ਸੀਰੀਆ : ਹਸਪਤਾਲ ''ਤੇ ਮਿਜ਼ਾਈਲ ਹਮਲਾ, 2 ਸਿਹਤ ਵਰਕਰਾਂ ਸਮੇਤ 13 ਲੋਕਾਂ ਦੀ ਮੌਤ

Sunday, Jun 13, 2021 - 01:14 PM (IST)

ਸੀਰੀਆ : ਹਸਪਤਾਲ ''ਤੇ ਮਿਜ਼ਾਈਲ ਹਮਲਾ, 2 ਸਿਹਤ ਵਰਕਰਾਂ ਸਮੇਤ 13 ਲੋਕਾਂ ਦੀ ਮੌਤ

ਬੇਰੁੱਤ (ਬਿਊਰੋ): ਸੀਰੀਆ ਦੇ ਉੱਤਰੀ ਸ਼ਹਿਰ ਵਿਖੇ ਇਕ ਹਸਪਤਾਲ ਵਿਚ ਮਿਜ਼ਾਇਲ ਹਮਲੇ ਕੀਤੇ ਗਏ। ਇਹਨਾਂ ਹਮਲਿਆਂ ਵਿਚ ਦੋ ਸਿਹਤ ਵਰਕਰਾਂ ਸਮੇਤ ਕੁੱਲ 13 ਲੋਕ ਮਾਰੇ ਗਏ। ਇਸ ਸ਼ਹਿਰ 'ਤੇ ਤੁਰਕੀ ਸਮਰਥਿਤ ਲੜਾਕਿਆਂ ਦਾ ਕਬਜ਼ਾ ਹੈ। ਅਧਿਕਾਰ ਕਾਰਕੁਨ ਅਤੇ ਸਹਾਇਤਾ ਸਮੂਹ ਨੇ ਇਹ ਜਾਣਕਾਰੀ ਦਿੱਤੀ। ਫਿਲਹਾਲ ਇਹ ਸਪਸ਼ੱਟ ਨਹੀਂ ਹੋ ਸਕਿਆ ਹੈ ਕਿ ਹਮਲੇ ਦੇ ਪਿੱਛੇ ਕਿਸ ਦਾ ਹੱਥ ਹੈ ਪਰ ਇਹ ਹਮਲੇ ਉਹਨਾਂ ਥਾਵਾਂ 'ਤੇ ਕੀਤੇ ਗਏ ਜਿੱਥੇ ਸਰਕਾਰੀ ਸੈਨਿਕ ਅਤੇ ਕੁਰਦ ਲੜਾਕੇ ਤਾਇਨਾਤ ਹਨ। 

PunjabKesari

ਤੁਰਕੀ ਦੇ ਹਤਾਏ ਸੂਬੇ ਦੇ ਗਵਰਨਰ ਨੇ ਕਿਹਾ ਕਿ ਸ਼ਨੀਵਾਰ ਨੂੰ ਹੋਏ ਹਮਲੇ ਵਿਚ 13 ਗੈਰ ਮਿਲਟਰੀ ਨਾਗਰਿਕ ਮਾਰੇ ਗਏ ਅਤੇ 27 ਲੋਕ ਜ਼ਖਮੀ ਹੋ ਗਏ। ਗਵਰਨਰ ਦੇ ਦਫਤਰ ਨੇ ਹਮਲੇ ਲਈ ਸੀਰੀਅਨ ਕੁਰਦਿਸ਼ ਸਮੂਹ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਬ੍ਰਿਟੇਨ ਦੇ ਮਨੁੱਖੀ ਅਧਿਕਾਰ ਸੰਗਠਨ 'ਸੀਰੀਅਨ ਆਬਜ਼ਰਵੇਰਟਰੀ ਫੌਰ ਹਿਊਮਨ ਰਾਈਟਸ' ਨੇ ਹਮਲੇ ਵਿਚ ਮਾਰੇ ਗਏ ਲੋਕਾਂ ਦੀ ਗਿਣਤੀ 18 ਦੱਸੀ ਹੈ। ਵਿਰੋਧੀਆਂ ਦੇ ਕਬਜ਼ੇ ਵਾਲੀਆਂ ਥਾਵਾਂ 'ਤੇ ਸਿਹਤ ਕੇਂਦਰਾਂ ਦੀ ਮਦਦ ਕਰਨ ਵਾਲੇ ਸੀਰੀਅਨ ਅਮੇਰਿਕਨ ਮੈਡੀਕਲ ਸੋਸਾਇਟੀ (SAMS) ਨੇ ਦੱਸਿਆ ਕਿ ਆਫਰੀਨ ਸ਼ਹਿਰ ਦੇ ਅਲ ਸ਼ਿਫਾ ਹਸਪਤਾਲ 'ਤੇ ਦੋ ਮਿਜ਼ਾਈਲਾਂ ਦਾਗੀਆਂ ਗਈਆਂ ਜਿਹਨਾਂ ਵਿਚ ਪੋਲੀਕਲੀਨਿਕ ਵਿਭਾਗ, ਐਮਰਜੈਂਸੀ ਮੈਡੀਕਲ ਅਤੇ ਡਿਲੀਵਰੀ ਰੂਮ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਏ। ਸਮੂਹ ਨੇ ਹਸਪਤਾਲ 'ਤੇ ਹਮਲੇ ਦੀ ਘਟਨਾ ਦੀ ਜਾਂਚ ਦੀ ਮੰਗ ਕੀਤੀ ਹੈ।

PunjabKesari

ਪੜ੍ਹੋ ਇਹ ਅਹਿਮ ਖਬਰ-  ਪਾਕਿ ਦੀ 'ਮੈਂਗੋ ਡਿਪਲੋਮੈਸੀ' ਹੋਈ ਅਸਫਲ, ਚੀਨ ਅਤੇ ਅਮਰੀਕਾ ਨੇ ਵਾਪਸ ਕੀਤੇ ਅੰਬ

ਤੁਰਕੀ ਦੇ ਹਤਾਏ ਸੂਬੇ ਨੇ ਹਮਲੇ ਲਈ ਕੁਰਦ ਸਮੂਹ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉੱਥੇ ਕੁਰਦ ਦੀ ਅਗਵਾਈ ਵਾਲੇ ਸੀਰੀਅਨ ਡੈਮੋਕ੍ਰੈਟਿਕ ਫੋਰਸਿਜ ਦੇ ਪ੍ਰਮੁੱਖ ਮਜਲੂਮ ਅਬਾਦੀ ਨੇ ਹਮਲੇ ਵਿਚ ਆਪਣੇ ਬਲਾਂ ਦਾ ਹੱਥ ਹੋਣ ਤੋਂ ਇਨਕਾਰ ਕੀਤਾ ਹੈ। ਉਸ ਨੇ ਇਕ ਟਵੀਟ ਵਿਚ ਕਿਹਾ ਕਿ ਅਮਰੀਕਾ ਸਮਰਥਿਤ ਐੱਸ.ਡੀ.ਐੱਫ. ਅਜਿਹੇ ਹਮਲੇ ਦੀ ਨਿੰਦਾ ਕਰਦਾ ਹੈ ਜੋ ਬੇਕਸੂਰਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ ਉਸ ਨੇ ਇਸ ਨੂੰ ਅੰਤਰਰਾਸ਼ਟਰੀ ਉਲੰਘਣਾ ਦੱਸਿਆ।


author

Vandana

Content Editor

Related News