ਤਾਈਵਾਨ ਦੀ ਸਦਨ ਵਿਚ ਹੰਗਾਮਾ, ਸੁੱਟੀਆਂ ਕੁਰਸੀਆਂ

07/15/2017 11:39:43 AM

ਤਾਈਵਾਨ— ਸਦਨ ਅਤੇ ਵਿਧਾਨ ਸਭਾ ਵਿਚ ਸਦਨ ਮੈਂਬਰਾਂ ਦੀ ਲੜਾਈ ਦੇ ਕਈ ਮਾਮਲੇ ਸਾਹਮਣੇ ਆਉਂਦੇ ਹਨ। ਅਜਿਹਾ ਹੀ ਇਕ ਅਜੀਬੋ ਗਰੀਬ ਮਾਮਲਾ ਤਾਈਵਾਨ ਦੀ ਸਦਨ ਭਵਨ ਵਿਚ ਸਾਹਮਣੇ ਆਇਆ। ਇਥੇ ਸਦਨ ਭਵਨ ਵਿਚ ਪੱਖ ਅਤੇ ਵਿਰੋਧੀ ਪੱਖ ਦੇ ਸੰਸਦ ਮੈਂਬਰ ਇਕ-ਦੂਜੇ ਨਾਲ ਲੜਨ ਲੱਗ ਗਏ ਅਤੇ ਔਰਤਾਂ ਵੀ ਇਸ ਵਿਚ ਪਿੱਛੇਂ ਨਹੀਂ ਰਹੀਆਂ।

PunjabKesari

ਜਾਣਕਾਰੀ ਮੁਤਾਬਕ ਤਾਈਵਾਨ ਵਿਚ ਇਕ ਇੰਫ੍ਰਾਸਟਰਕਚਰ ਪ੍ਰਾਜੈਕਟ ਦੇ ਵਿਰੋਧ ਵਿਚ ਵਿਰੋਧੀ ਦਲਾਂ ਨੇ ਜ਼ਬਰਦਸਤ ਹੰਗਾਮਾ ਕੀਤਾ। ਵਿਵਾਦ ਉਦੋਂ ਵਧਿਆ ਜਦੋਂ ਕੁਓਮਿਤਾਂਗ ਦੇ ਮੈਂਬਰਾਂ ਨੇ ਫਾਰਵਰਡ ਦਿਸਣ ਵਾਲੇ ਬੁਨਿਆਦੀ ਢਾਂਚਾ ਵਿਕਾਸ ਪ੍ਰੋਗਰਾਮ ਦੇ ਬਜਟ ਪ੍ਰਸਤਾਵਾਂ ਦੀ ਆਲੋਚਨਾ ਕੀਤੀ। ਇਸ ਤੋਂ ਬਾਅਦ ਸਦਨ ਮੈਂਬਰਾਂ ਨੇ ਇਕ-ਦੂਜੇ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ। ਹੰਗਾਮੇ ਦੌਰਾਨ ਦੋਹਾਂ ਧਿਰਾਂ ਵਲੋਂ ਇਕ-ਦੂਜੇ 'ਤੇ ਕੁਰਸੀਆਂ ਸੁੱਟੀਆਂ ਗਈਆਂ। ਵਾਟਰ ਬੈਲੂਨ ਨਾਲ ਵੀ ਹਮਲਾ ਕੀਤਾ ਗਿਆ। ਪਲੇਅਕਾਰਡ ਅਤੇ ਪਰਚੀਆਂ ਨਾਲ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨ ਵਿਚ ਕੁੱਟਮਾਰ ਅਤੇ ਲੱਤਾਂ-ਮੁੱਕੇ ਵੀ ਵਰ੍ਹੇ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸਰਕਾਰੀ ਛੁੱਟੀਆਂ ਘਟਾਉਣ ਨੂੰ ਲੈ ਕੇ ਵੀ ਤਾਈਵਾਨ ਦੀ ਸਦਨ ਵਿਚ ਹੱਥੋਪਾਈ ਹੋਈ ਸੀ। ਤਾਵੀਵਾਨ ਦੀ ਰੂਲਿੰਗ ਡੈਮੋਕ੍ਰੇਟਿਕ ਪ੍ਰੋਗਰੈਸਿਵ ਪਾਰਟੀ (ਡੀ. ਪੀ. ਪੀ) ਨੇ ਇਕ ਅਮੈਂਡਮੈਂਟ ਬਿੱਲ ਪਾਸ ਕੀਤਾ ਸੀ। ਇਸ ਬਿੱਲ ਵਿਚ 7 ਸਰਕਾਰੀ ਛੁੱਟੀਆਂ ਘੱਟ ਕਰ ਦਿੱਤੀਆਂ ਗਈਆਂ ਸਨ, ਜਿਸ ਕਾਰਨ ਇਹ ਹੰਗਾਮਾ ਹੋਇਆ ਸੀ।


Related News