ਕੈਨੇਡੀਅਨ ਸ਼ਹਿਰ ਇਟੋਬੀਕੋਕ ''ਚ ਗੋਲੀਬਾਰੀ, 5 ਲੋਕ ਜ਼ਖ਼ਮੀ

Monday, Jun 03, 2024 - 09:35 AM (IST)

ਕੈਨੇਡੀਅਨ ਸ਼ਹਿਰ ਇਟੋਬੀਕੋਕ ''ਚ ਗੋਲੀਬਾਰੀ, 5 ਲੋਕ ਜ਼ਖ਼ਮੀ

ਟੋਰਾਂਟੋ- ਕੈਨੇਡਾ ਵਿਖੇ ਟੋਰਾਂਟੋ ਦੇ ਇਕ ਸ਼ਹਿਰ ਉੱਤਰੀ ਈਟੋਬੀਕੋਕ ਵਿੱਚ ਐਤਵਾਰ ਦੇਰ ਰਾਤ ਗੋਲੀਬਾਰੀ ਦੀ ਘਟਨਾ ਵਾਪਰੀ। ਟੋਰਾਂਟੋ ਪੁਲਸ ਦਾ ਕਹਿਣਾ ਹੈ ਕਿ ਇਸ ਗੋਲੀਬਾਰੀ ਵਿਚ ਪੰਜ ਲੋਕਾਂ ਨੂੰ ਗੋਲੀ ਲੱਗੀ ਅਤੇ ਉਹ ਜ਼ਖਮੀ ਹਨ। ਇਹ ਘਟਨਾ ਮਾਊਂਟ ਓਲੀਵ ਡਰਾਈਵ ਅਤੇ ਕਿਪਲਿੰਗ ਐਵੇਨਿਊ ਨੇੜੇ ਰੇਕਸਡੇਲ ਇਲਾਕੇ ਵਿੱਚ ਵਾਪਰੀ। ਪੁਲਸ ਨੇ ਦੱਸਿਆ ਕਿ ਗੋਲੀਬਾਰੀ ਦੀਆਂ ਰਿਪੋਰਟਾਂ ਨਾਲ ਉਨ੍ਹਾਂ ਨੂੰ ਰਾਤ 11 ਵਜੇ ਤੋਂ ਕੁਝ ਸਮਾਂ ਪਹਿਲਾਂ ਉਸ ਇਲਾਕੇ 'ਚ ਬੁਲਾਇਆ ਗਿਆ।

ਪੜ੍ਹੋ ਇਹ ਅਹਿਮ ਖ਼ਬਰ-ਇਟਲੀ 'ਚ ਭਿਆਨਕ ਸੜਕ ਹਾਦਸਾ, 2 ਸਕੇ ਭਰਾਵਾਂ ਸਮੇਤ 3 ਲੋਕਾਂ ਦੀ ਮੌਤ

ਉਨ੍ਹਾਂ ਨੇ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ ਕਿ ਇਸ ਸਮੇਂ ਪੀੜਤਾਂ ਦੀਆਂ ਸੱਟਾਂ ਦਾ ਪਤਾ ਨਹੀਂ ਹੈ। ਫਿਲਹਾਲ ਪੈਰਾਮੈਡਿਕਸ ਮੌਕੇ 'ਤੇ ਮੌਜੂਦ ਹਨ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਕਾਲੇ ਰੰਗ ਦਾ ਟਰੱਕ ਇਲਾਕੇ ਵਿੱਚੋਂ ਭੱਜਦਾ ਦੇਖਿਆ ਗਿਆ। ਇਸ ਸਮੇਂ ਇਲਾਕੇ 'ਚ ਭਾਰੀ ਪੁਲਸ ਤਾਇਨਾਤ ਹੈ। ਮੌਜੂਦਾ ਸਮੇਂ ਮਾਊਂਟ ਓਲੀਵ ਕਿਪਲਿੰਗ ਅਤੇ ਸਿਲਵਰਸਟੋਨ ਡਰਾਈਵ ਦੇ ਵਿਚਕਾਰ ਬੰਦ ਹੈ ਕਿਉਂਕਿ ਪੁਲਸ ਜਾਂਚ ਕਰ ਰਹੀ ਹੈ। ਇਸ ਘਟਨਾ ਨਾਲ ਸਬੰਧਤ ਜਾਣਕਾਰੀ ਰੱਖਣ ਵਾਲੇ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News