜੇ ਵਧੇਰੇ ਪ੍ਰਭਾਵੀ ਫਾਈਜ਼ਰ ਅਤੇ ਮਾਡਰਨਾ ਦੇ ਟੀਕਿਆਂ ਦੇ ਇੰਤਜ਼ਾਰ 'ਚ ਜਾਨਸਨ ਐਂਡ ਜਾਨਸ ਦਾ ਟੀਕਾ ਲਵਾਉਣ ਤੋਂ ਨਹੀਂ ਬਚਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਰੋਨਾ ਵਾਇਰਸ ਰੋਕੂ ਕੋਈ ਵੀ ਟੀਕਾ ਉਪਲੱਬਧ ਹੈ ਤਾਂ ਲਿਆ ਜਾਣਾ ਚਾਹੀਦਾ ਅਤੇ ਇਸ ਦੇ ਬਾਰੇ 'ਚ ਵਿਚਾਰ ਨਹੀਂ ਕੀਤਾ ਜਾਣਾ ਚਾਹੀਦਾ ਕਿ ਇਹ ਕਿਹੜਾ ਟੀਕਾ ਹੈ।
ਇਹ ਵੀ ਪੜ੍ਹੋ -PAK ਫੌਜ ਨੇ ਕਬੂਲਿਆ-ਉਸ ਦੇ ਅਧਿਕਾਰੀਆਂ ਨੇ ਫਰਾਰ ਕੀਤਾ ਤਾਲਿਬਾਨ ਦਾ ਖਤਰਨਾਕ ਅੱਤਵਾਦੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।