ਟੀ. ਵੀ. ਦੇਖ ਕੇ ਅਨਹੈਲਦੀ ਨਹੀਂ, ਹੈਲਦੀ ਬਣਨਗੇ ਬੱਚੇ

Sunday, Jan 05, 2020 - 02:25 AM (IST)

ਟੀ. ਵੀ. ਦੇਖ ਕੇ ਅਨਹੈਲਦੀ ਨਹੀਂ, ਹੈਲਦੀ ਬਣਨਗੇ ਬੱਚੇ

ਨੀਦਰਲੈਂਡ (ਸ. ਟ.)-10 ਤੋਂ 12 ਸਾਲ ਦੇ ਬੱਚੇ ਜੇਕਰ ਅਜਿਹੇ ਕੁਕਿੰਗ ਸ਼ੋਅ ਦੇਖਣ ਜਿਸ ਨਾਲ ਹੈਲਦੀ ਫੂਡ ਨਾਲ ਬਣੀਆਂ ਡਿਸ਼ੇਜ਼ ਬਣਦੀਆਂ ਦਿਖਾਈਆਂ ਜਾਂਦੀਆਂ ਹਨ ਤਾਂ ਉਹ ਅਨਹੈਲਦੀ ਫੂਡ ਨੂੰ ਛੱਡ ਕੇ ਹੈਲਦੀ ਫੂਡ ਨੂੰ ਪਸੰਦ ਕਰਨਾ ਸ਼ੁਰੂ ਕਰ ਦਿੰਦੇ ਹਨ। ਜਰਨਲ ਆਫ ਨਿਉੂਟ੍ਰੀਕੇਸ਼ਨ ਐਜੂਕੇਸ਼ਨ ਐਂਡ ਬਿਹੇਵੀਅਰ ’ਚ ਪ੍ਰਕਾਸ਼ਿਤ ਸਟੱਡੀ ਵਿਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ। ਇਸ ਸਟੱਡੀ ਲਈ ਨੀਦਰਲੈਂਡ ਦੇ 5 ਸਕੂਲਾਂ ਦੇ 10 ਤੋਂ 12 ਸਾਲਾਂ ਦੇ 125 ਵਿਦਿਆਰਥੀਆਂ ਨੂੰ ਡੱਚ ਕੁਕਿੰਗ ਸ਼ੋਅ ਦਾ ਐਪੀਸੋਡ ਨੂੰ ਦਿਖਾਇਆ ਗਿਆ ਸੀ। ਵਿਦਿਆਰਥੀਆਂ ਨੂੰ 2 ਸਮੂਹਾਂ ’ਚ ਵੰਡਿਆ ਗਿਆ ਸੀ, ਜਿਨ੍ਹਾਂ ’ਚੋਂ ਇਕ ਨੂੰ ਹੈਲਦੀ ਫੂਡ ਨਾਲ ਬਣੀਆਂ ਡਿਸ਼ੇਜ਼ ਬਣਾਉਣ ਦਾ ਐਪੀਸੋਡ ਦਿਖਾਇਆ ਗਿਆ, ਉਥੇ ਦੂਸਰੇ ਨੂੰ ਅਨਹੈਲਦੀ ਡਿਸ਼ੇਜ਼ ਦਾ ਐਪੀਸੋਡ ਦਿਖਾਇਆ ਗਿਆ।
ਸਰਵੇ ’ਚ ਸਾਹਮਣੇ ਆਇਆ ਕਿ ਸ਼ੋਅ ਦੇਖਣ ਤੋਂ ਬਾਅਦ ਹੈਲਦੀ ਫੂਡ ਦਾ ਐਪੀਸੋਡ ਦੇਖਣ ਵਾਲੇ ਬੱਚਿਆਂ ਨੇ ਬਾਅਦ ਵਿਚ ਸਨੈਕਸ ਲਈ ਵੀ ਹੈਲਦੀ ਸਨੈਕਸ ਦੀ ਚੋਣ ਕੀਤੀ। ਦੂਜੇ ਗਰੁੱਪ ਵਿਚ ਇਸ ਤੋਂ ਉਲਟਾ ਹੋਇਆ। ਲੀਡ ਆਰਥਰ ਫ੍ਰੈਂਕ ਦੇ ਮੁਤਾਬਕ ਇਹ ਸਟੱਡੀ ਦਿਖਾਉਂਦੀ ਹੈ ਕਿ ਕੁਕਿੰਗ ਸ਼ੋਅ ਬੱਚਿਆਂ ਦੇ ਖਾਣ-ਪੀਣ ਦੇ ਨਜ਼ਰੀਏ 'ਤੇ ਸਾਕਾਰਾਤਮਕ ਪ੍ਰਭਾਵ ਪਾਉਂਦੇ ਹਨ ਅਤੇ ਉਨ੍ਹਾਂ ਨੂੰ ਬਦਲ ਸਕਦੇ ਹਨ। ਉਨ੍ਹਾਂ ਸੁਝਾਅ ਵੀ ਦਿੱਤਾ ਕਿ ਬੱਚਿਆਂ ਦੀ ਪੜ੍ਹਾਈ ਵਿਚ ਇਸ ਤਰ੍ਹਾਂ ਦੀ ਵਿਵਸਥਾ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਫੋਕਵਰਡ ਦੀ ਮੰਨੀਏ ਤਾਂ ਸਕੂਲ ਵੱਡੇ ਵਰਗ ਤੱਕ ਪਹੁੰਚਣ ਦਾ ਇਕ ਅਹਿਮ ਜ਼ਰੀਆ ਹੈ। ਇਸ ਵਿਚ ਬੱਚਿਆਂ ਨਾਲ ਸਟਾਫ ਵੀ ਸ਼ਾਮਲ ਹੁੰਦਾ ਹੈ। ਜੇਕਰ ਟੀਚਰ ਅਤੇ ਸਹਿਪਾਠੀ ਬਚਪਨ ਵਿਚ ਹੀ ਇਸ ਸਾਕਾਰਾਤਮਕ ਤਬਦੀਲੀ ਦੇ ਸੰਪਰਕ ਵਿਚ ਆਉਣ ਤਾਂ ਇਹ ਉਨ੍ਹਾਂ ਨੂੰ ਵੱਡੇ ਹੋਣ 'ਤੇ ਵੀ ਹੈਲਦੀ ਚੁਆਇਸ ਚੁਣਨ ਵਿਚ ਮਦਦ ਕਰਦਾ ਹੈ।
ਸਟੱਡੀ ਵਿਚ ਇਕ ਹੋਰ ਗੱਲ ਵੀ ਸਾਹਮਣੇ ਆਈ ਹੈ ਕਿ ਅਜਿਹੇ ਬੱਚੇ ਜੋ ਕੁਝ ਵੀ ਨਵਾਂ ਟ੍ਰਾਈ ਕਰਨ ਤੋਂ ਝਿਜਕਦੇ ਹਨ, ਉਹ ਸ਼ਾਇਦ ਹੈਲਦੀ ਫੂਡ ਪ੍ਰੋਗਰਾਮ ਦੇਖਣ ਤੋਂ ਬਾਅਦ ਵੀ ਇਸ ਆਪਸ਼ਨ ਨੂੰ ਨਾ ਚੁਣਨ ਪਰ ਵੱਡੇ ਹੋਣ ’ਤੇ ਜਦੋਂ ਉਨ੍ਹਾਂ ਨੂੰ ਖਾਧ ਪਦਾਰਥਾਂ ਨੂੰ ਲੈ ਕੇ ਜ਼ਿਆਦਾ ਸਮਝ ਆ ਜਾਵੇਗੀ, ਉਦੋਂ ਬਚਪਨ ਵਿਚ ਦੇਖੇ ਗਏ ਪ੍ਰੋਗਰਾਮ ਦੀ ਮੈਮੋਰੀ ਦੇ ਆਧਾਰ 'ਤੇ ਉਹ ਹੈਲਦੀ ਫੂਡ ਚੁਣਨਾ ਸ਼ੁਰੂ ਕਰ ਸਕਦੇ ਹਨ।


author

Sunny Mehra

Content Editor

Related News