ਸੀਰੀਆ 'ਚ ਮਲਬੇ ਹੇਠਾਂ ਦੱਬੀ ਭੈਣ ਨੇ ਬਚਾਈ ਭਰਾ ਦੀ ਜਾਨ, 17 ਘੰਟੇ ਬਾਅਦ ਕੱਢੇ ਗਏ ਦੋਵੇਂ ਮਾਸੂਮ (ਵੀਡੀਓ)

02/08/2023 1:52:25 PM

ਅੰਕਾਰਾ (ਬਿਊਰੋ): 6 ਫਰਵਰੀ, 2023 ਦਾ ਦਿਨ ਤੁਰਕੀ ਅਤੇ ਸੀਰੀਆ ਦੇ ਇਤਿਹਾਸ ਤੋਂ ਕਦੇ ਨਹੀਂ ਮਿਟੇਗਾ। ਸਵੇਰੇ 4:17 'ਤੇ ਆਏ ਭੂਚਾਲ ਨੇ ਸਭ ਕੁਝ ਤਬਾਹ ਕਰ ਦਿੱਤਾ। ਹੁਣ ਤੱਕ ਅੱਠ ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਤਸਵੀਰਾਂ ਦਿਲ ਦਹਿਲਾ ਦੇਣ ਵਾਲੀਆਂ ਹਨ। ਕਈ ਮਾਸੂਮ ਬੱਚਿਆਂ ਦੀ ਵੀ ਮੌਤ ਹੋ ਚੁੱਕੀ ਹੈ। ਪਰ ਇਸ ਭੂਚਾਲ ਦੇ ਮਲਬੇ ਵਿੱਚੋਂ ਇੱਕ ਅਜਿਹੀ ਤਸਵੀਰ ਸਾਹਮਣੇ ਆਈ ਹੈ, ਜੋ ਨਿਰਾਸ਼ਾ ਦੇ ਸਮੇਂ ਵਿੱਚ ਵੀ ਉਮੀਦ ਜਗਾਉਂਦੀ ਹੈ। ਇਹ ਤਸਵੀਰ ਸੱਤ ਸਾਲ ਦੀ ਬੱਚੀ ਅਤੇ ਉਸਦੇ ਭਰਾ ਦੀ ਹੈ। ਇਸ ਤਸਵੀਰ ਨੇ ਇੱਕ ਵਾਰ ਫਿਰ ਭੈਣ-ਭਰਾ ਦੇ ਉਸ ਖੂਬਸੂਰਤ ਰਿਸ਼ਤੇ ਨੂੰ ਅਮਰ ਕਰ ਦਿੱਤਾ ਜੋ ਦੁਨੀਆ ਦਾ ਸਭ ਤੋਂ ਪਿਆਰਾ ਰਿਸ਼ਤਾ ਹੈ। ਇਨ੍ਹਾਂ ਦੋਵਾਂ ਬੱਚਿਆਂ ਨੂੰ 17 ਘੰਟਿਆਂ ਬਾਅਦ ਮਲਬੇ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

 

This video broke my heart 💔

The little girl says to the rescuer when he reaches her: Get me out from under this wreckage,sir,me and my sister, and I will become your slave.#earthquakeinturkey #Syria #هزه_ارضيه #زلزال #İstanbul #earthquake #Turkey #PrayForTurkey pic.twitter.com/U9mMrZdROM

— Zuher Almosa (@AlmosaZuher) February 7, 2023

ਆਪਣੇ ਡਰ 'ਤੇ ਕਾਬੂ ਕਰ ਰੱਖਿਆ ਭਰਾ ਨੂੰ ਸੁਰੱਖਿਅਤ

ਭੂਚਾਲ ਦੇ ਮਲਬੇ ਦੇ ਅੰਦਰ ਇਹ ਬੱਚੀ ਬਿਨਾਂ ਕਿਸੇ ਡਰ ਦੇ ਆਪਣੇ ਭਰਾ ਦੀ ਰੱਖਿਆ ਕਰਦੀ ਰਹੀ। ਉਸ ਦੀ ਪਿੱਠ ਦੇ ਬਿਲਕੁਲ ਉੱਪਰ ਪੱਥਰ ਸੀ ਪਰ ਉਹ ਆਪਣੇ ਪਿਆਰੇ ਭਰਾ ਨੂੰ ਸੱਟ ਨਹੀਂ ਲੱਗਣ ਦੇਣਾ ਚਾਹੁੰਦੀ ਸੀ। ਇਸ ਤਸਵੀਰ ਨੂੰ ਟਵੀਟ ਕਰਨ ਵਾਲੇ ਸੰਯੁਕਤ ਰਾਸ਼ਟਰ (ਯੂ.ਐਨ.) ਦੇ ਪ੍ਰਤੀਨਿਧੀ ਮੁਹੰਮਦ ਸਫਾ ਨੇ ਇਸ ਬੱਚੇ ਨੂੰ ਉਸ ਦਾ ਭਰਾ ਦੱਸਿਆ ਹੈ। ਸਫਾ ਨੇ ਲਿਖਿਆ ਕਿ 'ਇਹ ਸੱਤ ਸਾਲ ਦੀ ਬੱਚੀ ਸਿਰ 'ਤੇ ਹੱਥ ਰੱਖ ਕੇ ਆਪਣੇ ਛੋਟੇ ਭਰਾ ਦੀ ਰੱਖਿਆ ਕਰ ਰਹੀ ਹੈ, ਜਦੋਂ ਕਿ ਦੋਵੇਂ 17 ਘੰਟਿਆਂ ਤੋਂ ਮਲਬੇ 'ਚ ਫਸੇ ਹੋਏ ਸਨ। ਇਸ ਤਸਵੀਰ ਨੂੰ ਕਿਸੇ ਨੇ ਵੀ ਸ਼ੇਅਰ ਨਹੀਂ ਕੀਤਾ ਅਤੇ ਜੇਕਰ ਉਸ ਦੀ ਮੌਤ ਹੋ ਜਾਂਦੀ ਤਾਂ ਹਰ ਕੋਈ ਇਸ ਨੂੰ ਸ਼ੇਅਰ ਕਰ ਰਿਹਾ ਹੁੰਦਾ। ਸਫਾ ਨੇ ਅੰਤ 'ਚ ਲਿਖਿਆ, 'ਸਕਾਰਾਤਮਕਤਾ ਨੂੰ ਸਾਂਝਾ ਕਰੋ।' 

PunjabKesari

ਤੁਰਕੀ ਅਤੇ ਸੀਰੀਆ ਦੋਹਾਂ ਦੇਸ਼ਾਂ ਵਿਚ ਕਾਫੀ ਤਬਾਹੀ ਹੋਈ ਹੈ। ਠੰਢ ਕਾਰਨ ਤਾਪਮਾਨ ਇੱਥੇ ਰਾਹਤ ਕਾਰਜਾਂ ਵਿੱਚ ਰੁਕਾਵਟ ਪਾ ਰਿਹਾ ਹੈ। ਰਾਹਤ ਅਤੇ ਬਚਾਅ ਕਰਮਚਾਰੀ ਮਲਬੇ ਵਿੱਚੋਂ ਲੋਕਾਂ ਨੂੰ ਕੱਢਣ ਲਈ ਅਣਥੱਕ ਮਿਹਨਤ ਕਰ ਰਹੇ ਹਨ।ਅਧਿਕਾਰੀਆਂ ਨੂੰ ਡਰ ਹੈ ਕਿ ਸੋਮਵਾਰ ਨੂੰ ਆਏ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਭੂਚਾਲ ਤੋਂ ਬਾਅਦ ਲਗਾਤਾਰ ਆ ਰਹੇ ਝਟਕਿਆਂ ਨੇ ਸਥਿਤੀ ਨੂੰ ਨਾਜ਼ੁਕ ਬਣਾ ਦਿੱਤਾ ਹੈ। ਤੁਰਕੀ ਅਤੇ ਸੀਰੀਆ ਦੋਹਾਂ ਦੇਸ਼ਾਂ ਵਿਚ ਬਰਫੀਲੀ ਤੂਫਾਨ ਹੈ। ਇਸ ਕਾਰਨ ਤਾਪਮਾਨ ਸਿਫ਼ਰ ਤੋਂ ਹੇਠਾਂ ਚਲਾ ਗਿਆ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਤੁਰਕੀ : ਮਲਬੇ ਹੇਠਾਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਔਰਤ ਨੇ ਦਿੱਤਾ ਬੱਚੇ ਨੂੰ ਜਨਮ (ਵੀਡੀਓ)

1700 ਇਮਾਰਤਾਂ ਹੋਈਆਂ ਤਬਾਹ 

ਰਿਪੋਰਟਾਂ ਮੁਤਾਬਕ ਇਸ ਸਮੇਂ ਬਾਗੀਆਂ ਦੇ ਕਬਜ਼ੇ ਵਾਲੀ ਜ਼ਮੀਨ 'ਤੇ ਸੈਂਕੜੇ ਪਰਿਵਾਰ ਮਲਬੇ ਹੇਠ ਦੱਬੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਤੁਰਕੀ 'ਚ ਭੂਚਾਲ ਨਾਲ ਕਰੀਬ 1700 ਇਮਾਰਤਾਂ ਢਹਿ ਗਈਆਂ ਹਨ। ਤੁਰਕੀ ਦੇ ਦਿਯਾਰਬਾਕਿਰ ਤੋਂ ਇਲਾਵਾ ਸੀਰੀਆ ਦੇ ਅਲੇਪੋ ਅਤੇ ਹਾਮਾ 'ਚ ਥਾਂ-ਥਾਂ ਇਮਾਰਤਾਂ ਦਾ ਮਲਬਾ ਪਿਆ ਹੈ। ਇਹ ਮਲਬਾ ਉੱਤਰ-ਪੂਰਬ ਦਿਸ਼ਾ ਵਿੱਚ 330 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News