ਸੀਰੀਆ ਨੇ ਅਮਰੀਕਾ, ਤੁਰਕੀ ਤੇ ਫਰਾਂਸ ਬਲਾਂ ਨੂੰ ਦੇਸ਼ ਤੋਂ ਚੱਲੇ ਜਾਣ ਦੀ ਕੀਤੀ ਅਪੀਲ

Sunday, Sep 30, 2018 - 03:43 AM (IST)

ਸੀਰੀਆ ਨੇ ਅਮਰੀਕਾ, ਤੁਰਕੀ ਤੇ ਫਰਾਂਸ ਬਲਾਂ ਨੂੰ ਦੇਸ਼ ਤੋਂ ਚੱਲੇ ਜਾਣ ਦੀ ਕੀਤੀ ਅਪੀਲ

ਸੰਯੁਕਤ ਰਾਸ਼ਟਰ— ਸੀਰੀਆ ਦੇ ਵਿਦੇਸ਼ ਮੰਤਰੀ ਨੇ ਸ਼ਨੀਵਾਰ ਨੂੰ ਅਮਰੀਕਾ, ਫਰਾਂਸ, ਤੇ ਤੁਰਕੀ ਦੇ ਫੌਜੀ ਬਲਾਂ ਦੀ ਨਿੰਦਾ ਕਰਦੇ ਹੋਏ ਉਨ੍ਹਾਂ ਨੂੰ ਹਮਲਾਵਰ ਬਲ ਕਰਾਰ ਦਿੰਦਾ ਤੇ ਮੰਗ ਕੀਤੀ ਕਿ ਸੀਰੀਆ 'ਚ ਮੁਹਿੰਮ ਚਲਾ ਰਹੇ ਇਹ ਬਲ ਤੁਰੰਤ ਉਨ੍ਹਾਂ ਦੇ ਦੇਸ਼ ਤੋਂ ਚੱਲੇ ਜਾਣ।
ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਿਤ ਕਰਦੇ ਹੋਏ ਸੀਰੀਆ ਦੇ ਵਿਦੇਸ਼ ਮੰਤਰੀ ਵਾਲਿਦ ਅਲ-ਮੁਆਲੇਮ ਨੇ ਸੀਰੀਆਈ ਸ਼ਰਨਾਰਥੀਆਂ ਤੋਂ ਘਰ ਪਰਤਨ ਦੀ ਅਪੀਲ ਕੀਤੀ ਜਦਕਿ ਦੇਸ਼ 'ਚ ਯੁੱਧ ਦਾ ਇਹ 8ਵਾਂ ਸਾਲ ਹੈ। ਮੁਆਲੇਮ ਦੇਸ਼ ਦੇ ਉੱਪ ਪ੍ਰਧਾਨ ਮੰਤਰੀ ਵੀ ਹਨ। ਉਨ੍ਹਾਂ ਨੇ ਮਹਾਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅੱਤਵਾਦ ਖਿਲਾਫ ਲੜਾਈ ਦੇ ਬਹਾਨੇ ਵਿਦੇਸ਼ੀ ਬਲ ਗੈਰ-ਕਾਨੂੰਨੀ ਰੂਪ ਨਾਲ ਸੀਰੀਆ ਦੀ ਧਰਤੀ 'ਤੇ ਹੈ ਤੇ ਇਸ ਦੇ ਅਨੁਰੂਪ ਹੀ ਇਨ੍ਹਾਂ ਨਾਲ ਨਜਿੱਠਣਾ ਹੋਵੇਗਾ।


Related News