ਇਦਲਿਬ ''ਚ ਹਵਾਈ ਹਮਲੇ, 21 ਲੋਕਾਂ ਦੀ ਮੌਤ

Friday, Jan 17, 2020 - 10:34 AM (IST)

ਇਦਲਿਬ ''ਚ ਹਵਾਈ ਹਮਲੇ, 21 ਲੋਕਾਂ ਦੀ ਮੌਤ

ਦਮਿਸ਼ਕ (ਬਿਊਰੋ): ਰਾਸ਼ਟਰਪਤੀ ਬਸ਼ਰ ਅਲ-ਅਸਦ ਦੀ ਸਰਕਾਰ ਅਤੇ ਉਸ ਦੇ ਰੂਸੀ ਸਹਿਯੋਗੀਆਂ ਵੱਲੋਂ ਕੀਤੀ ਗਈ ਏਅਰ ਸਟ੍ਰਾਈਕ ਵਿਚ ਇਦਲਿਬ ਸੂਬੇ ਵਿਚ ਘੱਟੋ-ਘੱਟ 21 ਲੋਕ ਮਾਰੇ ਗਏ ਹਨ। ਗੌਰਤਲਬ ਹੈ ਕਿ ਹਾਲ ਹੀ ਵਿਚ ਹੋਈ ਜੰਗਬੰਦੀ ਦੇ ਬਾਵਜੂਦ ਇਹ ਹਮਲੇ ਕੀਤੇ ਗਏ ਹਨ। ਜੰਗਬੰਦੀ ਨੂੰ ਲੈ ਕੇ ਕੀਤਾ ਗਿਆ ਇਹ ਸਮਝੌਤਾ ਐਤਵਾਰ ਤੋਂ ਲਾਗੂ ਹੋਣਾ ਹੈ। ਇੱਥੇ ਦੱਸ ਦਈਏ ਕਿ ਉੱਤਰ-ਪੱਛਮੀ ਸੀਰੀਆ ਦੇ ਦੱਖਣੀ ਇਦਲਿਬ ਖੇਤਰ ਵਿਚ ਪਿਛਲੇ ਮਹੀਨੇ ਵੀ ਭਾਰੀ ਬੰਬਾਰੀ ਹੋਈ ਸੀ। 

ਸੰਯੁਕਤ ਰਾਸ਼ਟਰ ਦੀ ਮਨੁੱਖੀ ਏਜੰਸੀ ਓ.ਸੀ.ਐੱਚ.ਏ. (Office for Coordination of Humanitarian Affairs) ਦੀ ਮੰਨੀਏ ਤਾਂ ਇਸ ਦੇ ਬਾਅਦ ਹਜ਼ਾਰਾਂ ਨਾਗਰਿਕਾਂ ਨੇ ਇਲਾਕੇ ਨੂੰ ਛੱਡ ਦਿੱਤਾ ਹੈ। ਓ.ਸੀ.ਐੱਚ.ਏ. ਨੇ ਦੱਸਿਆ ਸੀ ਕਿ ਦੱਖਣੀ ਇਦਲਿਬ ਵਿਚ 16 ਦਸੰਬਰ ਦੇ ਬਾਅਦ ਤੋਂ ਏਅਰ ਸਟ੍ਰਾਈਕ ਵਿਚ ਤੇਜ਼ੀ ਆਈ ਜਿਸ ਦੇ ਬਾਅਦ ਦੱਖਣ ਇਦਲਿਬ ਦੇ ਮਾਰੇਤ ਅਲ-ਜੁਮਾਨ ਇਲਾਕੇ ਤੋਂ ਹਜ਼ਾਰਾਂ ਨਾਗਰਿਕਾਂ ਦੇ ਉੱਤਰੀ ਸੂਬਾ ਛੱਡ ਦਿੱਤਾ।


author

Vandana

Content Editor

Related News