ਪੂਰਬੀ ਘੋਤਾ ਸ਼ਹਿਰ ''ਚ ਸੀਰੀਆਈ ਫੌਜ ਦਾ ਅਭਿਆਨ ਤੇਜ਼

03/10/2018 8:25:32 PM

ਬੇਰੂਤ— ਸੀਰੀਆਈ ਫੌਜ ਨੇ ਪੂਰਬੀ ਘੋਤਾ 'ਚ ਦੋ ਵੱਡੇ ਸ਼ਹਿਰਾਂ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ ਤੇ ਵਿਧਰੋਹੀਆਂ ਦੇ ਕਬਜ਼ੇ ਵਾਲੇ ਆਖਰੀ ਇਲਾਕੇ ਵੱਲ ਆਪਣੀ ਬੜਤ ਵਧ ਰਹੀ ਹੈ। ਜੰਗ ਸਬੰਧੀ ਗਤੀਵਿਧੀਆਂ 'ਤੇ ਨਜ਼ਰ ਰੱਖਣ ਵਾਲੀ ਸੰਸਥਾ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਸ ਤੋਂ ਪਹਿਲਾਂ ਸੀਰੀਆਈ ਟੈਲੀਵੀਜ਼ਨ ਨੇ ਕਿਹਾ ਸੀ ਕਿ ਪੂਰਬੀ ਘੋਤਾ ਦੇ ਮੱਧ ਦੇ ਇਲਾਕੇ 'ਚ ਫੌਜ ਦਾ ਅਭਿਆਨ ਬਹੁਤ ਹਮਲਾਵਰ ਹੋ ਰਿਹਾ ਹੈ। ਫੌਜ ਨੇ ਮੇਸਰਾਬਾ ਸ਼ਹਿਰ 'ਤੇ ਕਬਜ਼ਾ ਕਰ ਲਿਆ ਹੈ ਤੇ ਉਹ ਆਲੇ-ਦੁਆਲੇ ਦੇ ਇਲਾਕਿਆਂ ਵੱਲ ਵਧ ਰਹੀ ਹੈ। ਵਿਧਰੋਹੀਆਂ ਦੇ ਦੋ ਵੱਡੇ ਗੁੱਟਾਂ ਜੈਸ਼ ਅਲ ਇਸਲਾਮ ਤੇ ਫਾਲਿਕ ਅਲ ਰਹਿਮਾਨ ਨੇ ਫੌਜ ਦੇ ਜੇਤੂ ਅਭਿਆਨ 'ਤੇ ਫਿਲਹਾਲ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਬ੍ਰਿਟੇਨ ਸਥਿਤ ਆਬਜ਼ਰਵੇਟਰੀ ਦੇ ਮੁਤਾਬਕ ਪਿਛਲੇ ਤਿੰਨ ਹਫਤਿਆਂ ਦੌਰਾਨ ਦਮਿਸ਼ਕ ਦੇ ਨੇੜੇ ਵਿਧਰੋਹੀਆਂ ਦੇ ਕਬਜ਼ੇ ਵਾਲੇ ਗੜ੍ਹ 'ਚ ਫੌਜ ਦੀ ਹਮਲਾਵਰਤਾ ਕਾਰਵਾਈ ਜਾਰੀ ਹੈ ਤੇ ਇਸ ਨੇ ਅੱਧੇ ਤੋਂ ਜ਼ਿਆਦਾ ਇਲਾਕੇ 'ਤੇ ਕਬਜ਼ੇ ਕਰ ਲਿਆ ਹੈ। ਇਸ ਕਾਰਵਾਈ 'ਚ 976 ਲੋਕਾਂ ਦੀ ਮੌਤ ਹੋ ਗਈ ਹੈ।


Related News