ਇਕਾਂਤਵਾਸ ''ਚੋਂ 8 ਸਕਿੰਟ ਲਈ ਬਾਹਰ ਨਿਕਲਿਆ ਸ਼ਖਸ, ਲੱਗਾ ਲੱਖਾਂ ਦਾ ਜੁਰਮਾਨਾ

Wednesday, Dec 09, 2020 - 05:58 PM (IST)

ਤਾਈਪੇਈ (ਬਿਊਰੋ): ਤਾਇਵਾਨ ਇੱਕ ਅਜਿਹਾ ਦੇਸ਼ ਹੈ ਜਿਸ ਨੂੰ ਕੋਰੋਨਾ ਨੂੰ ਪੂਰੀ ਤਰ੍ਹਾਂ ਠੱਲ ਪਾਉਣ ਲਈ ਜਾਣਿਆ ਜਾਂਦਾ ਹੈ। ਚੀਨ ਦਾ ਗੁਆਂਢੀ ਦੇਸ਼ ਹੋਣ ਦੇ ਬਾਵਜੂਦ ਤਾਇਵਾਨ 'ਚ ਕੋਰੋਨਾ ਦੇ ਕੇਸ ਨਾ ਦੇ ਬਰਾਬਰ ਹਨ। ਤਾਇਵਾਨ ਕੋਰੋਨਾ ਦੇ ਨਿਯਮਾਂ ਦੀ ਕਿੰਨੀ ਸਖ਼ਤੀ ਨਾਲ ਪਾਲਣਾ ਕਰ ਰਿਹਾ ਹੈ ਇਸ ਦੀ ਉਦਾਹਰਣ ਹਾਲ ਹੀ ਵਿਚ ਵਾਪਰੀ ਇਕ ਘਟਨਾ ਤੋਂ ਸਮਝਿਆ ਜਾ ਸਕਦਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਤਾਇਵਾਨ ਵਿਚ ਇਕਾਂਤਵਾਸ ਵਿਚ ਰਹਿੰਦੇ ਹੋਏ ਇੱਕ ਵਿਅਕਤੀ ਨੂੰ ਸਿਰਫ 8 ਸਕਿੰਟ ਲਈ ਬਾਹਰ ਨਿਕਲਣ 'ਤੇ 2.57 ਲੱਖ ਦਾ ਜੁਰਮਾਨਾ ਲਗਾ ਦਿੱਤਾ ਗਿਆ।

ਅਸਲ ਵਿਚ ਫਿਲੀਪੀਨਜ਼ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਤਾਇਵਾਨ ਦੇ ਗਾਊਸ਼ੁੰਗ ਸ਼ਹਿਰ ਦੇ ਹੋਟਲ ਵਿਚ ਇਕਾਂਤਵਾਸ ਵਿਚ ਰੱਖਿਆ  ਗਿਆ ਸੀ। ਤਾਇਵਾਨ ਦੀ ਕੇਂਦਰੀ ਨਿਊਜ਼ ਏਜੰਸੀ ਮੁਤਾਬਕ, ਇਕਾਂਤਵਾਸ ਵਿਚ ਰਹਿਣ ਦੌਰਾਨ ਇੱਕ ਵਿਅਕਤੀ ਸਿਰਫ਼ 8 ਸਕਿੰਟ ਲਈ ਆਪਣੇ ਕਮਰੇ ਵਿਚੋਂ ਬਾਹਰ ਨਿਕਲ ਕੇ ਹਾਲ ਵਿਚ ਚਲਾ ਗਿਆ।ਹਾਲ ਵਿਚ ਜਾਣ ਦੌਰਾਨ ਉਸ ਦੀ ਫੁਟੇਜ ਸੀ.ਸੀ.ਟੀ.ਵੀ. ਵਿਚ ਕੈਦ ਹੋ ਗਈ। ਇਸ ਬਾਬਤ ਹੋਟਲ ਦੇ ਸਟਾਫ਼ ਨੇ ਸਿਹਤ ਮੰਤਰਾਲੇ ਨੂੰ ਸੂਚਨਾ ਦਿੱਤੀ। ਇਸ ਗੱਲ ਦੀ ਜਾਣਕਾਰੀ ਹੋਣ 'ਤੇ ਸਿਹਤ ਵਿਭਾਗ ਨੇ ਉਸ ਵਿਅਕਤੀ 'ਤੇ 3,500 ਡਾਲਰ ਮਤਲਬ ਢਾਈ ਲੱਖ ਦਾ ਜੁਰਮਾਨਾ ਲਗਾ ਦਿੱਤਾ।

ਪੜ੍ਹੋ ਇਹ ਅਹਿਮ ਖਬਰ- ਇੰਗਲੈਂਡ ਅਤੇ ਵੇਲਜ਼ 'ਚ ਖੁਦਕੁਸ਼ੀ ਦੀ ਦਰ ਪਹੁੰਚੀ ਸਿਖਰਲੇ ਪੱਧਰ 'ਤੇ

ਜ਼ਿਕਰਯੋਗ ਹੈ ਕਿ ਤਾਇਵਾਨ ਦੇ ਇਕਾਂਤਵਾਸ ਨਿਯਮਾਂ ਤਹਿਤ ਲੋਕਾਂ ਨੂੰ ਆਪਣੇ ਕਮਰੇ 'ਚੋਂ ਵੀ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੈ।ਭਾਵੇਂ ਕਿੰਨੇ ਹੀ ਦਿਨਾਂ ਲਈ ਵਿਅਕਤੀ ਨੂੰ ਇਕਾਂਤਵਾਸ ਕਿਉਂ ਨਾ ਕੀਤਾ ਗਿਆ ਹੋਵੇ।ਗੁਆਸ਼ੁੰਗ ਵਿਚ 56 ਇਕਾਂਤਵਾਸ ਹੋਟਲ ਹਨ, ਜਿਨ੍ਹਾਂ ਵਿਚ ਤਿੰਨ ਹਜ਼ਾਰ ਕਮਰਿਆਂ ਨੂੰ ਇਕਾਂਤਵਾਸ ਲਈ ਰੱਖਿਆ ਗਿਆ ਹੈ। ਤਕਰੀਬਨ 2 ਕਰੋੜ ਢਾਈ ਲੱਖ ਦੀ ਆਬਾਦੀ ਵਾਲੇ ਤਾਇਵਾਨ ਵਿਚ ਕੋਰੋਨਾ ਦੇ ਸਿਰਫ 716 ਕੇਸ ਸਾਹਮਣੇ ਆਏ ਅਤੇ ਸਿਰਫ਼ 7 ਮੌਤਾਂ ਹੋਈਆਂ ਹਨ।ਤਾਇਵਾਨ ਨੇ ਹੋਰ ਦੇਸ਼ਾਂ ਦੀ ਤਰ੍ਹਾਂ ਤਾਲਾਬੰਦੀ ਨਹੀਂ ਕੀਤੀ। ਦੇਸ਼ ਵਿਚ ਆਮ ਲੋਕਾਂ ਦੇ ਆਉਣ-ਜਾਣ 'ਤੇ ਪਾਬੰਦੀ ਨਹੀਂ ਲਗਾਈ ਗਈ।

ਨੋਟ- ਇਕਾਂਤਵਾਸ 'ਚੋਂ 8 ਸੈਕੰਡ ਲਈ ਬਾਹਰ ਨਿਕਲਿਆ ਸ਼ਖਸ, ਲੱਗਾ ਲੱਖਾਂ ਦਾ ਜੁਰਮਾਨਾ ਸੰਬੰਧੀ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News