ਤਬਲਾ ਵਾਦਕ ਉਸਤਾਦ ਜਾਕਿਰ ਹੁਸੈਨ ਦਾ ਸਨਮਾਨ ਸਮਾਗਮ ਆਯੋਜਿਤ

Saturday, Jul 13, 2024 - 07:51 PM (IST)

ਤਬਲਾ ਵਾਦਕ ਉਸਤਾਦ ਜਾਕਿਰ ਹੁਸੈਨ ਦਾ ਸਨਮਾਨ ਸਮਾਗਮ ਆਯੋਜਿਤ

ਵੈਨਕੂਵਰ, (ਮਲਕੀਤ ਸਿੰਘ)- ਪੰਜ ਵਾਰ ਗਰੈਮੀ ਐਵਾਰਡ ਜੇਤੂ ਪ੍ਰਸਿੱਧ ਤਬਲਾ ਵਾਦਕ ਉਸਤਾਦ ਜਾਕਰ ਹੁਸੈਨ ਦੇ ਸਨਮਾਨ ਸਬੰਧੀ ਸਰੀ ਸਥਿਤ ਤਾਜ ਪਾਰਕ ਕਨਵੈਨਸ਼ਨ ਸੈਂਟਰ 'ਚ ਇਕ ਸਮਾਗਮ ਆਯੋਜਿਤ ਕੀਤਾ ਗਿਆ। ਜਿਸ ਵਿਚ ਉਨ੍ਹਾਂ ਦੇ ਪ੍ਰਸੰਸਕਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗੀਤਕ ਪ੍ਰੇਮੀਆਂ ਨੇ ਸ਼ਿਰਕਤ ਕੀਤੀ। 

ਇਸ ਸਮਾਗਮ ਵਿਚ ਹੋਰਨਾਂ ਪ੍ਰਮੁੱਖ ਹਸਤੀਆਂ ਤੋਂ ਇਲਾਵਾ ਭਾਰਤੀ ਦੂਤ ਘਰ ਦੇ ਕੌਂਸਲਰ ਜਨਰਲ ਰੰਗਸੁੰਗ, ਬੀ.ਸੀ. ਮੰਤਰੀ ਰਚਨਾ ਸਿੰਘ, ਲੇਬਰ ਮੰਤਰੀ ਹੈਰੀ ਬੈਂਸ, ਸਪੀਕਰ ਰਾਜ ਚੌਹਾਨ, ਟਰੇਡ ਮੰਤਰੀ ਜਗਰੂਪ ਬਰਾੜ, ਅਟਾਰਨੀ ਜਨਰਲ ਨਿੱਕੀ ਸ਼ਰਮਾ, ਐੱਮ. ਪੀ.  ਰਣਦੀਪ ਸ਼ਰਾਏ, ਸਾਬਕਾ ਪੁਲਸ ਅਫਸਰ ਬਲਤੇਜ ਸਿੰਘ ਢਿੱਲੋਂ, ਸਾਬਕਾ ਮੰਤਰੀ ਗੁਲਜਾਰ ਸਿੰਘ ਚੀਮਾ, ਵਿਧਾਇਕ ਅਮਨਦੀਪ ਸਿੰਘ, ਲਿੰਡਾ ਐਨਿਸ, ਭੁਪਿੰਦਰ ਸਿੰਘ ਮੱਲੀ, ਰਾਹੁਲ ਨੇਗੀ, ਭਾਈ ਬਲਦੀਪ ਸਿੰਘ ਆਦਿ ਮੌਜੂਦ ਸਨ। 

ਇਸ ਮੌਕੇ ਸਮਾਗਮ ਦੇ ਮੁੱਖ ਸੰਯੋਜਕ ਕਮਲ ਸ਼ਰਮਾ ਅਤੇ ਕੌਂਸਲ ਜਨਰਲ ਰੰਗਸੁੰਗ ਵੱਲੋਂ ਉਸਤਾਦ ਜਾਕਰ ਹੁਸੈਨ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਸਮਾਗਮ 'ਚ ਕਲਾਕਾਰਾਂ ਵੱਲੋਂ ਕਥਕ ਡਾਂਸ ਅਤੇ ਸਕੂਲੀ ਬੱਚਿਆਂ ਵੱਲੋਂ ਭੰਗੜੇ ਦੀ ਕੀਤੀ ਗਈ ਪੇਸ਼ਕਾਰੀ ਨੇ ਸਮਾਗਮ ਦੇ ਮਾਹੌਲ ਨੂੰ ਹੋਰ ਦਿਲਕਸ਼ ਬਣਾ ਦਿੱਤਾ।


author

Rakesh

Content Editor

Related News