ਕੰਬੋਡੀਆ ''ਚ ਖ਼ਰਾਬ ਚੌਲਾਂ ਤੋਂ ਬਣੀ ''ਵਾਈਨ'' ਪੀਣ ਨਾਲ 7 ਲੋਕਾਂ ਦੀ ਮੌਤ

12/01/2020 5:16:07 PM

ਨੋਮ ਪੇਹ/ਕੰਬੋਡੀਆ (ਭਾਸ਼ਾ) : ਕੰਬੋਡੀਆ 'ਚ ਚੌਲਾਂ ਤੋਂ ਬਣੀ 'ਵਾਈਨ' ਪੀਣ ਤੋਂ ਬਾਅਦ 7 ਲੋਕਾਂ ਦੀ ਮੌਤ ਹੋ ਗਈ ਅਤੇ 130 ਤੋਂ ਵੱਧ ਲੋਕਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਸਿਹਤ ਅਧਿਕਾਰੀਆਂ ਨੂੰ 'ਵਾਈਨ' ਵਿਚ ਕੁਝ ਨਸ਼ੀਲਾ ਪਦਾਰਥ ਮਿਲੇ ਹੋਣ ਦਾ ਸ਼ੱਕ ਹੈ। ਸਿਹਤ ਮੰਤਰਾਲਾ ਨੇ ਦੱਸਿਆ ਕਿ ਘਟਨਾ ਸ਼ਨੀਵਾਰ ਨੂੰ ਮੱਧ ਕੰਬੋਡੀਆ ਦੇ ਕਮਪੋਂਗ ਛਨਾਂਗ ਸੂਬੇ ਦੇ ਇਕ ਦੂਰ-ਦੁਰਾਡੇ ਦੇ ਖੇਤਰਾਂ 'ਚ ਵਾਪਰੀ, ਜਿਥੇ ਪਿੰਡ ਵਾਸੀਆਂ ਨੇ ਇਕ ਅੰਤਿਮ ਸੰਸਕਾਰ ਪ੍ਰੋਗਰਾਮ 'ਚ 'ਵਾਈਨ' ਪੀਤੀ ਸੀ।

ਬਿਆਨ 'ਚ ਕਿਹਾ ਗਿਆ ਕਿ 'ਵਾਈਨ' ਵਿਚ ਕੁਝ ਨਸ਼ੀਲਾ ਪਦਾਰਥ ਹੋਣ ਕਾਰਣ ਇਨ੍ਹਾਂ ਲੋਕਾਂ ਦੀ ਮੌਤ ਹੋਈ। ਬੀਮਾਰ ਹੋਏ ਲੋਕ ਠੀਕ ਹੋ ਰਹੇ ਹਨ ਅਤੇ ਕੁਝ ਨੂੰ ਤਾਂ ਹਸਪਤਾਲ ਤੋਂ ਛੁੱਟੀ ਵੀ ਦੇ ਦਿੱਤੀ ਗਈ ਹੈ। ਅਜਿਹੇ ਮਾਮਲੇ ਹਰ ਸਾਲ ਕੰਬੋਡੀਆ ਦੇ ਪੇਂਡੂ ਇਲਾਕਿਆਂ 'ਚ ਸਾਹਮਣੇ ਆਉਂਦੇ ਹਨ। ਸਿਹਤ ਮੰਤਰਾਲਾ ਨੇ ਦੱਸਿਆ ਕਿ ਉਸ ਨੇ 3 ਮਾਹਰਾਂ ਨੂੰ ਮਾਮਲੇ ਦੀ ਜਾਂਚ ਅਤੇ ਜ਼ਹਿਰੀਲੀ 'ਵਾਈਨ' ਦੀ ਵਿਕਰੀ ਅਤੇ ਉਸ ਦੇ ਸੇਵਨ ਨੂੰ ਬੰਦ ਕਰਵਾਉਣ ਲਈ ਪਿੰਡ ਭੇਜਿਆ ਹੈ।


cherry

Content Editor

Related News