ਸੀਰੀਆ : ਬਾਰੂਦੀ ਸੁਰੰਗ ''ਚ ਧਮਾਕੇ ਕਾਰਨ 7 ਬੱਚਿਆਂ ਦੀ ਮੌਤ

07/10/2019 9:22:31 AM

ਦਮਿਸ਼ਕ— ਸੀਰੀਆ ਦੇ ਪੂਰਬੀ ਸੂਬੇ ਦੀਰ ਅਲ ਜੌਰ ਦੇ ਡਬਲਾਨ ਸ਼ਹਿਰ ਦੀ ਬਾਰੂਦੀ ਸੁਰੰਗ 'ਚ ਧਮਾਕਾ ਹੋਣ ਕਾਰਨ ਮੰਗਲਵਾਰ ਨੂੰ ਘੱਟ ਤੋਂ ਘੱਟ 7 ਬੱਚਿਆਂ ਦੀ ਮੌਤ ਹੋ ਗਈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਦੀਰ ਅਲ ਅਤੇ ਸੂਬੇ ਦੇ ਡਬਲਾਨ 'ਚ ਬਾਰੂਦੀ ਸੁਰੰਗ 'ਚ ਧਮਾਕਾ ਹੋਣ ਕਾਰਨ 7 ਬੱਚਿਆਂ ਦੀ ਮੌਤ ਹੋ ਗਈ। 

ਜਾਣਕਾਰੀ ਮੁਤਾਬਕ ਅੱਤਵਾਦੀਆਂ ਵਲੋਂ ਇਹ ਸੁਰੰਗਾਂ ਬਣਾਈਆਂ ਗਈਆਂ ਸਨ। ਅਧਿਕਾਰੀਆਂ ਨੇ ਕਿਹਾ ਕਿ ਇਹ ਬਾਰੂਦੀ ਸੁਰੰਗਾਂ ਆਈ. ਐੱਸ. ਦੇ ਅੱਤਵਾਦੀਆਂ ਨੇ ਸ਼ਹਿਰ 'ਤੇ ਕੰਟਰੋਲ ਬਣਾਈ ਰੱਖਣ ਲਈ ਬਣਾਈਆਂ ਸਨ। ਇਨ੍ਹਾਂ ਬਾਰੂਦੀ ਸੁਰੰਗਾਂ ਨੂੰ ਹਟਾਏ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਇਸ ਦੌਰਾਨ ਧਮਾਕਾ ਹੋਣ ਕਾਰਨ ਕਈ ਨਾਗਰਿਕ ਇਸ ਦੀ ਲਪੇਟ 'ਚ ਆ ਗਏ।


Related News