ਤਾਈਵਾਨ ਦੇ ਮੰਤਰੀ ਨੇ ਭਾਰਤੀ ਪ੍ਰਵਾਸੀ ਮਜ਼ਦੂਰਾਂ ''ਤੇ ਦਿੱਤਾ ਸੀ ਵਿਵਾਦਿਤ ਬਿਆਨ, ਮੰਗੀ ਰਸਮੀ ਮੁਆਫ਼ੀ
Tuesday, Mar 05, 2024 - 01:21 PM (IST)
ਤਾਈਪੇ (ਏ.ਐੱਨ.ਆਈ.): ਤਾਈਵਾਨ ਦੇ ਕਿਰਤ ਮੰਤਰੀ ਹਸੂ ਮਿੰਗਚੁਨ ਨੇ ਇਹ ਕਹਿ ਕੇ ਵਿਵਾਦ ਖੜ੍ਹਾ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਦੇਸ਼ ਭਾਰਤ ਦੇ ਉੱਤਰ-ਪੂਰਬ ਦੇ ਈਸਾਈ ਖੇਤਰਾਂ ਤੋਂ ਪ੍ਰਵਾਸੀ ਮਜ਼ਦੂਰਾਂ ਦੀ ਭਰਤੀ ਕਰੇਗਾ ਕਿਉਂਕਿ ਉਨ੍ਹਾਂ ਦੀ ਦਿੱਖ ਅਤੇ ਖਾਣ-ਪੀਣ ਦੀਆਂ ਆਦਤਾਂ ਤਾਈਵਾਨ ਵਰਗੀਆਂ ਹਨ। ਸੋਮਵਾਰ ਨੂੰ ਤਾਈਵਾਨ ਦੇ ਵਿਦੇਸ਼ ਮੰਤਰਾਲੇ ਨੇ ਕਿਰਤ ਮੰਤਰੀ ਦੀ ਟਿੱਪਣੀ ਲਈ ਮੁਆਫ਼ੀ ਮੰਗੀ ਅਤੇ ਉਨ੍ਹਾਂ ਦੇ ਬਿਆਨ ਤੋਂ ਖ਼ੁਦ ਨੂੰ ਵੱਖ ਕਰ ਲਿਆ। ਮੰਤਰਾਲੇ ਨੇ ਕਿਹਾ ਕਿ ਸਾਰੇ ਕਰਮਚਾਰੀਆਂ ਨਾਲ ਨਿਰਪੱਖ ਵਿਵਹਾਰ ਕੀਤਾ ਜਾਵੇਗਾ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀਆਂ ਲਈ ਚੰਗੀ ਖ਼ਬਰ, ਸਿੰਗਾਪੁਰ ਨੇ ਵਿਦੇਸ਼ੀ ਕਾਮਿਆਂ ਲਈ ਕੀਤਾ ਵੱਡਾ ਐਲਾਨ
ਇਹ ਵਿਵਾਦ ਅਜਿਹੇ ਸਮੇਂ ਵਿੱਚ ਸਾਹਮਣੇ ਆਇਆ ਹੈ ਜਦੋਂ ਉੱਤਰ-ਪੂਰਬ ਤੋਂ ਭਾਰਤੀ ਕਾਮਿਆਂ ਦਾ ਪਹਿਲਾ ਜੱਥਾ ਅਗਲੇ ਛੇ ਤੋਂ 12 ਮਹੀਨਿਆਂ ਵਿੱਚ ਤਾਈਵਾਨ ਵਿੱਚ ਦਾਖ਼ਲ ਹੋਵੇਗਾ। ਇਸ ਤੋਂ ਬਾਅਦ ਇਸ ਸਕੀਮ ਨੂੰ ਅੱਗੇ ਵਧਾਇਆ ਜਾਵੇਗਾ ਅਤੇ ਹੌਲੀ-ਹੌਲੀ ਭਾਰਤ ਦੇ ਦੂਜੇ ਰਾਜਾਂ ਤੋਂ ਭਰਤੀ ਕੀਤੀ ਜਾਵੇਗੀ।
ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੇ ਦੱਸਿਆ ਕਿ ਪਹਿਲੀ ਵਾਰ ਕਿਸੇ ਭਰਤੀ ਦੇਸ਼ ਨੇ ਮੈਨਪਾਵਰ ਦੀ ਭਰਤੀ ਲਈ ਕੁਝ ਭਾਰਤੀ ਰਾਜਾਂ ਨੂੰ ਤਰਜੀਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਿਰਤ ਮੰਤਰੀ ਦੀਆਂ ਟਿੱਪਣੀਆਂ ਬੇਲੋੜੀਆਂ ਅਤੇ ਨਸਲਵਾਦ ਵੱਲ ਇਸ਼ਾਰਾ ਕਰਦੀਆਂ ਹਨ। ਕਿਸੇ ਵੀ ਭਰਤੀ ਦੇਸ਼ ਨੂੰ ਦਿੱਖ, ਖਾਣ-ਪੀਣ ਦੀਆਂ ਆਦਤਾਂ ਜਾਂ ਧਰਮ ਦੇ ਆਧਾਰ 'ਤੇ ਆਪਣੀਆਂ ਤਰਜੀਹਾਂ ਨੂੰ ਸੀਮਤ ਨਹੀਂ ਕਰਨਾ ਚਾਹੀਦਾ। ਲੋਕਾਂ ਨੇ ਕਿਹਾ ਕਿ ਪਿਛਲੇ ਪੰਜ ਦਹਾਕਿਆਂ ਵਿੱਚ ਲੱਖਾਂ ਭਾਰਤੀਆਂ ਨੂੰ ਪੱਛਮੀ ਏਸ਼ੀਆਈ ਦੇਸ਼ਾਂ ਨੇ ਭਰਤੀ ਕੀਤਾ ਹੈ। ਨਾ ਤਾਂ ਭਰਤੀ ਕਰਨ ਵਾਲੇ ਦੇਸ਼ਾਂ ਅਤੇ ਨਾ ਹੀ ਮਾਲਕਾਂ ਨੇ ਕਦੇ ਕਿਸੇ ਖਾਸ ਭਾਰਤੀ ਰਾਜ ਜਾਂ ਖੁਰਾਕ ਦੀਆਂ ਆਦਤਾਂ ਜਾਂ ਧਰਮ ਲਈ ਆਪਣੀ ਤਰਜੀਹ ਨਹੀਂ ਦੱਸੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।