ਸੀਰੀਆ: ਹਵਾਈ ਹਮਲਿਆਂ ''ਚ 26 ਇਰਾਕੀ ਲੜਾਕਿਆਂ ਦੀ ਮੌਤ

Thursday, Mar 12, 2020 - 03:30 PM (IST)

ਸੀਰੀਆ: ਹਵਾਈ ਹਮਲਿਆਂ ''ਚ 26 ਇਰਾਕੀ ਲੜਾਕਿਆਂ ਦੀ ਮੌਤ

ਦਮਿਸ਼ਕ- ਸੀਰੀਆ ਦੇ ਪੂਰਬੀ ਦਯਰ ਅਲ ਜ਼ੋਰ ਸੂਬੇ ਵਿਚ ਬੁੱਧਵਾਰ ਰਾਤ ਨੂੰ ਕੀਤੇ ਗਏ ਹਵਾਈ ਹਮਲਿਆਂ ਵਿਚ ਘੱਟ ਤੋਂ ਘੱਟ 26 ਇਰਾਕੀ ਲੜਾਕਿਆਂ ਦੀ ਮੌਤ ਹੋ ਗਈ। ਗੈਰ-ਸਰਕਾਰੀ ਸੰਗਠਨ ਨੇ ਇਹ ਜਾਣਕਾਰੀ ਦਿੱਤੀ ਹੈ। ਸੀਰੀਆਈ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਮੁਤਾਬਕ ਇਹ ਹਵਾਈ ਹਮਲੇ ਅਮਰੀਕੀ ਗਠਜੋੜ ਫੌਜਾਂ ਵਲੋਂ ਕੀਤੇ ਗਏ ਹਨ ਤੇ ਇਹਨਾਂ ਨੂੰ ਦਯਰ ਅਲ ਜ਼ੋਰ ਸੂਬੇ ਦੇ ਅਲ ਬੁਕਾਮਲ ਸ਼ਹਿਰ ਵਿਚ ਅੰਜਾਮ ਦਿੱਤਾ ਗਿਆ ਸੀ। ਮਾਰੇ ਗਏ ਸਾਰੇ ਲੜਾਕੇ ਇਰਾਕੀ ਸੰਗਠਨ ਪਾਪੁਲਰ ਮੋਬਿਲਾਈਜ਼ੇਸ਼ਨ ਫੋਰਸਸ ਨਾਲ ਸਬੰਧਤ ਸਨ। ਇਸ ਤੋਂ ਪਹਿਲਾਂ ਬ੍ਰਿਟੇਨ ਦੀ ਇਕ ਸੰਸਥਾ ਨੇ ਕਿਹਾ ਸੀ ਕਿ ਅਣਪਛਾਤੇ ਜਹਾਜ਼ਾਂ ਨੇ ਅਲ ਬੁਕਾਮਲ ਸ਼ਹਿਰ ਵਿਚ ਘੱਟ ਤੋਂ ਘੱਟ 10 ਹਵਾਈ ਹਮਲੇ ਕੀਤੇ ਸਨ।


author

Baljit Singh

Content Editor

Related News