ਤਾਈਵਾਨ ਨੇ ਚੀਨੀ ਨਿਵਾਸੀਆਂ ਦੇ ਦਾਖਲੇ ''ਤੇ ਰੋਕ ਲਾਉਣ ਦਾ ਲਿਆ ਫੈਸਲਾ

Thursday, Feb 06, 2020 - 01:36 PM (IST)

ਤਾਈਵਾਨ ਨੇ ਚੀਨੀ ਨਿਵਾਸੀਆਂ ਦੇ ਦਾਖਲੇ ''ਤੇ ਰੋਕ ਲਾਉਣ ਦਾ ਲਿਆ ਫੈਸਲਾ

ਤਾਈਪੇ- ਤਾਈਵਾਨ ਨੇ ਕੋਰੋਨਾਵਾਇਰਸ ਦੇ ਵਧਦੇ ਕਹਿਰ ਦੇ ਕਾਰਨ ਸ਼ੁੱਕਰਵਾਰ ਤੋਂ ਚੀਨੀ ਨਿਵਾਸੀਆਂ ਦੇ ਦਾਖਲੇ 'ਤੇ ਅਸਥਾਈ ਰੂਪ ਵਿਚ ਰੋਕ ਲਾਉਣ ਦਾ ਫੈਸਲਾ ਲਿਆ ਹੈ। ਤਾਈਵਾਨ ਦੀ ਸੈਂਟਰਲ ਨਿਊਜ਼ ਏਜੰਸੀ ਨੇ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਆਪਣੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਤਾਇਵਾਨ 24 ਜਨਵਰੀ ਤੋਂ ਬਾਅਦ ਦੀ ਯਾਤਰਾ ਕਰਨ ਵਾਲੇ ਵਿਦੇਸ਼ੀਆਂ ਦੇ ਦੇਸ਼ ਵਿਚ ਬਿਨਾਂ ਵਿਸ਼ੇਸ਼ ਆਗਿਆ ਦੇ ਦਾਖਲੇ ਦੇ ਰੋਕ ਲਗਾ ਚੁੱਕਿਆ ਹੈ।

ਜ਼ਿਕਰਯੋਗ ਹੈ ਕਿ ਜਾਨਲੇਵਾ ਕੋਰੋਨਾਵਾਇਰਸ ਦਾ ਪ੍ਰਸਾਰ ਚੀਨ ਤੋਂ ਹੋਇਆ ਹੈ ਤੇ ਹੁਣ ਤੱਕ ਵਿਸ਼ਵ ਦੇ ਕਈ ਦੇਸ਼ਾਂ ਵਿਚ ਇਹ ਵਾਇਰਸ ਫੈਲ ਚੁੱਕਾ ਹੈ। ਚੀਨ ਵਿਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 563 ਹੋ ਗਈ ਹੈ ਤੇ 28 ਹਜ਼ਾਰ ਤੋਂ ਵਧੇਰੇ ਲੋਕਾਂ ਦੇ ਇਸ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ।


author

Baljit Singh

Content Editor

Related News