ਜਨਰਲ ਰੋਮਨ ਗੋਫਮੈਨ ਅਗਲੇ ਮੋਸਾਦ ਚੀਫ ਨਿਯੁਕਤ

Friday, Dec 05, 2025 - 03:28 AM (IST)

ਜਨਰਲ ਰੋਮਨ ਗੋਫਮੈਨ ਅਗਲੇ ਮੋਸਾਦ ਚੀਫ ਨਿਯੁਕਤ

ਤੇਲ ਅਵੀਵ - ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਫੌਜ ਸਕੱਤਰ ਮੇਜਰ ਜਨਰਲ ਰੋਮਨ ਗੋਫਮੈਨ ਨੂੰ ਦੇਸ਼ ਦੀ ਖੁਫੀਆ ਏਜੰਸੀ ਮੋਸਾਦ ਦਾ ਡਾਇਰੈਕਟਰ ਚੁਣਿਆ ਹੈ। ਗੋਫਮੈਨ ਮੋਸਾਦ ਦੇ ਨਵੇਂ ਡਾਇਰੈਕਟਰ ਵਜੋਂ ਡੇਵਿਡ ਬਾਰਨਿਆ ਦੀ ਜਗ੍ਹਾ ਲੈਣਗੇ। ਰੋਮਨ ਗੋਫਮੈਨ ਦਾ 5 ਸਾਲ ਦਾ ਕਾਰਜਕਾਲ ਜੂਨ 2026 ’ਚ ਪੂਰਾ ਹੋਵੇਗਾ। ਇਜ਼ਰਾਈਲੀ ਪੀ. ਐੱਮ. ਨੇਤਨਯਾਹੂ ਨੇ ਵੱਖ-ਵੱਖ ਉਮੀਦਵਾਰਾਂ ਦੀ ਇੰਟਰਵਿਊ ਤੋਂ ਬਾਅਦ ਮੇਜਰ ਜਨਰਲ ਗੋਫਮੈਨ ਦੀ ਚੋਣ ਕੀਤੀ। ਮੋਸਾਦ ਚੀਫ ਦੇ ਅਹੁਦੇ ’ਤੇ ਗੋਫਮੈਨ ਦੀ ਨਿਯੁਕਤੀ ਲਈ ਨੇਤਨਯਾਹੂ ਨੇ ਸੀਨੀਅਰ ਅਧਿਕਾਰੀਆਂ ਦੀ ਨਿਯੁਕਤੀ ਸਬੰਧੀ ਸਲਾਹਕਾਰ ਕਮੇਟੀ ਨੂੰ ਬੇਨਤੀ ਕੀਤੀ ਹੈ। 

ਇਸ ਸਬੰਧ ’ਚ ਨੇਤਨਯਾਹੂ ਨੇ ਪੋਸਟ ਕਰ ਕੇ ਦੱਸਿਆ ਕਿ ਜੰਗ ਦੌਰਾਨ ਪ੍ਰਧਾਨ ਮੰਤਰੀ ਦੇ ਫੌਜ ਸਕੱਤਰ ਵਜੋਂ ਗੋਫਮੈਨ ਦੀ ਨਿਯੁਕਤੀ ਨੇ ਉਨ੍ਹਾਂ ਦੀ ਅਸਾਧਾਰਨ ਪੇਸ਼ੇਵਰ ਸਮਰੱਥਾ ਨੂੰ ਸਾਬਿਤ ਕੀਤਾ। ਉਨ੍ਹਾਂ ਅਹੁਦਾ ਸੰਭਾਲਦੇ ਹੀ ਤੇਜ਼ੀ ਨਾਲ ਕੰਮ ਕੀਤਾ ਅਤੇ ਜੰਗ ਦੇ 7 ਮੋਰਚਿਆਂ ’ਚ ਮਹੱਤਵਪੂਰਨ ਭੂਮਿਕਾ ਨਿਭਾਈ। ਮੇਜਰ ਜਨਰਲ ਗੋਫਮੈਨ ਲਗਾਤਾਰ ਸਾਰੀਆਂ ਖੁਫੀਆ ਅਤੇ ਸੁਰੱਖਿਆ ਏਜੰਸੀਆਂ ਵਿਸ਼ੇਸ਼ ਤੌਰ ’ਤੇ ਮੋਸਾਦ  ਦੇ ਸੰਪਰਕ ’ਚ ਰਹੇ ਹਨ। 
 


author

Inder Prajapati

Content Editor

Related News