ਸੀਰੀਆਈ ਰਾਸ਼ਟਰਪਤੀ ਨੂੰ ਗੱਦੀਓਂ ਲਾਹੁਣ ਵਾਲਾ ਬਾਗੀ ਨੇਤਾ ਦੇਸ਼ ਦਾ ਅੰਤ੍ਰਿਮ ਰਾਸ਼ਟਰਪਤੀ ਨਿਯੁਕਤ
Thursday, Jan 30, 2025 - 05:54 PM (IST)

ਦਮਿਸ਼ਕ (ਏਜੰਸੀ)- ਸੀਰੀਆਈ ਰਾਸ਼ਟਰਪਤੀ ਬਸ਼ਰ ਅਲ ਅਸਦ ਨੂੰ ਗੱਦੀਓਂ ਲਾਹੁਣ ਵਾਲੇ ਸਾਬਕਾ ਬਾਗੀ ਸਮੂਹ ਦੇ ਨੇਤਾ ਨੂੰ ਬੁੱਧਵਾਰ ਨੂੰ ਦੇਸ਼ ਦਾ ਅੰਤ੍ਰਿਮ ਰਾਸ਼ਟਰਪਤੀ ਨਿਯੁਕਤ ਕੀਤਾ ਗਿਆ। ਸਰਕਾਰੀ ਸਮਾਚਾਰ ਏਜੰਸੀ SANA ਦੇ ਅਨੁਸਾਰ ਸੀਰੀਆ ਦੀ ਨਵੀਂ ਸਰਕਾਰ ਦੇ ਫੌਜੀ ਸੁਰੱਖਿਆ ਖੇਤਰ ਦੇ ਬੁਲਾਰੇ ਕਰਨਲ ਹਸਨ ਅਬਦੁਲ ਗਨੀ ਨੇ ਦੇਸ਼ ਦੇ ਅੰਤ੍ਰਿਮ ਰਾਸ਼ਟਰਪਤੀ ਦੇ ਰੂਪ ਵਿਚ ਅਹਿਮਦ ਅਲ-ਸ਼ਰਾ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ: ਇਹ ਹਨ ਦੁਨੀਆ ਦੀਆਂ 10 ਸਭ ਤੋਂ Powerful ਹਵਾਈ ਫੌਜਾਂ, ਜਾਣੋ ਭਾਰਤ ਦਾ ਕੀ ਹੈ ਦਰਜਾ?
ਅਲ-ਸ਼ਰਾ ਇਸਲਾਮੀ ਸਾਬਕਾ ਬਾਗੀ ਸਮੂਹ ਹਯਾਤ ਤਹਿਰੀਰ ਅਲ-ਸ਼ਾਮ (ਐੱਚ. ਟੀ. ਐੱਸ.) ਦਾ ਨੇਤਾ ਹੈ ਅਤੇ ਇਸੇ ਸਮੂਹ ਨੇ ਪਿਛਲੇ ਮਹੀਨੇ ਅਸਦ ਨੂੰ ਗੱਦੀਓਂ ਲਾਹੁਣ ’ਚ ਮੁੱਖ ਭੂਮਿਕਾ ਨਿਭਾਈ ਸੀ। ਅਸਦ ਦੇ ਪਤਨ ਤੋਂ ਬਾਅਦ HTS ਸੱਤਾਧਾਰੀ ਪਾਰਟੀ ਬਣ ਗਈ ਹੈ ਅਤੇ ਉਸ ਨੇ ਇੱਕ ਅੰਤਰਿਮ ਸਰਕਾਰ ਦਾ ਗਠਨ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8