ਤੇਜ਼ ਰਫਤਾਰ ਮੋਟਰਸਾਈਕਲ ਦਾ ਸੰਤੁਲਨ ਵਿਗੜਣ ਨਾਲ 1 ਦੀ ਮੌਤ

05/25/2024 4:58:27 PM

ਫ਼ਰੀਦਕੋਟ (ਰਾਜਨ) : ਸ਼ਹਿਰ ਅੰਦਰ ਦੇਰ ਰਾਤ ਗਏ ਇਕ ਤੇਜ਼ ਰਫ਼ਤਾਰ ਬੁਲਟ ਮੋਟਰਸਾਈਕਲ ਸਵਾਰ ਨੌਜਵਾਨ ਦੀ ਕਥਿੱਤ ਮੋਟਰਸਾਈਕਲ ਬੇਕਾਬੂ ਹੋ ਜਾਣ ਨਾਲ ਵਾਪਰੇ ਹਾਦਸੇ ਵਿਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਮਨਪ੍ਰੀਤ ਕੁਮਾਰ (24) ਪੁੱਤਰ ਰਾਕੇਸ਼ ਕੁਮਾਰ ਵਾਸੀ ਸੁਸਾਇਟੀ ਨਗਰ ਰਾਤ 12 ਵਜੇ ਦੇ ਕਰੀਬ ਜਦ ਆਪਣੇ ਤੇਜ਼ ਰਫ਼ਤਾਰ ਮੋਟਰਸਾਈਕਲ ’ਤੇ ਜਾ ਰਿਹਾ ਸੀ ਤਾਂ ਅਚਾਨਕ ਬੇਕਾਬੂ ਹੋ ਜਾਣ ਦੀ ਸੂਰਤ ਵਿਚ ਮੋਟਰਸਾਈਕਲ ਪਾਰਕ ਦੀ ਕੰਧ ਨਾਲ ਜਾ ਟਕਰਾ ਗਿਆ ਜਿਸ’ਤੇ ਮ੍ਰਿਤਕ ਬੁਰੀ ਤਰ੍ਹਾਂ ਜ਼ਖਮੀ ਹਾਲਤ ਵਿਚ ਸੜਕ ’ਤੇ ਡਿੱਗਾ ਰਿਹਾ ਅਤੇ ਦੇਰ ਰਾਤ ਨੂੰ ਕੋਈ ਆਵਾਜਾਈ ਨਾ ਹੋਣ ਦੀ ਸੂਰਤ ਵਿਚ ਮੰਦਭਾਗੇ ਨੂੰ ਕੋਈ ਡਾਕਟਰੀ ਸਹਾਇਤਾ ਨਾ ਮਿਲਣ ਕਾਰਣ ਦਿਨ ਚੜ੍ਹਦੇ ਨੂੰ ਉਸਦੀ ਮੌਤ ਹੋ ਗਈ। ਘਟਨਾ ਸਥਾਨ ’ਤੇ ਲੱਗੇ ਇਕ ਸੀ.ਸੀ.ਟੀ.ਵੀ ਕੈਮਰੇ ਵਿਚ ਰਿਕਾਰਡ ਹੋਈ ਘਟਨਾ ਦੀ ਵੀਡੀਓ ਅਨੁਸਾਰ ਮ੍ਰਿਤਕ ਦਾ ਤੇਜ਼ ਰਫ਼ਤਾਰ ਮੋਟਰਸਾਈਕਲ ਹੀ ਉਸਦੀ ਮੌਤ ਦਾ ਕਾਰਣ ਬਣ ਗਿਆ।


Gurminder Singh

Content Editor

Related News