''ਸੀਰੀਆ : ਰੂਸੀ ਹਵਾਈ ਹਮਲੇ ''ਚ 15 ਨਾਗਰਿਕਾਂ ਦੀ ਮੌਤ''
Tuesday, Jan 21, 2020 - 11:52 PM (IST)

ਬੇਰੂਤ (ਏ.ਐਫ.ਪੀ.)- ਉੱਤਰ-ਪੱਛਮੀ ਸੀਰੀਆ ਵਿਚ ਰੂਸ ਦੇ ਹਵਾਈ ਹਮਲੇ ਵਿਚ ਘੱਟੋ-ਘੱਟ 15 ਨਾਗਰਿਕਾਂ ਦੀ ਮੌਤ ਹੋ ਗਈ। ਇਹ ਖੇਤਰ ਬਾਗੀਆਂ ਦੇ ਕਬਜ਼ੇ ਵਾਲਾ ਹੈ ਅਤੇ ਹਵਾਈ ਹਮਲੇ ਤੋਂ ਬਾਅਦ ਮਨੁੱਖੀ ਸੰਕਟ ਇਥੇ ਹੋਰ ਵੀ ਡੂੰਘਾ ਹੋ ਗਿਆ ਹੈ। ਸਰਕਾਰੀ ਨਿਊਜ਼ ਏਜੰਸੀ ਸਨਾ ਨੇ ਦੱਸਿਆ ਕਿ ਰੂਸ ਦੇ ਹਮਲੇ ਤੋਂ ਬਾਅਦ ਰਾਕੇਟ ਹਮਲੇ ਦਾ ਦੋਸ਼ ਬਾਗੀਆਂ ਅਤੇ ਜਿਹਾਦੀਆਂ 'ਤੇ ਲਗਾਇਆ ਜਾ ਰਿਹਾ ਹੈ ਅਤੇ ਇਸ ਵਿਚ ਉੱਤਰੀ ਸੀਰੀਆ ਵਿਚ ਸਰਕਾਰੀ ਸ਼ਾਸਨ ਵਾਲੇ ਖੇਤਰ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਰੂਸੀ ਹਮਲੇ ਵਿਚ 12 ਲੋਕਾਂ ਦੇ ਮਰਨ ਦੀ ਖਬਰ ਸੀ। ਅਲੇਪੋ ਵਿਚ ਹਵਾਈ ਹਮਲੇ ਤੋਂ ਇਕ ਹੀ ਪਰਿਵਾਰ ਦੇ 8 ਲੋਕਾਂ ਦੀ ਮੌਤ ਹੋ ਗਈ। ਇਹ ਪਰਿਵਾਰ ਇਕ ਘਰ ਵਿਚ ਪਨਾਹ ਲਈ ਸੀ। ਕਫਾਰ ਤਾਲ ਵਿਚ ਹੋਏ ਹਵਾਈ ਹਮਲੇ ਵਿਚ ਮਰਨ ਵਾਲਿਆਂ ਵਿਚ 6 ਬੱਚੇ ਹਨ। ਇਥੇ ਇਕ ਦਿਨ ਪਹਿਲਾਂ ਹੋਏ ਹਵਾਈ ਹਮਲੇ ਵਿਚ ਤਿੰਨ ਲੜਕੀਆਂ ਦੀ ਮੌਤ ਹੋ ਗਈ ਸੀ। ਇਦਲਿਬ ਸੂਬੇ ਦੇ ਜ਼ਿਆਦਾਤਰ ਹਿੱਸੇ ਅਤੇ ਅਲੇਪੋ ਸੂਬੇ ਦੇ ਕੁਝ ਹਿੱਸੇ ਅਜੇ ਵੀ ਰਾਸ਼ਟਰਪਤੀ ਬਸ਼ਰ-ਅਲ-ਅਸਦ ਦਾ ਵਿਰੋਧ ਕਰਨ ਵਾਲੇ ਬਾਗੀਆਂ ਦੇ ਕਬਜ਼ੇ ਵਿਚ ਹਨ।