ਤਾਈਵਾਨ ਚਾਰ ਮਹੀਨਿਆਂ ਦੀ ਆਪਣੀ ਲਾਜ਼ਮੀ ਫੌਜੀ ਸੇਵਾ ਦੀ ਮਿਆਦ ਵਧਾਉਣ ''ਤੇ ਕਰ ਰਿਹਾ ਵਿਚਾਰ

Wednesday, Mar 23, 2022 - 07:30 PM (IST)

ਤਾਈਵਾਨ ਚਾਰ ਮਹੀਨਿਆਂ ਦੀ ਆਪਣੀ ਲਾਜ਼ਮੀ ਫੌਜੀ ਸੇਵਾ ਦੀ ਮਿਆਦ ਵਧਾਉਣ ''ਤੇ ਕਰ ਰਿਹਾ ਵਿਚਾਰ

ਤਾਈਪੇ-ਚੀਨ ਨਾਲ ਜਾਰੀ ਤਣਾਅ ਦਰਮਿਆਨ ਤਾਈਵਾਨ ਦੇ ਰੱਖਿਆ ਮੰਤਰੀ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਚਾਰ ਮਹੀਨੇ ਦੀ ਲਾਜ਼ਮੀ ਫੌਜੀ ਸੇਵਾ ਦੀ ਮਿਆਦ ਵਧਾਉਣ 'ਤੇ ਵਿਚਾਰ ਕਰ ਰਿਹਾ ਹੈ। ਰੱਖਿਆ ਮੰਤਰੀ ਚਿਯੁ ਕੁਓ ਚੇਂਗ ਨੇ ਕਿਹਾ ਕਿ ਸਰਕਾਰ ਤੁਰੰਤ ਕੋਈ ਬਦਲਾਅ ਲਾਗੂ ਨਹੀਂ ਕਰੇਗੀ ਪਰ ਉਨ੍ਹਾਂ ਨੇ ਵਾਅਦਾ ਕੀਤਾ ਕਿ ਇਹ ਅੰਦਰੂਨੀ ਅਧਿਐਨ ਦੇ ਨਤੀਜੇ ਜਾਰੀ ਕਰੇਗੀ, ਚਾਹੇ ਜੋ ਕੁਝ ਵੀ ਫੈਸਲਾ ਲਿਆ ਜਾਵੇ।

ਇਹ ਵੀ ਪੜ੍ਹੋ : ਇਜ਼ਰਾਈਲ ਦੇ ਪ੍ਰਧਾਨ ਮੰਤਰੀ 3-5 ਅਪ੍ਰੈਲ ਤੱਕ ਭਾਰਤ ਯਾਤਰਾ ’ਤੇ ਰਹਿਣਗੇ

ਉਨ੍ਹਾਂ ਕਿਹਾ ਕਿ ਕੋਈ ਵੀ ਬਦਲਾਅ ਐਲਾਨ ਤੋਂ ਬਾਅਦ ਸਿਰਫ਼ ਇਕ ਸਾਲ ਪ੍ਰਭਾਵੀ ਰਹੇਗਾ ਅਤੇ ਸੰਸਦ ਮੈਂਬਰਾਂ ਦੀ ਸਲਾਹ ਤੋਂ ਬਾਅਦ ਇਹ ਕੀਤਾ ਜਾਵੇਗਾ। ਰੱਖਿਆ ਮੰਤਰੀ ਨੇ ਕਿਹਾ ਕਿ ਅਜੇ ਅਸੀਂ ਅਧਿਐਨ ਕਰ ਰਹੇ ਹਾਂ। ਇਸ ਸਾਲ ਸਾਡੇ ਕੋਲ ਜ਼ਰੂਰ ਹੀ ਇਸ ਦੇ ਨਤੀਜੇ ਹੋਣਗੇ। ਜ਼ਿਕਰਯੋਗ ਹੈ ਕਿ ਤਾਈਵਾਨ 'ਚ ਕੁਝ ਮਾਹਰਾਂ ਨੇ ਜ਼ਰੂਰੀ ਫੌਜੀ ਸੇਵਾ ਨੂੰ ਹੋਰ ਲੰਬਾ ਕਰਨ ਦਾ ਸੁਝਾਅ ਦਿੱਤਾ ਹੈ।

ਇਹ ਵੀ ਪੜ੍ਹੋ : ਚੀਨ ਨੇ ਭਾਰਤੀ ਵਿਦਿਆਰਥੀਆਂ ਨੂੰ ਪੜ੍ਹਾਈ ਪੂਰੀ ਕਰਨ ਲਈ ਵਾਪਸ ਬੁਲਾਉਣ ਦੇਣ ਮਾਮਲੇ 'ਚ ਧਾਰੀ ਚੁੱਪੀ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


author

Karan Kumar

Content Editor

Related News